ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਕੈਬਿਨਟ ਤੋਂ ਅਸਤੀਫਾ ਦੇ ਚੁੱਕੇ ਤੇਜ਼ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੀ ਸਿਆਸਤ ਵਿਚ ਇਕ ਖਤਰੇ ਦੀ ਘੰਟੀ ਨਾ ਬਣ ਜਾਣ ਕਿਉਂਕਿ ਸਿੱਧੂ ਹੁਣ ਅਸਤੀਫਾ ਦੇ ਕੇ ਫਾਰਗ ਹੋ ਗਏ ਹਨ ਤੇ ਉਨ੍ਹਾਂ ਦੀ ਹਰਮਨਪਿਆਰਤਾ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਆਪੋ-ਆਪਣੀਆਂ ਪਾਰਟੀਆਂ 'ਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਉਨ੍ਹਾਂ ਨੂੰ ਭਵਿੱਖ ਦੇ ਮੁੱਖ ਮੰਤਰੀ ਦੀ ਕੁਰਸੀ 'ਤੇ ਆਪਣਾ ਨੇਤਾ ਮੰਨਣ ਲਈ ਵੀ ਤਿਆਰ ਹਨ।
ਸਭ ਤੋਂ ਵੱਡੀ ਗੱਲ ਦਾ ਇਸ਼ਾਰਾ ਤਾਂ ਸੂਤਰਾਂ ਨੇ ਇਹ ਕੀਤਾ ਹੈ ਕਿ ਢਾਈ ਦਰਜਨ ਕਾਂਗਰਸੀ ਵਿਧਾਇਕ ਸਿੱਧੂ ਨਾਲ ਅੰਦਰਖਾਤੇ ਜੁੜੇ ਹੋਏ ਹਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਸਿੱਧੂ ਪੰਜਾਬ ਦੇ ਨਾਰਾਜ਼ ਕਾਂਗਰਸੀ ਵਿਧਾਇਕਾਂ ਦੀ ਇਕ ਲਿਸਟ ਵੀ ਰਾਹੁਲ ਤੇ ਅਹਿਮਦ ਪਟੇਲ ਨੂੰ ਦੇ ਚੁੱਕੇ ਹਨ।
ਗੱਲ ਕੀ, ਇਸ ਅਸਤੀਫੇ ਤੋਂ ਬਾਅਦ ਜਿੰਨੇ ਮੂੰਹ, ਓਨੀਆਂ ਗੱਲਾਂ ਜਨਮ ਲੈ ਚੁੱਕੀਆਂ ਹਨ। ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਮੁੱਚਾ ਸਦਨ ਤੇ ਵਿਧਾਇਕ ਇਕਜੁੱਟ ਹੈ ਪਰ ਕੈਪਟਨ ਨੇ ਸਿੱਧੂ ਦੀ ਨਾਰਾਜ਼ਗੀ ਤਾਂ ਹੁਣ ਮੁੱਲ ਲੈ ਲਈ, ਜੋ ਕਾਂਗਰਸ ਲਈ ਹਮੇਸ਼ਾ ਖਤਰੇ ਦੀ ਘੰਟੀ ਬਣੀ ਰਹੇਗੀ। ਬਾਕੀ ਦੇਖਦੇ ਹਾਂ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੇ ਅਸਤੀਫੇ 'ਤੇ ਉਨ੍ਹਾਂ ਦੇ ਮਸਲੇ ਨੂੰ ਕਿਵੇਂ ਹੈਂਡਲ ਕਰਕੇ ਇਸ ਉੱਠੇ ਸਿਆਸੀ ਤੂਫਾਨ ਨੂੰ ਠੰਡਾ ਕਰਦੇ ਹਨ ਜਾਂ ਫਿਰ ਸਿੱਧੂ ਨੂੰ ਨਾਲ ਜੋੜਦੇ ਹਨ ਜਾਂ ਫਿਰ ਤੋੜਦੇ ਹਨ।
ਪੰਜਾਬ ਪੁਲਸ ਵਲੋਂ ਵੱਡੀ ਨਸ਼ਾ ਤਸਕਰੀ ਦਾ ਪਰਦਾਫਾਸ਼, ਮੁੱਖ ਦੋਸ਼ੀ ਗ੍ਰਿਫਤਾਰ (ਵੀਡੀਓ)
NEXT STORY