ਚੰਡੀਗੜ੍ਹ - ਪੰਜਾਬ ਦੀ ਆਮ ਆਦਮੀ ਪਾਰਟੀ ਵਲੋਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਕਾਰਜਕਾਲ ਦੇ ਦੂਜੇ ਬਜਟ ਦੀ ਅਗਵਾਈ ਕੀਤੀ। ਇਸ ਦਰਮਿਆਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਾਲ 2023-24 ਲਈ ਬਜਟ ਪੇਸ਼ ਕੀਤਾ। ਇਸ ਦੋਰਾਨ ਸਦਨ ਵਿਚ ਵਿੱਤ ਮੰਤਰੀ ਨੇ ਆਪਣੇ ਪਿਛਲੇ ਵਿੱਤੀ ਸਾਲ ਦੀਆਂ ਉਪਲੱਬਧੀਆਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਕਈ ਮਹੱਤਵਪੂਰਨ ਐਲਾਨ ਵੀ ਕੀਤੇ। ਅਗਲੇ ਵਿੱਤੀ ਸਾਲ ਲਈ ਆਪਣੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ...
ਇਹ ਵੀ ਪੜ੍ਹੋ : ਪੰਜਾਬ ਬਜਟ 2023-24 : ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ 7.40% ਵਧੀ
ਇਸ ਸਾਲ ਦੇ ਮੁੱਖ ਫੋਕਸ ਸੈਕਟਰ ਵਿਚੋਂ ਇਕ ਵਿਵਕਸ਼ੀਲ ਪੂੰਜੀ ਖ਼ਰਚ ਦੁਆਰਾ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤਰਜੀਹ ਦੇਣਾ ਹੋਵੇਗਾ। ਉਨ੍ਹਾਂ ਕਿਹਾ ਇਹ ਸੱਚ ਹੈ ਕਿ ਕੋਈ ਵੀ ਦੇਸ਼ ਜਾਂ ਖ਼ੇਤਰ ਲੰਮੇ ਸਮੇਂ ਵਿਚ ਕਾਰਜਸ਼ੀਲ ਬੁਨਿਆਦੀ ਢਾਂਚੇ ਦੇ ਮਜ਼ਬੂਤ ਨੈਟਵਰਕ ਤੋਂ ਬਿਨਾਂ ਸਫ਼ਲ ਨਹੀਂ ਹੋਇਆ ਹੈ। ਸਾਡੀ ਸਰਕਾਰ ਨੇ ਆਉਣ ਵਾਲੇ ਸਾਲ ਵਿਚ ਪੂੰਜੀ ਖ਼ਰਚ ਲਈ ਇਕ ਰਣਨੀਤੀ ਤਿਆਰ ਕੀਤੀ ਹੈ। ਸੂਬੇ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਅਪਡੇਸ਼ਨ ਨਾਲ ਸਬੰਧਿਤ ਅਦਾਰਿਆਂ ਲਈ ਕੁੱਲ 26,295 ਕਰੋੜ ਰੁਪਏ ਦੇ ਉਪਬੰਧ ਦੀ ਤਜਵੀਜ ਰੱਖਦਾ ਹਾਂ। ਇਹ ਉਪਬੰਧ ਪਿਛਲੇ ਵਿੱਤੀ ਸਾਲ 2022-2023 (ਬਜਟ ਅਨੁਮਾਨ) ਦੇ ਮੁਕਾਬਲੇ 13 ਫ਼ੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀਕਰਣ ਦੇ ਜੋਖਮਾਂ ਨਾਲ ਨਜਿੱਠਣ ਲਈ ਰੁਪਏ ਦੇ ਬਿਹਤਰ ਅਸਥਿਰਤਾ ਪ੍ਰਬੰਧਨ ਦੀ ਲੋੜ : RBI
