ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸੂਬਾ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਅਤੇ ਜਾਗਰੂਕਤਾ ਲਈ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਿਹਤ ਵਿਭਾਗ ਵੱਲੋਂ ਲਾਇਨਜ਼ ਕਲੱਬ ਟਾਂਡਾ ਗੌਰਵ ਦੇ ਸਹਿਯੋਗ ਨਾਲ ਸਿਵਲ ਸਰਜਨ ਰੇਨੂੰ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਐੱਸ. ਐੱਮ. ਓ . ਕੇਵਲ ਸਿੰਘ ਦੀ ਅਗਵਾਈ 'ਚ ਬਾਬਾ ਵਿਸ਼ਵਕਰਮਾ ਮੰਦਿਰ ਹਾਲ 'ਚ ਕਰਵਾਏ ਇਸ ਸਮਾਗਮ 'ਚ ਵਿਧਾਇਕ ਸੰਗਤ ਸਿੰਘ ਗਿਲਜੀਆਂ ਮੁੱਖ ਮਹਿਮਾਨ ਦੇ ਰੂਪ 'ਚ ਸ਼ਾਮਲ ਹੋਏ, ਜਿਸ ਵਿੱਚ ਪ੍ਰਾਈਵੇਟ ਪ੍ਰੈਕਟੀਸ਼ਨਰਾਂ ਅਤੇ ਲੈਬੋਰਟਰੀ ਟੈਕਨਿਸ਼ਨਾਂ ਨੂੰ ਖਾਸ ਹਦਾਇਤ ਕੀਤੀ ਗਈ ਕਿ ਸੂਈਆਂ ਅਤੇ ਸਰਿੰਜਾ ਦਾ ਦੁਰਉਪਯੋਗ ਨਾ ਹੋਵੇ।
ਇਸ ਮੌਕੇ ਵਿਧਾਇਕ ਗਿਲਜੀਆਂ ਨੇ ਨਸ਼ੇ ਦੇ ਖਾਤਮੇ ਲਈ ਸਰਕਾਰ ਦੇ ਉੱਦਮਾਂ ਦਾ ਜ਼ਿਕਰ ਕਰਦੇ ਕਿਹਾ ਕਿ ਇਸ ਨਸ਼ੇ ਦੇ ਕੋਹੜ ਦੇ ਖਾਤਮੇ ਲਈ ਸਾਨੂੰ ਸਭ ਨੂੰ ਮਿਲਕੇ ਸਰਕਾਰ ਵੱਲੋਂ ਸ਼ੁਰੂ ਮੁਹਿੰਮ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਪੁਲਸ ਅਤੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਇਸ ਮੌਕੇ ਨਸ਼ੇ ਦਾ ਕੋਹੜ ਵੰਡਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਿਧਾਇਕ ਸੰਗਤ ਸਿੰਘ ਗਿਲਜੀਆਂ, ਡੀ .ਐੱਸ .ਪੀ. ਗੁਰਪ੍ਰੀਤ ਸਿੰਘ ਗਿੱਲ, ਐੱਸ. ਐੱਮ. ਓ. ਟਾਂਡਾ ਕੇਵਲ ਸਿੰਘ, ਐੱਸ. ਐੱਮ. ਓ. ਦਸੂਹਾ ਡਾਕਟਰ ਬੱਗਾ, ਡਰੱਗ ਇੰਸਪੈਕਟਰ ਪਰਮਿੰਦਰ ਸਿੰਘ, ਸਾਬਕਾ ਗਵਨਰ ਲਾਇਨਜ਼ ਕਲੱਬ ਰਾਜੀਵ ਕੁਕਰੇਜਾ, ਬੀ .ਪੀ .ਈ .