ਬਾਘਾ ਪੁਰਾਣਾ (ਚਟਾਨੀ): ਕਾਂਗਰਸ ਪਾਰਟੀ ਦੇ ਅੰਦਰੂਨੀ ਕਲੇਸ਼ ਕਾਰਣ ਫਿਕਰਾਂ ’ਚ ਪਏ ਵਿਧਾਇਕਾਂ ਨੂੰ ਹੁਣ ਇਹ ਫਿਕਰ ਵੱਢ-ਵੱਢ ਕੇ ਖਾ ਰਿਹਾ ਹੈ ਕਿ ਉਹ 2022 ਦੇ ਮੈਦਾਨ ਨੂੰ ਫਹਿਤ ਕਰਨ ਲਈ ਆਪਣੇ ਹਲਕਿਆਂ ’ਚ ਕਿਹੜਾ ਮੂੰਹ ਲੈ ਕੇ ਜਾਣਗੇ। ਦਿੱਲੀ ਦਰਬਾਰ ਦੇ ਗੇੜੇ ਮਾਰ ਮਾਰ ਥੱਕ ਚੁੱਕੀ ਪੰਜਾਬ ਦੇ ਮੁੱਖ ਮੰਤਰੀ ਦੀ ਸਮੁੱਚੀ ਟੀਮ ਅਤੇ ਓਧਰ ਨਿਰਾਸ਼ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਦਾ ਉਹ ਟੋਲਾ ਜਿਸ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਕਰ ਰਹੇ ਹਨ, ਮੱਥੇ ਉਪਰ ਹੱਥ ਧਾਰ ਕੇ ਬੈਠ ਗਏ ਹਨ ਕਿ ਆਖਿਰ ਉਪਰਲੀ ਟੀਮ ਕਿਸ ਧਿਰ ਉਪਰ ਆਪਣਾ ਹੱਥ ਰੱਖੇਗੀ। ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਅੜੀਅਲ ਵਤੀਰਾ ਪੰਜਾਬ ਦੇ ਉਨ੍ਹਾਂ ਲੋਕਾਂ ਦੇ ਰਾਹ ਦਾ ਰੋੜਾ ਬਣਿਆ ਖੜਾ ਹੈ, ਜਿੰਨ੍ਹਾਂ ਨੇ ਸੂਬੇ ਦੇ ਵਿਕਾਸ ਦੀ ਉਮੀਦ ਨਾਲ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਰਾਜਗੱਦੀ ਉਪਰ ਬੈਠਣ ਦਾ ਮੌਕਾ ਦਿੱਤਾ ਸੀ। 80 ਹਲਕਿਆਂ ਦੀ ਅਗਵਾਈ ਕਰਨ ਵਾਲੇ ਕਾਂਗਰਸੀ ਵਿਧਾਇਕ ਭਾਵੇਂ ਮੁੜ ਤੋਂ 2017 ਵਾਲੀ ਉਮੀਦ ਲਾਈ ਬੈਠੇ ਹਨ, ਪਰ ਸਾਢੇ ਚਾਰ ਸਾਲਾਂ ਦੀ ਨਾਕਸ ਕਾਰਗੁਜ਼ਾਰੀ ਸਭਨਾ ਵਿਧਾਇਕਾਂ ਅਤੇ ਮੰਤਰੀਆਂ ਦੇ ਰਾਹ ਵਿਚ ਕੰਡੇ ਤਾਂ ਵਿਛਾ ਹੀ ਸਕਦੀ ਹੈ, ਓਧਰ ਹਮਲਾਵਰ ਰੁਖ਼ ਵਿਚ ਸੇਧ ਲਾਈ ਬੈਠਾ ਅਕਾਲੀ ਦਲ-ਬਸਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਵੀ ਕਾਂਗਰਸ ਦੀਆਂ ਉਮੀਦਾਂ ਉਪਰ ਪਾਣੀ ਫੇਰ ਸਕਦੇ ਹਨ। ਹੁਣ ਐਨ ਆਖ਼ਰੀ ਪੜਾਅ ਵਿਚ ਕਾਂਗਰਸ ਪਾਰਟੀ ਦੀ ਕੇਂਦਰੀ ਤਾਕਤ ਵੱਲੋਂ ਸੂਬੇ ਦੇ ਕਮਾਂਡਰ ਨੂੰ ਦਿੱਤੇ ਗਏ 18 ਨੁਕਾਤੀ ਪ੍ਰੋਗਰਾਮ ਦੀ ਪੂਰਤੀ ਵਾਲੇ ਨਿਰਦੇਸ਼ 6 ਮਹੀਨਿਆਂ ਵਿਚ ਸਫਲਤਾ ਦੀ ਪੌੜੀ ਚੜ੍ਹ ਸਕਣ ਦੇ ਸਮਰਥ ਨਹੀਂ ਹੋ ਸਕਣੇ।
ਇਹ ਵੀ ਪੜ੍ਹੋ: ਕੈਪਟਨ 'ਤੇ ਵਰ੍ਹੇ ਕੁਲਤਾਰ ਸੰਧਵਾ, ਕਿਹਾ- ਬੇਅਦਬੀ ਮੁੱਦੇ 'ਤੇ ਬਾਦਲਾਂ ਨੂੰ ਬਚਾਉਣ 'ਚ ਲੱਗੀ ਪੰਜਾਬ ਸਰਕਾਰ
ਨਵਜੋਤ ਸਿੱਧੂ ਦਾ ਸਿੱਧੇ ਤੌਰ ’ਤੇ ਕਹਿ ਦੇਣਾ ਕਿ ਉਨ੍ਹਾਂ ਦੀ ਲੜਾਈ ਕੁਰਸੀ ਲਈ ਨਹੀਂ ਸਗੋਂ ਮੁੱਦਿਆਂ ’ਤੇ ਆਧਾਰਿਤ ਹੈ, ਇਸ ਗੱਲ ਨੇ ਵੀ ਕਾਂਗਰਸ ਹਾਈ ਕਮਾਨ ਨੂੰ ਧੁਰ ਅੰਦਰ ਤੱਕ ਪ੍ਰਭਾਵਿਤ ਕੀਤਾ ਹੈ ਇਹੀ ਕਾਰਣ ਹੈ ਕਿ ਕੈਪਟਨ ਸਿੰਘ ਨੂੰ ਸਖਤ ਹਦਾਇਤਾਂ ਨਾਲ ਉਨ੍ਹਾਂ ਸਾਰੇ ਮੁੱਦਿਆਂ ਉਪਰ ਗੰਭੀਰਤਾ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ, ਜਿਸ ਦੀ ਵਕਾਲਤ ਨਵਜੋਤ ਸਿੰਘ ਸਿੱਧੂ ਕਰ ਰਹੇ ਹਨ ਅਤੇ ਲੋਕਾਂ ਵਿਚ ਅਜਿਹੇ ਮੁੱਦਿਆਂ ਨੂੰ ਲੈ ਕੇ ਕਾਫ਼ ਨਰਾਜ਼ਗੀ ਹੈ। ਇਕ ਦੋ ਹਫਤਿਆਂ ਅੰਦਤਰ ਜੇਕਰ ਅਜਿਹੇ ਮੁੱਦਿਆਂ ਉਪਰ ਮੁੱਖ ਮੰਤਰੀ ਪਹਿਲ ਦੇ ਆਧਾਰ ਉਪਰ ਕੰਮ ਨਹੀਂ ਕਰਦੇ ਤਾਂ ਫਿਰ ਸੂਬੇ ਦੀ ਸਿਆਸਤ ਵਿਚ ਵੱਡੀ ਫੇਰ ਬਦਲ ਨੂੰ ਟਾਲਿਆ ਨਹੀਂ ਜਾ ਸਕੇਗਾ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਬੇਸਬਾਲਾਂ ਨਾਲ ਦੁਕਾਨ ਮਾਲਕ ਤੇ ਪੁੱਤਰਾਂ ’ਤੇ ਕੀਤਾ ਹਮਲਾ
