ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਧਾਨ ਸਭਾ 'ਚ ਅੱਜ ਸਾਲ 2021-22 ਦਾ ਆਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਪੇਸ਼ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕੌਮਾਂਤਰੀ ਮਹਿਲਾ ਦਿਹਾੜੇ 'ਤੇ ਬੀਬੀਆਂ ਵੱਲੋਂ ਦੇਸ਼, ਪਰਿਵਾਰ ਅਤੇ ਸਮਾਜ ਲਈ ਦਿੱਤੇ ਗਏ ਯੋਗਦਾਨ ਨੂੰ ਯਾਦ ਕੀਤਾ।
ਇਹ ਵੀ ਪੜ੍ਹੋ : ਸੈਸ਼ਨ ਤੋਂ ਮੁਅੱਤਲ 'ਅਕਾਲੀਆਂ' ਨੇ ਪ੍ਰਦਰਸ਼ਨ ਕਰਦਿਆਂ ਤੋੜੇ ਬੈਰੀਕੇਡ, ਪੁਲਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
ਕੈਪਟਨ ਨੇ ਕਿਹਾ ਕਿ ਸਮਾਜ 'ਚ ਬੀਬੀਆਂ ਨੂੰ ਵੀ ਬਰਾਬਰ ਅਧਿਕਾਰ ਮਿਲਣੇ ਚਾਹੀਦੇ ਹਨ। ਉਨ੍ਹਾਂ ਵੱਲੋਂ ਬੀਬੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਅਤੇ ਮੌਕੇ ਦੇਣ ਸਬੰਧੀ ਪ੍ਰਸਤਾਵ ਸਦਨ 'ਚ ਰੱਖਿਆ ਗਿਆ।
ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗਾ ਨਵਾਂ ਸੈਸ਼ਨ
ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਨੇ 9 ਮਾਰਚ ਨੂੰ ਬੈਠਕ 'ਚ ਵਿਧਾਨਿਕ ਕੰਮਕਾਜ ਕਰਨ ਦੀ ਸਦਨ ਤੋਂ ਇਜਾਜ਼ਤ ਮੰਗੀ। ਉਨ੍ਹਾਂ ਵੱਲੋਂ ਬਿੱਲ ਜ਼ਿਆਦਾ ਹੋਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ।
ਕਾਂਗਰਸ ਆਗੂ ਰਿੰਕੂ ਸੇਠੀ ਦੀ ਹੈਰਾਨ ਕਰਦੀ ਕਰਤੂਤ, ਔਰਤ ਨੂੰ ਫੋਨ ਕਰ ਸਰੀਰਕ ਸੰਬੰਧ ਬਣਾਉਣ ਦੀ ਦਿੱਤੀ ਧਮਕੀ
NEXT STORY