ਜਲੰਧਰ, ਚੰਡੀਗੜ੍ਹ— ਪਾਕਿਸਤਾਨ ਖਿਲਾਫ ਭਾਰਤੀ ਹਵਾਈ ਫੌਜ ਦੀ ਪੀ. ਓ. ਕੇ. 'ਚ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਹਾਲਾਤ ਬੇਹੱਦ ਤਣਾਅਪੂਰਨ ਹਨ, ਇਸ ਦੇ ਬਾਵਜੂਦ ਸਰਹੱਦੀ ਇਲਾਕਿਆਂ ਦੇ ਕਿਸਾਨ ਆਪਣੇ ਪਿੰਡ ਖਾਲੀ ਕਰਨ ਨੂੰ ਤਿਆਰ ਨਹੀਂ ਹਨ। ਇਹ ਕਿਸਾਨ ਕਿਸੇ ਵੀ ਐਮਰਜੈਂਸੀ ਹਾਲਾਤ 'ਚ ਫੌਜ ਨਾਲ ਖੜ੍ਹੇ ਰਹਿਣਾ ਚਾਹੁੰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਵੱਲੋਂ ਹਮਲਾ ਹੁੰਦਾ ਹੈ ਤਾਂ ਉਹ ਆਪਣੇ ਦੇਸ਼ ਦੇ ਫੌਜੀਆਂ ਦੀ ਹਰ ਸੰਭਵ ਮਦਦ ਪਿੰਡ 'ਚ ਰਹਿ ਕੇ ਹੀ ਕਰਨਗੇ। ਉਹ ਦੇਸ਼ ਦੇ ਫੌਜੀਆਂ ਨਾਲ ਮਿਲ ਕੇ ਪਾਕਿ ਨਾਲ ਲੜਨ ਲਈ ਵੀ ਤਿਆਰ ਹਨ।
ਪ੍ਰਸ਼ਾਸਨ ਨੇ ਕੀਤੀ ਸੀ ਸ਼ਿਫਟ ਹੋਣ ਦੀ ਮੰਗ
ਪੀ. ਓ. ਕੇ. ਏਅਰ ਸਟ੍ਰਾਈਕ ਤੋਂ ਬਾਅਦ ਭਾਰਤ-ਪਾਕਿਸਤਾਨ ਜੰਗ ਦੀ ਸ਼ੰਕਾ ਨਾਲ ਦੋਵੇਂ ਦੇਸ਼ਾਂ ਦੀ ਸਰਹੱਦ 'ਤੇ ਤਣਾਅ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ। ਸਾਵਧਾਨੀ ਦੇ ਤੌਰ 'ਤੇ ਪਾਕਿਸਤਾਨ ਨੇ ਜਿੱਥੇ ਸਰਹੱਦ 'ਤੇ ਕਿਸਾਨਾਂ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਕੈਂਪਾਂ 'ਚ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਸਾਡੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੇ ਆਪਣੇ ਪਿੰਡ ਛੱਡ ਕੇ ਕੈਂਪਾਂ 'ਚ ਸ਼ਿਫਟ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਫਾਜ਼ਿਲਕਾ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਸਰਹੱਦ ਦੇ ਕੋਲ ਵਸੇ ਪਿੰਡਾਂ ਦੇ ਕਿਸਾਨਾਂ ਨੂੰ ਪ੍ਰ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ 'ਤੇ ਸ਼ਿਫਟ ਹੋਣ ਲਈ ਕਿਹਾ ਸੀ ਜਦਕਿ ਕਿਸਾਨਾਂ ਨੇ ਪਿੰਡ ਛੱਡ ਕੇ ਕਿਸੇ ਵੀ ਕੈਂਪ 'ਚ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ।
ਫੌਜੀਆਂ ਲਈ ਲਗਾਉਣਗੇ ਲੰਗਰ ਪਾਣੀ
ਕਿਸਾਨਾਂ ਦਾ ਕਹਿਣਾ ਹੈ ਕਿ ਸਰਹੱਦ 'ਤੇ ਉਹ ਸਦੀਆਂ ਤੋਂ ਰਹਿ ਰਹੇ ਹਨ। ਆਪਣੀ ਖੇਤੀਬਾੜੀ ਅਤੇ ਘਰ ਛੱਡ ਕੇ ਕਿਤੇ ਨਹੀਂ ਜਾਣਗੇ। ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 44 ਜਵਾਨਾਂ ਨੂੰ ਲੈ ਕੇ ਉਨ੍ਹਾਂ 'ਚ ਭਾਰੀ ਗੁੱਸਾ ਹੈ। ਉਹ ਚਾਹੁੰਦੇ ਹਨ ਕਿ ਭਾਰਤੀ ਫੌਜ ਪਾਕਿਸਤਾਨ ਨੂੰ ਸਬਕ ਸਿਖਾਏ। ਕਿਸਾਨ ਕਹਿੰਦੇ ਹਨ ਕਿ ਜੰਗ ਹੋਣ ਦੀ ਸਥਿਤੀ 'ਚ ਉਹ ਆਪਣੇ ਫੌਜੀਆਂ ਲਈ ਉਨ੍ਹਾਂ ਦੇ ਨਾਲ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਮਰਜੈਂਸੀ ਹਾਲਾਤ 'ਚ ਫੌਜੀਆਂ ਲਈ ਲੰਗਰ-ਪਾਣੀ ਦੀ ਵਿਵਸਥਾ ਕੀਤਾ ਜਾਵੇਗੀ। ਸਰਹੱਦ ਦੇ ਪਿੰਡ 'ਚ ਵਸੇ ਇਨ੍ਹਾਂ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਭਾਰਤ ਨੇ ਪਾਕਿਸਤਾਨ ਖਿਲਾਫ ਪਹਿਲੀ ਵਾਰ ਸਰਜੀਕਲ ਸਟ੍ਰਾਈਕ ਕੀਤੀ ਸੀ ਤਾਂ ਵੀ ਉਨ੍ਹਾਂ ਨੇ ਆਪਣੇ ਪਿੰਡ ਨਹੀਂ ਛੱਡੇ ਸਨ।
ਹਰ ਮਦਦ ਲਈ ਤਿਆਰ ਪੰਜਾਬ ਸਰਕਾਰ
ਉਧਰ ਪਾਕਿਸਤਾਨ ਅਤੇ ਭਾਰਤ ਦੀ ਸਰਹੱਦ 'ਚ ਵੱਧਦੇ ਹੋਏ ਤਣਾਅ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੀ ਪ੍ਰਸ਼ਾਸਨ ਨੂੰ ਅਲਰਟ ਰਹਿਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਸੂਬੇ ਦੇ ਸਰਹੱਦੀ ਇਲਾਕਿਆਂ ਦਾ ਤਿੰਨ ਦਿਨਾਂ ਦਾ ਦੌਰਾ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਹੱਦ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਪਿੰਡ ਖਾਲੀ ਕਰਨ ਦੀ ਲੋੜ ਹੈ। ਕਿਸੇ ਵੀ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ।
ਪੀ. ਓ. ਕੇ. ਦੇ ਅੱਤਵਾਦੀ ਕੈਂਪ 'ਤੇ ਭਾਰਤੀ ਹਵਾਈ ਫੌਜ ਨੇ ਕੀਤਾ ਸੀ ਹਮਲਾ
ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੀ. ਓ. ਕੇ. ਦੇ ਅੱਤਵਾਦੀ ਕੈਂਪ 'ਤੇ ਭਾਰਤੀ ਹਵਾਈ ਫੌਜ ਨੇ 26 ਫਰਵਰੀ ਦੀ ਤੜਕੇ ਸਵੇਰੇ ਏਅਰ ਸਟ੍ਰਾਈਕ ਕੀਤੀ ਸੀ। ਹਵਾਈ ਫੌਜ ਦੀ ਇਸ ਵੱਡੀ ਕਾਰਵਾਈ 'ਚ ਕਰੀਬ 300 ਅੱਤਵਾਦੀ ਦੇ ਮਾਰੇ ਗਏ ਹਨ। ਇਸ 'ਚ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦਾ ਰਿਸ਼ਤੇਦਾਰ ਯੂਸੁਫ ਅਜ਼ਹਰ ਵੀ ਮਾਰਿਆ ਗਿਆ ਹੈ, ਜੋ ਕੈਂਪ ਚਲਾ ਰਿਹਾ ਸੀ। ਹਾਲਾਂਕਿ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ। ਭਾਰਤੀ ਹਵਾਈ ਫੌਜ ਨੇ ਇਹ ਕਾਰਵਾਈ 12 ਮਿਰਾਜ ਫਾਈਟਰ ਜੈੱਟ ਦੇ ਜ਼ਰੀਏ ਕੀਤੀ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐੱਫ. ਦੇ 44 ਜਵਾਨ ਸ਼ਹੀਦ ਹੋਏ ਗਏ ਸਨ, ਜਿਸ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ। ਇਸ ਘਟਨਾ ਤੋਂ ਬਾਅਦ ਦੋਵੇਂ ਦੇਸ਼ਾਂ 'ਚ ਤਣਾਅ ਵੱਧਦਾ ਜਾ ਰਿਹਾ ਹੈ।
ਬਹਿਬਲ ਕਲਾਂ ਕਾਂਡ : ਆਈ. ਜੀ. ਪਰਮਰਾਜ ਉਮਰਾਨੰਗਲ ਨੇ ਮੰਗੀ ਜ਼ਮਾਨਤ
NEXT STORY