ਵੈੱਬ ਡੈਸਕ- ਪੰਜਾਬ ਤੋਂ ਵੱਡੀ ਖ਼ਬਰ ਆ ਰਹੀ ਹੈ। ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ, ਜਿਸ ਤੋਂ ਬਾਅਦ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਫਿਰ ਤੋਂ ਖਤਰੇ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ ਹਨ। ਕੁਝ ਸਮਾਂ ਪਹਿਲਾਂ ਪਠਾਨਕੋਟ ਦੇ ਆਲੇ-ਦੁਆਲੇ ਪਾਕਿਸਤਾਨੀ ਡਰੋਨ ਦੇਖੇ ਗਏ ਸਨ, ਜਿਸ ਤੋਂ ਬਾਅਦ ਬਲੈਕਆਊਟ ਲਗਾ ਦਿੱਤਾ ਗਿਆ ਹੈ। ਹਾਲਾਂਕਿ ਹੁਣ ਤੱਕ ਕਿਸੇ ਧਮਾਕੇ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਹੈ ਪਰ ਹਵਾਈ ਹਮਲੇ ਦੇ ਅਲਰਟ ਸਾਇਰਨ ਚਾਲੂ ਕਰ ਦਿੱਤੇ ਗਏ ਹਨ।
-ਸੰਗਰੂਰ ਅਤੇ ਬਰਨਾਲਾ ਵਿੱਚ ਬਿਜਲੀ ਦੋ ਘੰਟੇ, ਯਾਨੀ ਰਾਤ 9 ਤੋਂ 11 ਵਜੇ ਤੱਕ ਬੰਦ ਰਹੇਗੀ।
ਮੋਗਾ ਅਤੇ ਮੁਕਤਸਰ ਵਿੱਚ ਬਲੈਕਆਊਟ
ਬਰਨਾਲਾ ਅਤੇ ਸੰਗਰੂਰ ਵਿੱਚ ਵੀ ਬਲੈਕਆਊਟ ਲਗਾਇਆ ਗਿਆ ਹੈ।
ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਪਠਾਨਕੋਟ, ਹੁਸ਼ਿਆਰਪੁਰ, ਫਿਰੋਜ਼ਪੁਰ, ਗੁਰਦਾਸਪੁਰ ਵਿੱਚ ਬਲੈਕਆਊਟ।
ਅੰਮ੍ਰਿਤਸਰ ਵਿਚ ਵੀ ਹੋਇਆ ਬਲੈਕਆਊਟ
NEXT STORY