ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਤੈਅ ਹੋਏ ਪ੍ਰੋਗਰਾਮ 'ਚ ਥੋੜ੍ਹਾ ਬਦਲਾਅ ਹੋਣ ਦੀ ਸੂਚਨਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਧਾਨ ਸਭਾ ਦੀ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ ਵਲੋਂ ਬੈਠਕ ਕੀਤੀ ਗਈ ਹੈ, ਜਿਸ 'ਚ ਇਸ ਬਦਲਾਅ ’ਤੇ ਸਹਿਮਤੀ ਬਣ ਗਈ ਹੈ।
ਇਹ ਵੀ ਪੜ੍ਹੋ : ਪਿਓ ਸਣੇ ਪੂਰੇ ਟੱਬਰ ਨੇ ਨਾਬਾਲਗ ਧੀ ਨਾਲ ਜੋ ਕੀਤਾ, ਸੁਣ ਤੁਸੀਂ ਵੀ ਯਕੀਨ ਨਹੀਂ ਕਰ ਸਕੋਗੇ
ਇਸ ਮੁਤਾਬਕ ਰਾਜਪਾਲ ਦੇ ਭਾਸ਼ਣ ’ਤੇ ਚੱਲ ਰਹੀ ਬਹਿਸ ਸ਼ੁੱਕਰਵਾਰ ਤੱਕ ਜਾਰੀ ਰੱਖੀ ਜਾਣ ਦੀ ਸੰਭਾਵਨਾ ਹੈ। ਉੱਥੇ ਹੀ ਪਹਿਲਾਂ ਸ਼ੁੱਕਰਵਾਰ ਮਤਲਬ 5 ਮਾਰਚ ਨੂੰ ਪੇਸ਼ ਕੀਤਾ ਜਾਣ ਵਾਲਾ ਬਜਟ ਹੁਣ 8 ਮਾਰਚ ਸੋਮਵਾਰ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਬਿਜ਼ਨੈੱਸ ਐਡਵਾਈਜ਼ਰੀ ਕਮੇਟੀ ਦੀ ਰਿਪੋਰਟ ਬੁੱਧਵਾਰ ਨੂੰ ਸਦਨ 'ਚ ਪੇਸ਼ ਕੀਤੀ ਜਾਣੀ ਹੈ।
ਇਹ ਵੀ ਪੜ੍ਹੋ : CBSE ਦੇ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, Exams ਨੂੰ ਲੈ ਕੇ ਮਿਲੀ ਵੱਡੀ ਰਾਹਤ
ਦੱਸਣਯੋਗ ਹੈ ਕਿ ਬਜਟ ਇਜਲਾਸ ਦੇ ਪਹਿਲੇ 2 ਦਿਨ ਕਾਫੀ ਹੰਗਾਮੇਦਾਰ ਰਹੇ ਸਨ। ਬਜਟ ਇਜਲਾਸ ਦੌਰਾਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ ਗਿਆ ਸੀ।
ਨੋਟ : ਬਜਟ ਇਜਲਾਸ ਦੌਰਾਨ ਤੈਅ ਕੀਤੇ ਪ੍ਰੋਗਰਾਮ 'ਚ ਹੋਏ ਬਦਲਾਅ ਬਾਰੇ ਦਿਓ ਰਾਏ
ਫੋਰਟੀਫਾਈਡ ਚਾਵਲ ਨੂੰ ਲੈ ਕੇ ਸੂਬੇ ’ਚ ਘਮਾਸਾਨ, ਰਾਈਸ ਮਿਲਰ ਤੇ FCI ਆਹਣੇ-ਸਾਹਮਣੇ
NEXT STORY