ਜਲੰਧਰ (ਸੁਰਿੰਦਰ)– ਹਿਮਾਚਲ ਦੀਆਂ ਪਹਾੜੀਆਂ ਵਿਚ ਬਰਫ਼ਬਾਰੀ ਤੋਂ ਬਾਅਦ ਪੰਜਾਬ ਵਿਚ ਸੀਤ ਲਹਿਰ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ। ਵੀਰਵਾਰ ਨੂੰ ਸਾਰਾ ਦਿਨ ਧੁੰਦ ਛਾਈ ਰਹੀ ਅਤੇ ਠੰਡੀਆਂ ਹਵਾਵਾਂ ਵੀ ਚੱਲਦੀਆਂ ਰਹੀਆਂ। ਆਮ ਦਿਨਾਂ ਦੇ ਮੁਕਾਬਲੇ ਤਾਪਮਾਨ ਵਿਚ 2 ਡਿਗਰੀ ਗਿਰਾਵਟ ਵੀ ਦਰਜ ਕੀਤੀ ਗਈ। ਮੌਸਮ ਮਹਿਕਮਾ ਚੰਡੀਗੜ੍ਹ ਦੇ ਅਨੁਸਾਰ ਅਜੇ 2 ਦਿਨ ਹੋਰ ਸੀਤ ਲਹਿਰ ਦਾ ਕਹਿਰ ਜਾਰੀ ਰਹੇਗਾ। 7 ਜਨਵਰੀ ਤੋਂ ਬਾਅਦ 8 ਤਾਰੀਖ਼ ਨੂੰ ਵਧੀਆ ਧੁੱਪ ਖਿੜਨ ਦੀ ਸੰਭਾਵਨਾ ਹੈ। ਮੌਸਮ ਦੇ ਇਸ ਮਿਜ਼ਾਜ ਕਾਰਨ ਟਰਾਂਸਪੋਰਟੇਸ਼ਨ ਵਿਚ ਕਾਫ਼ੀ ਫਰਕ ਪੈ ਗਿਆ ਹੈ।
ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਸਮੇਂ ’ਤੇ ਮਾਲ ਪਹੁੰਚਾਉਣ ਲਈ ਟਰੱਕਾਂ ਨੂੰ ਇਕ ਅਤੇ ਦੋ ਦਿਨ ਪਹਿਲਾਂ ਹੀ ਰਵਾਨਾ ਕਰਨਾ ਪੈ ਰਿਹਾ ਹੈ। ਇਸ ਨਾਲ ਨੁਕਸਾਨ ਤਾਂ ਹੋ ਰਿਹਾ ਹੈ, ਉਥੇ ਹੀ ਡਰ ਵੀ ਲੱਗਦਾ ਹੈ ਕਿ ਜੇਕਰ ਜਲਦਬਾਜ਼ੀ ਵਿਚ ਟਰੱਕਾਂ ਨੂੰ ਰਵਾਨਾ ਕੀਤਾ ਗਿਆ ਤਾਂ ਕਿਤੇ ਐਕਸੀਡੈਂਟ ਹੀ ਨਾ ਹੋ ਜਾਵੇ। ਡਰਾਈਵਰਾਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਹਾਈਵੇਅ ’ਤੇ ਇਕ ਲਾਈਨ ’ਚ ਚੱਲਦੇ ਹਨ। ਜੇਕਰ ਕਿਸੇ ਅੰਦਰੂਨੀ ਰੋਡ ’ਤੇ ਜਾਣਾ ਪੈ ਜਾਵੇ ਤਾਂ ਉਥੇ ਦਿੱਕਤ ਪੇਸ਼ ਆਉਂਦੀ ਹੈ।
ਇਹ ਵੀ ਪੜ੍ਹੋ : ਗੋਰਾਇਆ ਵਿਖੇ ਪੁੱਤ ਦੇ ਵਿਆਹ ਦੇ ਕਾਰਡ ਵੰਡ ਕੇ ਪਰਤ ਰਹੇ ਪਿਤਾ ਨਾਲ ਵਾਪਰੀ ਅਣਹੋਣੀ
2012 ਅਤੇ 2020 ਤੋਂ ਬਾਅਦ ਜਨਵਰੀ ਸਭ ਤੋਂ ਠੰਡਾ
ਮੌਸਮ ਮਹਿਕਮੇ ਅਨੁਸਾਰ ਇਸ ਵਾਰ ਜਨਵਰੀ ਦਾ ਮਹੀਨਾ ਸਭ ਤੋਂ ਠੰਡਾ ਰਹੇਗਾ। ਦਿਨ ਦਾ ਤਾਪਮਾਨ 16 ਤੋਂ 17 ਡਿਗਰੀ ਦੇ ਵਿਚਕਾਰ ਅਤੇ ਸਵੇਰ ਦਾ ਤਾਪਮਾਨ 5 ਤੋਂ 6 ਡਿਗਰੀ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ। ਉਥੇ ਹੀ, ਜਨਵਰੀ 2012 ਵਿਚ ਵੱਧ ਤੋਂ ਵੱਧ ਤਾਪਮਾਨ 18 ਅਤੇ ਘੱਟ ਤੋਂ ਘੱਟ 7 