ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਲ 2021-22 ਲਈ ਆਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਮਨਪ੍ਰੀਤ ਬਾਦਲ ਵੱਲੋਂ ਬਜਟ ਭਾਸ਼ਣ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਆਮ ਲੋਕਾਂ ਦੀਆਂ ਨਜ਼ਰਾਂ ਮਨਪ੍ਰੀਤ ਬਾਦਲ ਦੇ ਬਜਟ ਭਾਸ਼ਣ 'ਤੇ ਟਿਕੀਆਂ ਹੋਈਆਂ ਹਨ ਕਿ ਮਨਪ੍ਰੀਤ ਬਾਦਲ ਕਿਹੜੇ ਵਰਗ ਲਈ ਕੀ-ਕੀ ਐਲਾਨ ਕਰਦੇ ਹਨ। ਦੱਸ ਦੇਈਏ ਕਿ ਕੈਪਟਨ ਸਰਕਾਰ ਦਾ ਇਹ ਆਖ਼ਰੀ ਬਜਟ ਹੈ।
ਜਾਣੋ ਮਨਪ੍ਰੀਤ ਬਾਦਲ ਵੱਲੋਂ ਕੀਤੇ ਜਾ ਰਹੇ ਐਲਾਨ
ਪਿਛਲੀ ਅਕਾਲੀ ਸਰਕਾਰ ਨੇ ਪੰਜਾਬ ਦੇ ਸਿਰ ਹਜ਼ਾਰਾਂ ਕਰੋੜਾਂ ਕਰਜ਼ਾ ਚੜ੍ਹਾਇਆ
ਬੁਢਾਪਾ ਪੈਨਸ਼ਨ 1500 ਕਰਨ ਜਾ ਰਹੇ ਹਾਂ
ਪੰਜਾਬ ਦੇ ਵਿਕਾਸ ਲਈ ਕਾਂਗਰਸ ਵਚਨਬੱਧ
ਮੈਨੂੰ ਆਉਣ ਵਾਲੀ ਨਸਲ ਦੀ ਫਿਕਰ : ਮਨਪ੍ਰੀਤ ਬਾਦਲ
ਸ਼ਗਨ ਸਕੀਮ 21 ਹਜ਼ਾਰ ਤੋਂ ਵਧਾ ਕੇ 51,000 ਕਰਨ ਦੀ ਤਜਵੀਜ਼
ਸਰਕਾਰੀ ਰੋਡਵੇਜ ਜਾਂ ਪਨਬੱਸ 'ਚ ਔਰਤਾਂ ਮੁਫਤ ਸਫ਼ਰ ਕਰਨਗੀਆਂ
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਮੁੜ ਬੰਦ ਹੋ ਸਕਦੇ ਨੇ ਰੈਸਟੋਰੈਂਟ, ਮਾਲਜ਼ ਤੇ ਸਿਨੇਮਾ ਘਰ
ਮੰਤਰੀ ਪੰਜਾਬ ਕੈਂਸਰ ਰਾਹਤ ਫੰਡ ਲਈ ਡੇਢ ਸੌ ਕਰੋੜ ਦਾ ਬਜਟ
ਡਾ. ਭੀਮ ਰਾਓ ਅੰਬੇਡਕਰ ਦੀ ਯਾਦ 'ਚ ਕਪੂਰਥਲਾ 'ਚ ਬਣੇਗਾ 100 ਕਰੋੜ ਦੀ ਲਾਗਤ ਵਾਲਾ ਮਿਊਜ਼ੀਅਮ
ਪੇਅ ਕਮਿਸ਼ਨ 1 ਜੁਲਾਈ ਤੋਂ ਲਾਗੂ ਕਰਨ ਲਈ 9000 ਕਰੋੜ ਦੀ ਤਜਵੀਜ਼
ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 7500 ਤੋਂ ਵਧਾ ਕੇ 9400 ਕੀਤੀ ਗਈ
ਖੇਤ ਮਜ਼ਦੂਰਾਂ ਦਾ 536 ਕਰੋੜ ਰੁਪਿਆ ਕੀਤਾ ਜਾਵੇਗਾ ਮੁਆਫ਼
100 ਕਰੋੜ ਰੁਪਿਆ ਹਸਪਤਾਲਾਂ ਦੀ ਅਪਗ੍ਰੇਡੇਸ਼ਨ ਲਈ ਦੇਣ ਦੀ ਤਜਵੀਜ਼
ਮੋਹਾਲੀ ਮੈਡੀਕਲ ਕਾਲਜ ਦਾ ਨਾਂ ਬਾਬਾ ਭੀਮ ਰਾਓ ਅੰਬੇਡਕਰ ਦੇ ਨਾਂ 'ਤੇ ਰੱਖਿਆ ਜਾਵੇਗਾ
ਇਹ ਵੀ ਪੜ੍ਹੋ : ਬਜਟ ਇਜਲਾਸ : 'ਕੌਮਾਂਤਰੀ ਮਹਿਲਾ ਦਿਹਾੜੇ' ਮੌਕੇ ਕੈਪਟਨ ਨੇ ਸਦਨ 'ਚ ਰੱਖਿਆ ਇਹ ਪ੍ਰਸਤਾਵ
ਆਯੂਸ਼ਮਾਨ ਭਾਰਤ ਲਈ 324 ਕਰੋੜ ਰੁਪਿਆ ਰੱਖਿਆ
