ਨਵਾਂਸ਼ਹਿਰ (ਮਨੋਰੰਜਨ)- ਮੌਸਮ ਦੀ ਬੇਰੁਖ਼ੀ ਤੀਜੇ ਦਿਨ ਵੀ ਬਣੀ ਰਹੀ। ਵੀਰਵਾਰ ਨੂੰ ਹੁੰਮਸ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ। ਦੁਪਿਹਰ ਵੇਲੇ ਪਸੀਨਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਸੀ। ਜ਼ਿਆਦਾਤਰ ਤਾਪਮਾਨ 35 ਡਿਗਰੀ ਰਿਹਾ, ਜਿਸ ਨਾਲ ਰਾਤ ਨੂੰ ਵੀ ਤੇਜ਼ ਗਰਮੀ ਦੇ ਨਾਲ ਹੁੰਮਸ ਬਣੀ ਰਹੀ। ਸਵੇਰ ਤੋਂ ਹੀ ਹੁੰਮਸ ਹੋਣਾ ਸ਼ੁਰੂ ਹੋ ਗਿਆ।
ਵੀਰਵਾਰ ਦੁਪਿਹਰ 12 ਵਜੇ ਦੇ ਬਾਅਦ ਤੇਜ਼ ਗਰਮੀ ਪੈਣ ਲੱਗੀ। ਸੂਰਜ ਦੇਵਤਾ ਨੇ ਅੱਗ ਉਗਲੀ ਅਤੇ ਤੇਜ ਤਪਿਸ਼ ਕਾਰਨ ਲੋਕ ਪਰੇਸ਼ਾਨ ਹੋ ਗਏ। ਦਿਨਭਰ ਲੋਕ ਪਸੀਨੋ-ਪਸੀਨ ਹੁੰਦੇ ਰਹੇ। ਬਦਲ ਮੌਸਮ ਨੂੰ ਲੈ ਕੇ ਸਿਵਲ ਹਸਪਤਾਲ ਵਿੱਚ ਓ. ਪੀ. ਡੀ. ਦੀ ਸੰਖਿਆ ਵਿੱਚ ਵਾਧਾ ਹੋ ਗਿਆ। ਪੇਟ ਦਰਦ, ਉਲਟੀ, ਦਸਤ ਦੇ ਮਰੀਜ ਵੱਧ ਗਏ। ਵੀਰਵਾਰ ਨੂੰ ਵਾਰਡ ਵਿੱਚ ਭਰਤੀ ਮਰੀਜਾਂ ਦੀ ਗਿਣਤੀ ਵੱਧ ਗਈ। ਸਿਵਲ ਹਸਪਤਾਲ ਦੀ ਓ. ਪੀ. ਡੀ. 100 ਤੋਂ 200 ਪਾਰ ਹੋ ਗਈ। ਹੁੰਮਸ ਕਾਰਨ ਲੋਕਾ ਨੂੰ ਕੁੱਲਰ ਦੀ ਹਵਾ ਤੋਂ ਵੀ ਰਾਹਤ ਨਹੀਂ ਮਿਲ ਸਕੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈੱਸ 'ਤੇ ਹੋਈ ਪੱਥਰਬਾਜ਼ੀ, ਸਹਿਮੇ ਲੋਕ
ਸਮੇਂ ਰਹਿੰਦੇ ਚੰਗਾ ਮੀਂਹ ਨਹੀਂ ਪਿਆ ਤਾਂ ਘੱਟ ਸਕਦਾ ਹੈ ਝੋਨੇ ਦਾ ਰਕਬਾ
ਜੁਲਾਈ ਦਾ ਅੱਧਾ ਮਹੀਨਾ ਬੀਤ ਰਿਹਾ ਹੈ ਪਰ ਅਜੇ ਤੱਕ ਚੰਗਾ ਮੀਂਹ ਨਹੀ ਪਿਆ। ਜਿਸ ਦੇ ਕਿਸਾਨਾਂ ਨੂੰ ਝੋਨੇ ਦੀ ਰੋਪਾਈ ਲਈ ਜਨਰੇਟਰਾਂ 'ਤੇ ਨਿਰਭਰ ਹੋਣਾ ਪੈ ਰਿਹਾ ਹੈ। ਖੇਤੀ ਵਿਭਾਗ ਅਨੁਸਾਰ ਝੋਨੇ ਦੀ ਲੁਆਈ ਲਈ ਇਹ ਸਮਾਂ ਅਨੁਕੂਲ ਹੈ। ਜੇਕਰ ਸਮੇਂ 'ਤੇ ਮੀਂਹ ਨਹੀਂ ਪਿਆ ਤਾਂ ਝੋਨੇ ਦਾ ਰਕਬਾ ਵੀ ਘਟ ਹੋ ਸਕਦਾ ਹੈ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਵਾਲੇ ਹੋਣਗੇ ਸਨਮਾਨਤ, ਮਿਲੇਗਾ ਇਹ ਇਨਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਿਸਾਨ ਸ਼ੁਭਕਰਨ ਸਿੰਘ ਦੀ ਭੈਣ ਪੰਜਾਬ ਪੁਲਸ 'ਚ ਭਰਤੀ, ਪਹਿਲੇ ਦਿਨ ਸਰਕਾਰ ਅੱਗੇ ਰੱਖੀ ਇਹ ਮੰਗ (ਵੀਡੀਓ)
NEXT STORY