ਡਿਗਰੀ ਤੱਕ ਨੋਟ ਕੀਤਾ ਗਿਆ ਸੀ। ਉਸ ਤੋਂ ਬਾਅਦ 2020 ਵਿਚ ਜਨਵਰੀ ਵਿਚ ਵੱਧ ਤੋਂ ਵੱਧ ਤਾਪਮਾਨ 17 ਅਤੇ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਤੱਕ ਦਰਜ ਕੀਤਾ ਗਿਆ ਸੀ। ਇਸ ਮਹੀਨੇ ਮੌਸਮ ਵਿਭਾਗ ਅਨੁਸਾਰ ਠੰਡੀਆਂ ਹਵਾਵਾਂ ਲਗਾਤਾਰ ਚੱਲਣ ਦੀ ਸੰਭਾਵਨਾ ਹੈ, ਜਿਹੜੀਆਂ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਗਿਰਾਵਟ ਦਰਜ ਕਰਵਾਉਂਦੀਆਂ ਰਹਿਣਗੀਆਂ। ਇਹ ਸਭ ਵੈਸਟਰਨ ਡਿਸਟਰਬੈਂਸ ਕਾਰਨ ਹੋ ਰਿਹਾ ਹੈ। 2023 ਦਾ 5 ਜਨਵਰੀ ਦਾ ਦਿਨ ਸਭ ਤੋਂ ਠੰਡਾ ਰਿਹਾ ਕਿਉਂਕਿ ਦਿਨ ਦੇ ਸਮੇਂ ਸੀਤ ਲਹਿਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀ ਸੀ।
ਸੰਘਣੀ ਧੁੰਦ ’ਚ ਸਫ਼ਰ ਕਰਨ ਵਾਲਿਆਂ ਲਈ ਮੌਸਮ ਮਹਿਕਮੇ ਦੀ ਚਿਤਾਵਨੀ
ਉਥੇ ਹੀ, ਮੌਸਮ ਮਹਿਕਮੇ ਨੇ ਰਾਤ ਦੇ ਸਮੇਂ ਸਫ਼ਰ ਕਰਨ ਵਾਲਿਆਂ ਲਈ ਚਿਤਾਵਨੀ ਦਿੱਤੀ ਹੈ ਕਿ ਜੇਕਰ ਲੋੜ ਹੋਵੇ ਤਾਂ ਹੀ ਸਫਰ ਕਰੋ। ਅਜਿਹੇ ਮੌਸਮ ਵਿਚ ਹਾਈਵੇ ਅਤੇ ਪਿੰਡਾਂ ਦੀਆਂ ਅੰਦਰੂਨੀ ਸੜਕਾਂ ’ਤੇ ਸਫ਼ਰ ਕਰਨਾ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਧੁੰਦ ਇੰਨੀ ਜ਼ਿਆਦਾ ਸੰਘਣੀ ਹੋ ਰਹੀ ਹੈ ਕਿ ਸਿਰਫ਼ 2 ਮੀਟਰ ਦੀ ਦੂਰੀ ’ਤੇ ਵੀ ਕੁਝ ਵਿਖਾਈ ਨਹੀਂ ਦਿੰਦਾ। ਇਸ ਦੇ ਨਾਲ ਹੀ ਬਾਰਿਸ਼ ਦੀ ਅਜੇ ਕੋਈ ਸੰਭਾਵਨਾ ਨਹੀਂ ਹੈ। 3 ਦਿਨ ਬਾਅਦ ਮੌਸਮ ਸਾਫ਼ ਹੋ ਜਾਵੇਗਾ ਪਰ ਸੀਤ ਲਹਿਰ ਤੋਂ ਛੁਟਕਾਰਾ ਨਹੀਂ ਮਿਲੇਗਾ।
ਇਹ ਵੀ ਪੜ੍ਹੋ : ਬਿਜਲੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ, ਪੰਜਾਬ ਦੇ 90 ਫ਼ੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆ ਰਿਹੈ 'ਜ਼ੀਰੋ'
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਅੰਮ੍ਰਿਤਸਰ ਹਵਾਈ ਅੱਡੇ 'ਤੇ ਜ਼ਬਰਦਸਤ ਹੰਗਾਮਾ, ਕੜਾਕੇ ਦੀ ਠੰਡ 'ਚ 150 ਯਾਤਰੀ ਹੋਏ ਖੱਜਲ-ਖੁਆਰ
NEXT STORY