ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਪੰਜਾਬ ਭਵਨ 'ਚ ਵਿਧਾਇਕਾਂ ਨੂੰ ਕਮਰੇ ਅਲਾਟ ਨਾ ਕਰਨ ਦਾ ਮੁੱਦਾ ਉੱਠਿਆ, ਜਿਸ ਤੋਂ ਬਾਅਦ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਸੂਬੇ ਦੇ ਮੁੱਖ ਸਕੱਤਰ ਤੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ 'ਆਪ' ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਸਦਨ 'ਚ ਕਿਹਾ ਕਿ ਪੰਜਾਬ ਭਵਨ 'ਚ ਵਿਧਾਇਕਾਂ ਨਾਲ ਬੁਰਾ ਵਰਤਾਓ ਹੁੰਦਾ ਹੈ ਅਤੇ ਉਨ੍ਹਾਂ ਨੂੰ ਮਾਣ-ਸਤਿਕਾਰ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਮੁੱਖ ਸਕੱਤਰ ਤੇ ਅਫਸਰ ਪਹਿਲਾਂ ਅਤੇ ਵਿਧਾਇਕ ਬਾਅਦ 'ਚ ਪੰਜਾਬ ਭਵਨ ਅੰਦਰ ਜਾਣ।
ਸਰਬਜੀਤ ਕੌਰ ਤੋਂ ਇਲਾਵਾ ਪਰਮਿੰਦਰ ਪਿੰਕੀ ਅਤੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਵੀ ਇਸ ਮਾਮਲੇ 'ਤੇ ਕਾਰਵਾਈ ਦੀ ਮੰਗ ਕੀਤੀ, ਜਿਸ ਤੋਂ ਬਾਅਦ ਸਪੀਕਰ ਵਲੋਂ ਮੁੱਖ ਸਕੱਤਰ ਤੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਕੋਲੋਂ 2007 ਦੇ ਪੱਤਰ 'ਚ ਸੋਧ ਕਰਵਾਉਣਗੇ।
23 ਸਾਲਾ ਕੁੜੀ ਨੂੰ ਮਿਲੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ, ਲਾਸ਼ ਦੇਖ ਪੁਲਸ ਵੀ ਹੈਰਾਨ
NEXT STORY