ਲੁਧਿਆਣਾ (ਗੁਪਤਾ): ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਣੀ ਨੇ ਲੁਧਿਆਣਾ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਸਾਬਕਾ ਕੌਂਸਲਰ ਸਮੇਤ ਇਕ ਦਰਜਨ ਨੇਤਾਵਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ 6 ਸਾਲਾਂ ਲਈ ਪਾਰਟੀ ’ਚੋਂ ਬਾਹਰ ਕੱਢ ਦਿੱਤਾ। ਬਾਹਰ ਕੱਢੇ ਗਏ ਨੇਤਾਵਾਂ ’ਚ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ, ਪਰਮਿੰਦਰ ਸਿੰਘ ਲਾਪਰਾਂ, ਸੁਰਜੀਤ ਸਿੰਘ ਰਾਏ, ਬਲਵਿੰਦਰ ਸਿੰਘ ਬਿੰਦਰ, ਮਨੂ ਅਰੋੜਾ, ਅਮਰਜੀਤ ਸਿੰਘ ਕਾਲੀ, ਸਰਵਨ ਅੱਤਰੀ, ਅਜੇ ਗੋਸਵਾਮੀ, ਸ਼ਿਵ ਦੇਵੀ ਗੋਸਵਾਮੀ, ਸੀਮਾ ਸ਼ਰਮਾ ਪਤਨੀ ਸ਼ਾਮ ਸ਼ਾਸਤਰੀ, ਹਰਜਿੰਦਰ ਸਿੰਘ, ਕੁਲਦੀਪ ਸ਼ਰਮਾ, ਸੰਦੀਪ ਮਨੀ, ਨਰੇਸ਼ ਸਿਆਲ, ਅਨੀਤਾ ਸ਼ਰਮਾ ਆਦਿ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਬਣਨ ਜਾ ਰਿਹੈ MSP ਗਾਰੰਟੀ ਕਾਨੂੰਨ! ਕਿਸਾਨਾਂ ਦੇ ਸੰਘਰਸ਼ ਦੀ ਹੋਵੇਗੀ ਜਿੱਤ
ਇਸ ਦੌਰਾਨ ਵਿਜੇ ਰੂਪਾਣੀ ਨੇ ਕਿਹਾ ਕਿ ਕਾਂਗਰਸ ਪਾਰਟੀ ਡਾ. ਅੰਬੇਡਕਰ ਵਿਰੋਧ ਪਾਰਟੀ ਹੈ। ਕਾਂਗਰਸ ਨੇ ਅਮਿਤ ਸ਼ਾਹ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਕੇ ਦੱਸ ਦਿੱਤਾ ਹੈ ਕਿ ਉਹ ਕੇਵਲ ਗੰਦੀ ਰਾਜਨੀਤੀ ’ਚ ਵਿਸ਼ਵਾਸ ਰੱਖਦੇ ਹਨ। ਕਾਂਗਰਸ ਡਾ. ਅੰਬੇਡਕਰ, ਰਾਖਵਾਂਕਰਨ, ਸੰਵਿਧਾਨ ਵਿਰੋਧੀ ਹੈ, ਕਾਂਗਰਸ ਪਾਰਟੀ ਨੇ ਸਾਵਰਕਰ ਦਾ ਅਪਮਾਨ ਕੀਤਾ, ਐਮਰਜੈਂਸੀ ਲਗਾ ਕੇ ਸੰਵਿਧਾਨ ਦੇ ਸਾਰੇ ਮੂਲਾਂ ਦੀਆਂ ਧੱਜੀਆਂ ਉਡਾ ਦਿੱਤੀਆਂ, ਕਾਂਗਰਸ ਨੇ ਨਾਰੀ ਸਨਮਾਨ ਨੂੰ ਸਾਲਾਂ ਤੱਕ ਦਰਕਿਨਾਰ ਕੀਤਾ, ਜੁਡੀਸ਼ਰੀ ਦਾ ਅਪਮਾਨ ਕੀਤਾ, ਭਾਰਤ ਦੀ ਭੂਮੀ ਦਾ ਸਨਮਾਨ ਤੋੜ ਕੇ ਵਿਦੇਸ਼ੀ ਤਾਕਤਾਂ ਨੂੰ ਦੇਣ ਦੀ ਹਿਮਾਕਤ ਕੀਤੀ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦੀ ਯੋਜਨਾ 'ਚ ਆ ਗਏ ਪੰਜਾਬ ਦੇ ਇਹ 5 ਇਲਾਕੇ, ਜਾਣੋ ਕੀ ਹੋਣਗੇ ਬਦਲਾਅ
ਇਸ ਮੌਕੇ ਰੂਪਾਣੀ ਦਾ ਪੰਜਾਬ ਭਾਜਪਾ ਦੀ ਕਾਰਜਕਾਰੀ ਮੈਂਬਰ ਅਰੁਣੇਸ਼ ਮਿਸ਼ਰਾ, ਪੰਜਾਬ ਭਾਜਯੂਮੋ ਦੇ ਮੀਡੀਆ ਸੈੱਲ ਦੇ ਸੰਯੋਜਕ ਪ੍ਰਣਵ ਮਿਸ਼ਰਾ, ਅਭੇ ਕਪੂਰ, ਅਭਿਜਾਤ ਮਿਸ਼ਰਾ, ਅਵਨੀਸ਼ ਮਿਸ਼ਰਾ ਅਤੇ ਸੰਚਿਤ ਕਪੂਰ ਨੇ ਸਨਮਾਨ ਵੀ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਗਰ ਨਿਗਮ ਚੋਣਾਂ: ਅੱਜ ਰੁੱਕ ਜਾਵੇਗਾ ਚੋਣ ਪ੍ਰਚਾਰ, 21 ਦਸੰਬਰ ਨੂੰ ਹੋਵੇਗੀ ਵੋਟਿੰਗ
NEXT STORY