ਸੂਤਰਾਂ ਤੋਂ ਤਾਂ ਇਹ ਵੀ ਪਤਾ ਲੱਗਾ ਹੈ ਕਿ 75-25 ਵਾਲੀ ਸਿੱਧੂ ਦੀ ਸਪੱਸ਼ਟ ਤੌਰ ’ਤੇ ਕਹੀ ਗਈ ਗੱਲ ਅਨੁਸਾਾਰ ਮੌਜੂਦਾ ਮੁੱਖ ਮੰਤਰੀ 2022 ਵਾਲੀ ਪਾਰੀ ਨੂੰ ਖੁੱਲ੍ਹੀ ਤਰ੍ਹਾਂ ਖੇਡਣ ਲਈ ਅਕਾਲੀ ਦਲ ਲਈ ਰਾਹ ਪੱਧਰਾ ਕਰ ਕੇ ਦੇਣ ਲਈ ਮੁੱਦਿਆਂ ਨੂੰ ਥਾਲੀ ਵਿਚ ਪਰੋਸ ਕੇ ਅਕਾਲੀ ਦਲ ਨੂੰ ਪੇਸ਼ ਕਰ ਰਿਹਾ ਹੈ। ਸੂਤਰ ਤਾਂ ਇਹ ਵੀ ਦਸਦੇ ਹਨ ਕਿ ਵਿਧਾਇਕਾਂ ਦੇ ਲਾਡਲਿਆਂ ਨੂੰ ਨੌਕਰੀਆਂ ਦੇਣ ਵਾਲੇ ਸਮੁੱਚੇ ਘਟਨਾਕ੍ਰਮ ਨੂੰ ਇਸੇ ਹੀ ਸੰਦਰਭ ਵਿਚ ਵੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਵਿਧਾਇਕ ਫਤਿਹਜੰਗ ਬਾਜਵਾ ਦੇ ਪੁੱਤਰ ਨੇ ਸਰਕਾਰੀ ਨੌਕਰੀ ਲੈਣ ਤੋਂ ਕੀਤਾ ਇਨਕਾਰ: ਹਰੀਸ਼ ਰਾਵਤ
ਸਿੱਧੂ ਨੂੰ ਵਰਤਿਆ ਗਿਆ, ਪਰ ਦਿੱਤਾ ਕੁਝ ਨਹੀਂ
ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਇਕ ਸਟਾਰ ਪ੍ਰਚਾਰਕ ਵਜੋਂ ਦੇਸ਼ ਦੇ ਕੋਨੇ-ਕੋਨੇ ਵਿਚ ਵਰਤਿਆ ਅਤੇ ਕਈ ਥਾਂ ਸਿਆਸੀ ਲਾਹਾ ਵੀ ਪਾਰਟੀ ਨੂੰ ਮਿਲਿਆ, ਪਰ ਇਸ ਦੇ ਇਵਜ਼ ਵਿਚ ਸਿੱਧੂ ਨੂੰ ਉਹ ਕੁਝ ਨਹੀਂ ਦਿੱਤਾ ਗਿਆ, ਜਿਸ ਦਾ ਉਹ ਹੱਕਦਾਰ ਸੀ। ਪਿਛਲੇ ਡੇਢ ਦੋ ਵਰ੍ਹਿਆ ਤੋਂ ਉਸ ਨੂੰ ਇਕ ਤਰ੍ਹਾਂ ਨਾਲ ਸਾਈਡ ਉਪਰ ਹੀ ਰੱਖਿਆ ਜਾ ਰਿਹਾ ਹੈ, ਜਦਕਿ ਸਿੱਧੂ ਦੀ ਮੰਗ ਅਨੁਸਾਰ ਉਸ ਨੂੰ ਸਥਾਨਕ ਸਰਕਾਰਾਂ ਵਾਲਾ ਵਿਭਾਗ ਦੇਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ, ਪਰੰਤੂ ਇਸ ਗੱਲ ਉਪਰ ਕੈਪਟਨ ਅਮਰਿੰਦਰ ਸਿੰਘ ਦਾ ਅੜੀਅਲ ਵਤੀਰਾ ਪਾਰਟੀ ਅੰਦਰ ਵੱਡੇ ਕਲੇਸ਼ ਦੀ ਜੜ੍ਹ ਕਿਹਾ ਜਾ ਸਕਦਾ ਹੈ ਅਤੇ ਰਾਈ ਤੋਂ ਪਹਾੜ ਬਣੇ ਇਸ ਮੁੱਦੇ ਨੂੰ ਸੁਲਝਾਉਣ ਲਈ ਨਾ ਸਿਰਫ਼ ਪਾਰਟੀ ਹਾਈਕਮਾਨ ਦੀ ਦਿਮਾਗੀ ਊਰਜਾ ਹੀ ਨਸ਼ਟ ਹੋ ਰਹੀ ਹੈ ਸਗੋਂ ਪਾਰਟੀ ਦਾ ਸੂਬੇ ਅਤੇ ਦੇਸ਼ ਭਰ ਵਿਚ ਅਕਸ ਵੀ ਖਰਾਬ ਹੋ ਰਿਹਾ ਹੈ।
