ਪਟਿਆਲਾ: ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਦੇ ਲੋਕਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਜਾਵੇਗਾ। ਅੱਜ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ 'ਚ ਬਣੇ ਦੁਨੀਆ ਦੇ ਇਕਲੌਤੇ ਸਿੱਖ ਮਹਿਲ ਦੇ ਪੈਲੇਸ 'ਹੋਟਲ ਰਣਵਾਸ- ਦਿ ਪੈਲੇਸ' ਦਾ ਉਦਘਾਟਨ ਕਰਨਗੇ, ਜੋ ਕਿ ਪਟਿਆਲਾ ਦੇ ਕਿਲ੍ਹਾ ਮੁਬਾਰਕ ਵਿਖੇ ਬਣਾਇਆ ਗਿਆ ਹੈ। ਸਰਕਾਰ ਨੂੰ ਪੂਰੀ ਉਮੀਦ ਹੈ ਕਿ ਰਾਜਸਥਾਨ ਦੀ ਤਰਜ 'ਤੇ ਕਿਲ੍ਹਾ ਮੁਬਾਰਕ ਵਿਖੇ ਖੁੱਲ੍ਹਣ ਵਾਲਾ ਇਹ ਪੈਲੇਸ ਡੈਸਟੀਨੇਸ਼ਨ ਵੈਡਿੰਗ ਲਈ ਲੋਕਾਂ ਦੀ ਤਰਜੀਹ ਬਣੇਗਾ। ਸੂਬਾ ਸਰਕਾਰ ਵੱਲੋਂ ਇਹ ਕਦਮ ਸੂਬੇ 'ਚ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਚੁੱਕਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਬੇਹੱਦ ਅਹਿਮ ਹੋਵੇਗਾ ਅੱਜ ਦਾ ਦਿਨ
ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨੀ ਬੁੱਧਵਾਰ ਨੂੰ ਸਵੇਰੇ 10:30 ਵਜੇ ਇਸ ਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਉਦਘਾਟਨ ਦਾ ਪ੍ਰੋਗਰਾਮ ਸੀ, ਪਰ ਕਿਸੇ ਕਾਰਨ ਉਹ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਸੀ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਜਾਣਗੇ ਤੇ ਇਹ ਖ਼ਾਸ ਸੌਗਾਤ ਲੋਕਾਂ ਨੂੰ ਸਮਰਪਿਤ ਕਰਨਗੇ।
ਪਟਿਆਲਾ ਦੇ ਸੰਸਥਾਪਕ ਦੇ ਕਿਲ੍ਹੇ ਵਿਚ ਹੈ ਹੋਟਲ
ਪੰਜਾਬ ਸਰਕਾਰ ਕਈ ਸਾਲਾਂ ਤੋਂ ਇਸ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ। 2 ਸਾਲ ਪਹਿਲਾਂ ਇਸ ਪ੍ਰਾਜੈਕਟ ਨੇ ਰਫ਼ਤਾਰ ਫੜੀ। ਕਿਲ੍ਹਾ ਮੁਬਾਰਕ ਸਥਿਤ ਰਣਵਾਸ ਦਾ ਏਰੀਆ, ਗਿਲਾਊਖਾਨਾ ਅਤੇ ਲੱਸੀਖਾਨਾ ਨੂੰ ਹੈਰਿਟੇਜ ਹੋਟਲ ਵਿਚ ਬਦਲਿਆ ਗਿਆ ਹੈ। ਇਸ ਇਮਾਰਤ ਦੀ ਮੁਰੰਮਤ ਦਾ ਕੰਮ ਆਪ ਪੁਰਾਤੱਤਵ ਵਿਭਾਗ ਦਿੱਲੀ ਦੀ ਇਕ ਸੰਸਥਾ ਰਾਹੀਂ ਕਰਵਾ ਰਿਹਾ ਹੈ। ਸਰਕਾਰ ਨੇ ਇਸ ਲਈ ਸ਼ੁਰੂਆਤੀ ਪੜਾਅ ਵਿਚ 6 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ। ਇਹ ਹੋਟਲ ਪਟਿਆਲਾ ਸ਼ਹਿਰ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੇ ਘਰ ਕਿਲ੍ਹਾ ਮੁਬਾਰਕ ਦੇ ਅੰਦਰ ਬਣਾਇਆ ਗਿਆ ਹੈ। ਹੋਟਲ ਦੀ ਛੱਤ ਲੱਕੜ ਦੀ ਬਣੀ ਹੋਈ ਹੈ। ਜਿਵੇਂ ਹੀ ਤੁਸੀਂ ਕਿਲ੍ਹੇ ਵਿਚ ਦਾਖਲ ਹੁੰਦੇ ਹੋ ਤਾਂ ਖੱਬੇ ਪਾਸੇ ਰਣਵਾਸ ਇਮਾਰਤ ਹੈ। ਪਟਿਆਲਾ ਰਿਆਸਤ ਦੀਆਂ ਰਾਣੀਆਂ ਇਸ ਇਮਾਰਤ ਵਿਚ ਰਹਿੰਦੀਆਂ ਸਨ ਅਤੇ ਉਨ੍ਹਾਂ ਨੂੰ ਇਮਾਰਤ ਤੋਂ ਬਾਹਰ ਜਾਣ ਦੀ ਇਜਾਜ਼ਤ ਬਹੁਤ ਘੱਟ ਹੁੰਦੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਮੌਜਾਂ, Free ਮਿਲਣਗੇ Laptop, Tablet ਤੇ Smart Watch! ਛੇਤੀ ਕਰ ਲਓ ਅਪਲਾਈ
ਮਿਲਣਗੀਆਂ ਇਹ ਸਹੂਲਤਾਂ
ਇਸ 2 ਮੰਜ਼ਿਲਾ ਇਮਾਰਤ ਦੇ ਉੱਪਰਲੇ ਹਿੱਸੇ ਵਿਚ 3 ਬਿਹਤਰੀਨ ਪੇਂਟਿੰਗ ਚੈਂਬਰ ਹਨ, ਜਿਨ੍ਹਾਂ ਵਿਚ ਕੀਮਤੀ ਪੇਂਟਿੰਗਸ ਸਨ। ਇਸ ਵਿਚ ਇਕ ਜਗ੍ਹਾ ਲੱਸੀਖਾਨਾ ਹੈ, ਜਿੱਥੇ ਅੰਦਰ ਰਹਿਣ ਵਾਲੀਆਂ ਸੇਵਾਦਾਰ ਔਰਤਾਂ ਲਈ ਰੋਟੀ ਤਿਆਰ ਹੁੰਦੀ ਸੀ ਤੇ ਉਨ੍ਹਾਂ ਨੂੰ ਵੰਡੀ ਜਾਂਦੀ ਸੀ। 2 ਮੰਜ਼ਿਲਾ ਇਮਾਰਤ ਦੇ ਹੇਠਲੇ ਹਿੱਸੇ ਵਿਚ ਆਹਮੋ-ਸਾਹਮਣੇ ਹਾਲ ਹਨ, ਜਿਨ੍ਹਾਂ ਨੂੰ ਕਮਰਿਆਂ ਦਾ ਰੂਪ ਦੇ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗੀ ਬਰਸਾਤ, 18 ਜਨਵਰੀ ਤਕ Alert!
NEXT STORY