ਬਨੂੜ (ਗੁਰਪਾਲ) : ਪੰਜਾਬ ਦੇ ਅਧਿਕਾਰੀਆਂ ਦੀਆਂ ਗਲਤੀਆਂ ਕਾਰਨ ਸਰਕਾਰੀ ਵਿਭਾਗ ਹਮੇਸ਼ਾ ਹੀ ਚਰਚਾ ’ਚ ਰਹਿੰਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 5ਵੀਂ ਦੇ ਨਤੀਜੇ ’ਚ ਨੇੜਲੇ ਪਿੰਡ ਕਾਲੋਨੀ ਦੇ ਇਕ ਵਿਦਿਆਰਥੀ ਨੂੰ 9 ਮਹੀਨੇ ਦੀ ਉਮਰ ’ਚ ਹੀ 5ਵੀਂ ਪਾਸ ਕਰਵਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ-2021 ਦਾ 5ਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਨਵਜੋਤ ਸਿੱਧੂ' ਨਹੀਂ ਮੰਗਣਗੇ ਮੁਆਫ਼ੀ, ਕੈਪਟਨ-ਸਿੱਧੂ ਵਿਚਾਲੇ ਤਲਖ਼ੀ ਬਰਕਰਾਰ
ਉਸ ’ਚ ਪਿੰਡ ਕਲੌਲੀ ਦੇ ਸਰਕਾਰੀ ਸਕੂਲ ’ਚ ਪੜ੍ਹਨ ਵਾਲੇ ਵਿਦਿਆਰਥੀ ਪ੍ਰਵੀਨ ਕੁਮਾਰ ਵੱਲੋਂ, ਜਿਸ ਦਾ ਰੋਲ ਨੰਬਰ 5021780965 ਇਸ ਦੇ ਤਹਿਤ 5ਵੀਂ ਕਲਾਸ ਦੇ ਪੇਪਰ ਦਿੱਤੇ ਗਏ ਸਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਨਤੀਜੇ ’ਚ ਪ੍ਰਵੀਨ ਕੁਮਾਰ ਦੀ ਉਮਰ 9 ਸਤੰਬਰ 2020 ਦਰਸਾਈ ਗਈ ਹੈ, ਜਿਸ ਦੇ ਹਿਸਾਬ ਨਾਲ ਉਸ ਵਿਦਿਆਰਥੀ ਨੇ 9 ਮਹੀਨੇ ਦੀ ਉਮਰ ’ਚ ਹੀ ਪੰਜਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ।
ਇਹ ਵੀ ਪੜ੍ਹੋ : ਨੌਜਵਾਨ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਜਵਾਈ ਦਾ ਖ਼ੌਫਨਾਕ ਕਾਰਾ ਅੱਖੀਂ ਦੇਖ ਦਹਿਲ ਗਿਆ ਦਿਲ
ਪ੍ਰਵੀਨ ਦੇ ਮਾਪਿਆਂ ਨੇ ਦੱਸਿਆ ਕਿ ਉਸ ਦੀ ਅਸਲ ਜਨਮ ਤਾਰੀਖ਼ 9 ਸਤੰਬਰ, 2009 ਹੈ, ਜਦੋਂ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਦੇ ਡੀ. ਐੱਮ. ਸੀ. 'ਤੇ 9 ਸਤੰਬਰ, 2020 ਲਿਖਿਆ ਹੋਇਆ ਹੈ। ਉਨ੍ਹਾਂ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੂੰ ਇਹ ਗਲਤੀ ਦਰੁੱਸਤ ਕਰ ਕੇ ਦੁਬਾਰਾ ਡੀ. ਐੱਮ. ਸੀ. ਭੇਜਣ ਦੀ ਮੰਗ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਾਉਣ ਮਹੀਨੇ ਪੇਕੇ ਗਈ ਨਵ-ਵਿਆਹੁਤਾ ਦੀ ਭੇਤਭਰੇ ਹਾਲਾਤ ’ਚ ਮੌਤ, ਪੁਲਸ ਨੇ ਕਬਜ਼ੇ ’ਚ ਲਈ ਅੱਧਸੜੀ ਲਾਸ਼
NEXT STORY