ਇਹ ਵੀ ਪੜ੍ਹੋ: ਕਾਂਗਰਸ ਦੀ ਖਾਨਾਜੰਗੀ ਅਤੇ ਕੁੰਵਰ ਵਿਜੇ ਪ੍ਰਤਾਪ ਦੀ ‘ਆਪ’ ’ਚ ਐਂਟਰੀ ਨੇ ਪੰਜਾਬ ਦੀ ਸਿਆਸਤ ਹਿਲਾਈ
ਵਿਰੋਧੀ ਪਾਰਟੀਆਂ ਹੋ ਰਹੀਆਂ ਨੇ ਤਾਕਤਵਰ
ਕਾਂਗਰਸ ਦੇ ਕਾਟੋ ਕਲੇਸ ਨੇ ਪਾਰਟੀ ਨੂੰ ਬੈਕਫੁੱਟ ਉਪਰ ਲਿਆ ਸੁੱਟਿਆ ਹੈ। ਭਾਵੇਂ ਪਾਰਟੀ ਦੇ ਨਾ ਪੂਰੇ ਕੀਤੇ ਜਾਣ ਵਾਲੇ ਵਾਅਦਿਆਂ ਉਪਰ ਲੋਕਾਂ ਵਿਚ ਕਾਫ਼ੀ ਰੋਹ ਦੇਖਣ ਨੂੰ ਮਿਲ ਰਿਹਾ ਹੈ, ਪਰ ਫਿਰ ਵੀ ਉਸ ਨੂੰ ਠੰਡਾ ਕਰਨ ਵਿਚ ਆਗੂਆਂ ਨੇ ਕਾਫ਼ੀ ਹੱਦ ਤੱਕ ਸਫਲਤਾ ਹਾਸਲ ਕਰ ਲਈ ਸੀ, ਪਰੰਤੂ ਦਿਨ ਬ ਦਿਨ ਭਾਂਬੜਾਂ ਬਣਨ ਵੱਲ ਤੁਰੀ ਕਾਂਗਰਸ ਦੀ ਕਲੇਸ਼ ਵਾਲੀ ਸਥਿਤੀ ਨੇ ‘ਆਪ’ ਅਤੇ ਅਕਾਲੀ ਦਲ ਨੂੰ ਨਿਰੰਤਰ ਉਤਸ਼ਾਹਿਤ ਕੀਤਾ ਅਤੇ ਹੁਣ ਕਾਂਗਰਸ ਪਦੀ ਫੁੱਟ ਵਾਲਾ ਮੁੱਦਾ ਦੋਹਾਂ ਪਾਰਟੀਆਂ ਕੋਲ ਇਕ ਅਜਿਹਾ ਬ੍ਰਹਮ ਅਸਤਰ ਹੈ, ਜਿਸ ਨੇ ਕਾਂਗਰਸ ਨੂੰ ਅਸਲੋਂ ਮਧੌਲ ਸੁੱਟਿਆ ਹੈ। ਦੋਹੇਂ ਮੁੱਖ ਵਿਰੋਧੀ ਧਿਰਾਂ ਹਰ ਪਲ ਤਾਕਤਵਰ ਬਣ ਰਹੀਆਂ ਹਨ ਜੋ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰ ਸੁੱਟਣ ਵਿਚ ਕਾਮਯਾਬ ਹੋਣ ਵੱਲ ਤੇਜ਼ੀ ਨਾਲ ਵਧ ਰਹੀਆਂ ਹਨ, ਜਦਕਿ ਦੋਹਾਂ ਕੋਲ ਹੋਰ ਵੀ ਕਈ ਵੱਡੇ ਮੁੱਦੇ ਅਜੇ ਕਮਾਨ ਵਿਚ ਸੁਰੱਖਿਅਤ ਹਨ, ਜੋ ਸਮਾਂ ਆਉਣ ’ਤੇ ਕੱਢਣਗੀਆਂ।
ਬੇਅਦਬੀ ਮਾਮਲੇ ’ਤੇ ਟਵੀਟ ਕਰ ਨਵਜੋਤ ਸਿੱਧੂ ਨੇ ਫਿਰ ਘੇਰੀ ਕੈਪਟਨ ਸਰਕਾਰ, ਸੁਖਬੀਰ ’ਤੇ ਸਾਧੇ ਨਿਸ਼ਾਨੇ
NEXT STORY