ਚੰਡੀਗੜ੍ਹ (ਬਿਊਰੋ) : ਪੰਜਾਬ ਕਾਂਗਰਸ ਵਿਚ ਮਚੇ ਘਮਾਸਾਨ 'ਚ ਇਕ ਨਵਾਂ ਮੋੜ ਆ ਗਿਆ ਹੈ। ਕੈਪਟਨ ਦਾ ਸਮਰਥਨ ਕਰਨ ਵਾਲੇ ਕੁੱਝ ਵਿਧਾਇਕਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਫ਼ੋਨ ਰਿਕਾਰਡਿੰਗਜ਼ ਭੇਜੀਆਂ ਹਨ, ਜਿਸ ਵਿਚ ਕੈਪਟਨ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਉਕਸਾਇਆ ਜਾ ਰਿਹਾ ਹੈ। ਇਨ੍ਹਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਇਕ ਸੋਚੀ-ਸਮਝੀ ਸਾਜਿਸ਼ ਰਹੀ ਗਈ ਹੈ।
ਇਹ ਵੀ ਪੜ੍ਹੋ : ਪਿੰਡ ਕੁਹਾੜਾ 'ਚ ਵੱਡੀ ਵਾਰਦਾਤ, ਆਟੋ ਚਾਲਕ ਨੇ ਸਿਰ 'ਚ ਰਾਡ ਮਾਰ ਕਤਲ ਕੀਤਾ ਦੁਕਾਨਦਾਰ
ਮੁੱਖ ਮੰਤਰੀ ਖ਼ਿਲਾਫ਼ ਧੜੇਬਾਜ਼ੀ ਨੂੰ ਇਸ ਕਦਰ ਹਵਾ ਦਿੱਤੀ ਗਈ ਕਿ 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਤੋਂ ਪਹਿਲਾਂ ਵਿਧਾਇਕਾਂ ਨੂੰ ਫ਼ੋਨ ਕੀਤੇ ਗਏ ਤਾਂ ਕਿ ਉਹ ਕਮੇਟੀ ਦੇ ਸਾਹਮਣੇ ਮੁੱਖ ਮੰਤਰੀ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕਰਨ। ਹਾਲਾਂਕਿ ਕੁੱਲ ਕਿੰਨੇ ਵਿਧਾਇਕਾਂ ਨੇ ਅਜਿਹੀਆਂ ਰਿਕਾਰਡਿੰਗਜ਼ ਭੇਜੀਆਂ ਹਨ, ਇਸ ਦੀ ਕੋਈ ਸਪੱਸ਼ਟ ਗਿਣਤੀ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨਾਲ ਮੱਲਿਕਾਰਜੁਨ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਬੈਠਕ ਵਿਚ ਵੀ ਇਸ ਮੁੱਦੇ ’ਤੇ ਚਰਚਾ ਹੋਈ ਹੈ। ਹਾਲਾਂਕਿ ਰਾਹੁਲ ਗਾਂਧੀ ਨੇ ਵਿਧਾਇਕਾਂ ਦੀਆਂ ਰਿਕਾਰਡਿੰਗਜ਼ ’ਤੇ ਕੋਈ ਖ਼ਾਸ ਪ੍ਰਤੀਕਿਰਿਆ ਨਹੀਂ ਦਿੱਤੀ। ਉਂਝ ਵੀ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੇ ਕਰੀਬੀ ਕਹੇ ਜਾਂਦੇ ਰਹੇ ਹਨ।
ਇਹ ਵੀ ਪੜ੍ਹੋ : ਅੱਜ ਵੀ ਟਲ ਸਕਦੈ ਐਨਕਾਊਂਟਰ 'ਚ ਮਾਰੇ 'ਜੈਪਾਲ' ਦਾ ਅੰਤਿਮ ਸੰਸਕਾਰ, ਹਾਈਕੋਰਟ ਦਾ ਰੁਖ ਕਰੇਗਾ ਪਰਿਵਾਰ
ਬਾਗੀ ਵਿਧਾਇਕਾਂ ਨੇ ਲਾਏ ਫ਼ੋਨ ਟੈਪਿੰਗ ਦੇ ਦੋਸ਼
ਉਧਰ, ਵਿਰੋਧ ਦਾ ਝੰਡਾ ਲਹਿਰਾਉਣ ਵਾਲੇ ਬਾਗੀ ਵਿਧਾਇਕਾਂ ਨੇ ਇਨ੍ਹਾਂ ਰਿਕਾਰਡਿੰਗਜ਼ ਦੀ ਖ਼ਬਰ ਬਾਹਰ ਆਉਣ ਤੋਂ ਬਾਅਦ ਮੁੱਖ ਮੰਤਰੀ ਖ਼ਿਲਾਫ਼ ਨਵਾਂ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਬਾਗੀ ਵਿਧਾਇਕਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਫ਼ੋਨ ਟੈਪ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸਮਰਾਲਾ 'ਚ ਭਿਆਨਕ ਹਾਦਸੇ ਨੇ ਤਬਾਹ ਕੀਤਾ ਪਰਿਵਾਰ, ਮਾਂ-ਧੀ ਦੀ ਮੌਤ, ਪਿਓ ਦੀ ਹਾਲਤ ਗੰਭੀਰ
ਮੁੱਖ ਮੰਤਰੀ ਖ਼ਿਲਾਫ਼ ਖੜ੍ਹੇ 2 ਵਿਅਕਤੀਆਂ ਵਿਚਕਾਰ ਹੋਈ ਗੱਲਬਾਤ ਦੀ ਜਾਣਕਾਰੀ ਮੁੱਖ ਮੰਤਰੀ ਤਕ ਉਦੋਂ ਪਹੁੰਚ ਸਕਦੀ ਹੈ, ਜਦੋਂ ਫ਼ੋਨ ਟੈਪ ਕੀਤੇ ਜਾ ਰਹੇ ਹੋਣ। ਕਿਹਾ ਜਾ ਰਿਹਾ ਹੈ ਕਿ ਛੇਤੀ ਹੀ ਬਾਗੀ ਵਿਧਾਇਕ ਇਸ ਮਾਮਲੇ ਵਿਚ ਇਕ ਬੈਠਕ ਕਰਨ ਜਾ ਰਹੇ ਹਨ ਤਾਂ ਕਿ ਅਗਲੀ ਰਣਨੀਤੀ ਤੈਅ ਕੀਤੀ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
'ਸਟੈਂਪ ਡਿਊਟੀ ਘੁਟਾਲੇ ’ਚ ਦਫ਼ਤਰੀ ਕਾਨੂੰਨਗੋ ਤੇ ਸਬੰਧਤ ਪਟਵਾਰੀ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਹੋ ਰਹੀ ਕੋਸ਼ਿਸ਼'
NEXT STORY