ਸੜਕਾਂ ਅਤੇ ਪੁਲ਼
ਅਸੀਂ ਵਿੱਤੀ ਸਾਲ 2023-24 ਵਿਚ ਸੜਕਾਂ, ਪੁੱਲਾਂ ਅਤੇ ਇਮਾਰਤਾਂ ਦੇ ਨਿਰਮਾਣ ਅਤੇ ਰੱਖ-ਰਖਾਅ ਦਾ ਕੰਮ ਕਰਾਂਗੇ, ਜਿਸ ਲਈ ਵਿੱਤੀ ਸਾਲ 2022-23(ਸੋਧੇ ਅਨੁਮਾਨ) 1,495 ਕਰੋੜ ਰੁਪਏ ਦੇ ਮੁਕਾਬਲੇ ਬਜਟ ਵੰਡ ਨੂੰ ਵਧਾ ਕੇ 3,297 ਕਰੋੜ ਰੁਪਏ ਕਰਨ ਦਾ ਪ੍ਰਸਤਾਵ ਰੱਖਦਾ ਹਾਂ। ਵਿੱਤੀ ਸਾਲ 2023-24 ਵਿਚ ਕੀਤੀਆ ਜਾਣ ਵਾਲੀਆ ਕੁਝ ਗਤੀਵਿਧੀਆ ਹੇਠ ਅਨੁਸਾਰ ਹਨ :-
1. ਸੜਕਾਂ ਅਤੇ ਪੁੱਲਾਂ ਦੇ ਨਵੀਨੀਕਰਨ, ਨਿਰਮਾਣ ਅਤੇ ਮੁਰੰਮਤ ਲਈ 1,101 ਕਰੋੜ ਰੁਪਏ
2. ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ-111 ਦੇ ਤਹਿਤ 1,278 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਨੂੰ ਅਪਗ੍ਰੇ਼ਡ ਕਰਨ ਲਈ 600 ਕਰੋੜ ਰੁਪਏ
3. ਕੇਂਦਰੀ ਸੜਕ ਫੰਡ ਯੋਜਨਾ ਦੇ ਤਹਿਤ 454 ਕਿਲੋਮੀਟਰ ਸੜਕਾਂ ਨੂੰ ਕਵਰ ਕਰਨ ਵਾਲੇ ਕੰਮਾਂ ਲਈ 190 ਕਰੋੜ ਰੁਪਏ ਦੇ ਉਪਬੰਧ ਦਾ ਪ੍ਰਸਤਾਵ ਰੱਖਿਆ ਹੈ।
ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਵਿੱਤੀ ਸਾਲ 2023-24 ਵਿਚ 12,897 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਦੀ ਮੁਰੰਮਤ ਲਈ ਵੀ ਇਕ ਵਿਸ਼ੇਸ਼ ਪ੍ਰੋਗਰਾਮ ਚਲਾਉਣ ਵਾਲੀ ਤਜਵੀਜ਼ ਰੱਖੀ ਹੈ ਜਿਸ ਦਾ ਅਨੁਮਾਨਤ ਖ਼ਰਚਾ 1,992 ਕਰੋੜ ਰੁਪਏ ਹੋਵੇਗਾ। ਇਨ੍ਹਾਂ ਸੜਕਾਂ ਦੀ ਮੁਰੰਮਤ ਪਿਛਲੇ 6 ਸਾਲਾਂ ਤੋਂ ਲਟਕੀ ਹੈ।
ਇਹ ਵੀ ਪੜ੍ਹੋ : ਪਿਛਲੇ ਨੌਂ ਸਾਲਾਂ ਵਿੱਚ 'ਮਹਿਲਾ ਵਿਕਾਸ' ਤੋਂ 'ਮਹਿਲਾ ਦੀ ਅਗਵਾਈ ਵਾਲੇ ਵਿਕਾਸ' ਵੱਲ ਵਧਿਆ ਭਾਰਤ : ਮੋਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Punjab Budget: ਮਨਰੇਗਾ ਤਹਿਤ ਰੋਜ਼ਗਾਰ ਪ੍ਰਦਾਨ ਕਰਨ ਲਈ 655 ਕਰੋੜ ਰੁਪਏ, ਕੀਤੇ ਹੋਰ ਵੀ ਵੱਡੇ ਐਲਾਨ
NEXT STORY