ਸਕੂਲੀ ਸਿੱਖਿਆ ਲਈ 11861 ਕਰੋੜ ਰੁਪਏ ਦਾ ਬਜਟ
ਸਮਾਰਟਫੋਨਾਂ ਲਈ 100 ਕਰੋੜ ਰੁਪਏ ਦੀ ਤਜਵੀਜ਼
ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਸੰਗਰੂਰ ’ਚ ਬਣਨਗੇ ਡਰੱਗ ਵੇਅਰ ਹਾਊਸ
ਪਰਾਲੀ ਨੂੰ ਅੱਗ ਨਾ ਲਾਈ ਜਾਵੇ ਲਈ, 50000 ਮਸ਼ੀਨਾਂ ਦਾ ਪ੍ਰਬੰਧ ਹੋਵੇਗਾ
ਸਿਹਤ ਖੇਤਰ ਲਈ 3882 ਕਰੋੜ ਦਾ ਬਜਟ
ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗਾ ਨਵਾਂ ਸੈਸ਼ਨ
ਗੁਰਦਾਸਪੁਰ ਤੇ ਮਲੇਰਕੋਟਲਾ 'ਚ ਵੀ ਮੈਡੀਕਲ ਕਾਲਜ ਖੋਲ੍ਹਣ ਦੀ ਤਿਆਰੀ
ਸੂਬੇ ਦਾ ਤੀਜਾ ਕੈਂਸਰ ਇੰਸਟੀਚਿਊਟ ਹੁਸ਼ਿਆਰਪੁਰ 'ਚ ਖੁੱਲ੍ਹੇਗਾ
ਸੂਬੇ ਦੇ ਸਾਰੇ ਘਰਾਂ ਤੱਕ ਪੀਣ ਯੋਗ ਪਾਣੀ ਪਹੁੰਚਾਉਣ ਦੀ ਯੋਜਨਾ ਲਈ 2148 ਕਰੋੜ ਰੁਪਏ ਦੀ ਤਜਵੀਜ਼
ਗੰਨਾ ਰਿਸਰਚ ਸੈਂਟਰ ਕਲਾਨੌਰ ਲਈ 47 ਕਰੋੜ ਦੀ ਤਜਵੀਜ਼
ਗੁਰਦਾਸਪੁਰ ਤੇ ਬਟਾਲਾ ਦੀਆਂ ਖੰਡ ਮਿੱਲਾਂ ਦੇ ਨਵੀਨੀਕਰਣ ਅਤੇ ਐਕਸ ਪੈਨਸ਼ਨ ਲਈ 60 ਕਰੋੜ ਦੀ ਤਜਵੀਜ਼
ਪੇਂਡੂ ਇਲਾਕਿਆਂ 'ਚ ਮੌਜੂਦ ਸ਼ਮਸ਼ਾਨਘਾਟ ਜਾਂ ਧਾਰਮਿਕ ਸਥਾਨਾਂ, ਜਿਨ੍ਹਾਂ ਨੂੰ ਕੋਈ ਸੜਕ ਨਹੀਂ ਜਾਂਦੀ, ਉੱਥੇ ਸੜਕਾਂ ਬਣਾਉਣ ਲਈ 500 ਕਰੋੜ ਦੀ ਤਜਵੀਜ਼
ਸੜਕਾਂ 'ਤੇ ਬਣੇ ਪੁਲ 185 ਕਰੋੜ ਨਾਲ ਮਜ਼ਬੂਤ ਜਾਂ ਚੌੜੇ ਹੋਣਗੇ
ਮਿਡ ਡੇਅ ਮੀਲ ਸਕੀਮ ਲਈ 350 ਕਰੋੜ ਦੀ ਤਜਵੀਜ਼
ਪੰਜਾਬ ਦੇ 14 ਹਜ਼ਾਰ ਸਕੂਲਾਂ 'ਚ ਅੰਗਰੇਜ਼ੀ ਮੀਡੀਅਮ ਦੀ ਆਪਸ਼ਨ ਦਿੱਤੀ
ਸਰਕਾਰੀ ਸਕੂਲਾਂ ਦੇ ਨਤੀਜੇ ਨਿੱਜੀ ਸਕੂਲਾਂ ਨਾਲੋਂ ਬਿਹਤਰ ਹੋਏ
ਸੂਬੇ 'ਚ ਮੁਫ਼ਤ ਬਿਜਲੀ ਲਈ 7 ਹਜ਼ਾਰ, 180 ਕਰੋੜ ਦੀ ਤਜਵੀਜ਼ : ਮਨਪ੍ਰੀਤ ਬਾਦਲ
ਪੀ. ਆਰ. ਟੀ. ਸੀ. ਅਤੇ ਪਨਬਸ ਲਈ 500 ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ
7 ਜ਼ਿਲ੍ਹਿਆਂ 'ਚ ਬਣਨਗੇ ਵਰਕਿੰਗ ਵੁਮੈਨ ਹੋਸਟਲ
ਨੋਟ : ਬਜਟ ਪੇਸ਼ ਕਰਨ ਦੌਰਾਨ ਮਨਪ੍ਰੀਤ ਬਾਦਲ ਵੱਲੋਂ ਕੀਤੇ ਜਾ ਰਹੇ ਐਲਾਨਾਂ ਬਾਰੇ ਦਿਓ ਰਾਏ
ਬਜਟ ਇਜਲਾਸ : 'ਕੌਮਾਂਤਰੀ ਮਹਿਲਾ ਦਿਹਾੜੇ' ਮੌਕੇ ਕੈਪਟਨ ਨੇ ਸਦਨ 'ਚ ਰੱਖਿਆ ਇਹ ਪ੍ਰਸਤਾਵ
NEXT STORY