ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਬਜਟ ਪੇਸ਼ ਕਰਨ ਦੌਰਾਨ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਦੇ 2 ਵੱਡੇ ਸ਼ਹਿਰਾਂ ਲੁਧਿਆਣਾ ਅਤੇ ਅੰਮ੍ਰਿਤਸਰ ਦੀ ਖਰਾਬ ਏਅਰ ਕੁਆਲਿਟੀ ਨੂੰ ਸੁਧਾਰਨ ਸਬੰਧੀ ਅਹਿਮ ਐਲਾਨ ਕੀਤਾ ਹੈ। ਮਨਪ੍ਰੀਤ ਬਾਦਲ ਵਲੋਂ ਇਨ੍ਹਾਂ ਦੋਹਾਂ ਸ਼ਹਿਰਾਂ ਦੀ ਏਅਰ ਕੁਆਲਿਟੀ ਸੁਧਾਰਨ ਸਬੰਧੀ ਲੁਧਿਆਣਾ ਲਈ 104 ਕਰੋੜ ਅਤੇ ਅੰਮ੍ਰਿਤਸਰ ਲਈ 76 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਲੁਧਿਆਣਾ ਸ਼ਹਿਰ 'ਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਫੈਲਦਾ ਹੈ। ਉਦਯੋਗਿਕ ਇਕਾਈਆਂ ਦੇ ਨਾਲ-ਨਾਲ ਵਾਹਨਾਂ ਦਾ ਜ਼ਿਆਦਾ ਹੋਣ ਇੱਥੇ ਪ੍ਰਦੂਸ਼ਣ ਫੈਲ ਦਾ ਮੁੱਖ ਕਾਰਨ ਹੈ। ਇਸ ਸਬੰਧੀ ਮਾਸਟਰ ਪਲਾਨ ਵੀ ਤਿਆਰ ਕੀਤਾ ਗਿਆ ਸੀ, ਪਰ ਕਾਮਯਾਬ ਨਹੀਂ ਹੋ ਸਕਿਆ।
ਪੰਜਾਬ ਬਜਟ 2020 : ਗਰਭਵਤੀ ਔਰਤਾਂ ਲਈ ਸਰਕਾਰ ਵਲੋਂ ਖੁਸ਼ਖਬਰੀ
NEXT STORY