ਓ . ਗੁਰਮੀਤ ਸਿੰਘ ਮੁਲਤਾਨੀ, ਡਾਕਟਰ ਮੀਨਾਕਸ਼ੀ ਸੈਣੀ, ਸੁਖਵਿੰਦਰ ਜੀਤ ਸਿੰਘ ਝਾਵਰ ਨੇ ਨਸ਼ੇ ਦੇ ਸਿਹਤ ਅਤੇ ਸਮਾਜਿਕ ਜੀਵਨ ਉੱਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਸਰਕਾਰ ਦੀ ਡੈਪੋ ਮੁਹਿੰਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦੇ ਹਰੇਕ ਨਾਗਰਿਕ ਨੂੰ ਸਮਾਜ 'ਚੋਂ ਨਸ਼ੇ ਦੀ ਅਲਾਮਤ ਦੇ ਖਾਤਮੇ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਇਕਜੁੱਟ ਹੋ ਕੇ ਸਰਕਾਰ ਵੱਲੋਂ ਸ਼ੁਰੂ ਮੁਹਿੰਮ ਦਾ ਹਿੱਸਾ ਬਣਨ ਦੀ ਪ੍ਰੇਰਨਾ ਦਿੱਤੀ।
ਬੁਲਾਰਿਆਂ ਨੇ ਨਸ਼ੇ ਤੋਂ ਦੂਰ ਰਹਿਣ ਅਤੇ ਨਸ਼ੇ ਖਿਲਾਫ ਸੋਚ ਦਾ ਪ੍ਰਸਾਰ ਕਰਨ ਦਾ ਵੀ ਹੋਕਾ ਦਿੱਤਾ। ਉਨ੍ਹਾਂ ਨਸ਼ੇ 'ਚ ਫਸੇ ਨੌਜਵਾਨਾਂ ਨੂੰ ਭਾਵਨਾਤਮਕ ਤਰੀਕੇ ਨਾਲ ਪ੍ਰੇਰਨਾ ਦੇਕੇ ਨਸ਼ੇ ਤੋਂ ਬਚਾਉਣ ਲਈ ਕਿਹਾ। ਉਨ੍ਹਾਂ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਸ਼ੇ ਨੂੰ ਕਰਨ ਵਾਲਿਆਂ ਦੀ ਪਛਾਣ ਕਰਕੇ ਇਨ੍ਹਾਂ ਕੇਂਦਰਾਂ 'ਚ ਭੇਜਣ ਲਈ ਕਿਹਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਜਗਜੀਵਨ ਜੱਗੀ, ਅਵਤਾਰ ਸਿੰਘ ਖੋਖਰ, ਗੁਰਸੇਵਕ ਮਾਰਸ਼ਲ, ਸੁਰਿੰਦਰ ਜੀਤ ਸਿੰਘ ਬਿੱਲੂ, ਰਾਕੇਸ਼ ਬਿੱਟੂ, ਹਰਦੀਪ ਸਾਬੀ, ਸੁਖਰਾਜ ਸਿੱਧੂ, ਕਲੱਬ ਪ੍ਰਧਾਨ ਜਸਦੇਵ ਸਿੰਘ,ਆਗਿਆ ਰਾਮ ਸੈਣੀ, ਜਗਦੀਪ ਮਾਨ, ਡਾਕਟਰ ਸ਼ਿਵਦੀਪ ਸਿੰਘ, ਡਾਕਟਰ ਕਰਨ ਵਿਰਕ, ਡਾਕਟਰ ਕੇ.ਆਰ. ਬਾਲੀ, ਪੰਕਜ ਸਚਦੇਵਾ, ਦਲਜੀਤ ਸੋਢੀ, ਰੁਪਿੰਦਰ ਸਿੰਘ, ਮਨਵੀਰ ਸਿੰਘ, ਮਨੀ ਗਿੱਲ, ਗੁਰਚਰਨ ਮਾਡਲਾਂ, ਵਿਸ਼ਾਲ ਅਗਨੀਹੋਤਰੀ, ਵਿਕਾਸ, ਪਿਆਰਾ ਸਿੰਘ ਆਦਿ ਮੌਜੂਦ ਸਨ।
44 ਲੱਖ ਰੁਪਏ ਖਰਚ ਕੇ ਖਰੀਦੇ 2 ਵੈਂਟੀਲੇਟਰ, ਡਾਕਟਰ ਕਹਿ ਰਹੇ ਸਾਨੂੰ ਇਸ ਦਾ ਕੋਈ ਤਜ਼ਰਬਾ ਨਹੀਂ
NEXT STORY