ਜਲੰਧਰ (ਧਵਨ)— ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਸਰਕਾਰ ਖਿਲਾਫ ਸ਼ੁਰੂ ਕੀਤੇ ਗਏ ਟਕਰਾਅ ਦੀ ਸਥਿਤੀ ਕਾਰਨ ਪੰਜਾਬ ਕਾਂਗਰਸ ਕਮੇਟੀ ਦੇ ਨਵੇਂ ਸੰਗਠਨਾਤਮਕ ਢਾਂਚੇ ਦੇ ਐਲਾਨ 'ਚ ਦੇਰ ਹੋ ਰਹੀ ਹੈ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਹਾਈਕਮਾਨ ਨੂੰ ਪੰਜਾਬ ਕਾਂਗਰਸ ਨੇ ਨਵੇਂ ਅਹੁਦੇਦਾਦਾਂ ਦੀ ਸੂਚੀ ਬਣਾ ਕੇ ਭੇਜ ਦਿੱਤੀ ਸੀ।
ਇਹ ਵੀ ਪੜ੍ਹੋ: ਬੀਬੀ ਦੀ ਸ਼ਰਮਨਾਕ ਕਰਤੂਤ: ਕੁੜੀਆਂ ਤੋਂ ਕਰਵਾਉਂਦੀ ਸੀ ਦੇਹ ਵਪਾਰ ਦਾ ਧੰਦਾ, ਇੰਝ ਹੋਇਆ ਖੁਲਾਸਾ
ਇਨ੍ਹਾਂ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੂਬਾ ਕਾਂਗਰਸ ਮੁਖੀ ਆਸ਼ਾ ਕੁਮਾਰੀ ਨਾਲ ਸਹਿਮਤੀ ਬਣ ਗਈ ਸੀ। ਮੰਨਿਆ ਜਾ ਰਿਹਾ ਸੀ ਕਿ ਨਵੇਂ ਸੰਗਠਨ ਦਾ ਐਲਾਨ ਜਲਦ ਹੋ ਜਾਵੇਗਾ ਪਰ ਇਸ ਦਰਮਿਆਨ ਜ਼ਹਿਰੀਲੀ ਸ਼ਰਾਬ ਕਾਂਡ ਹੋਣ ਨਾਲ ਸੂਬਾ ਕਾਂਗਰਸ 'ਚ ਬਾਜਵਾ ਅਤੇ ਦੂਲੋ ਨੇ ਮਿਲ ਕੇ ਮੁੱਖ ਮੰਤਰੀ ਅਤੇ ਸੂਬਾ ਸਰਕਾਰ 'ਤੇ ਸਿਆਸੀ ਹਮਲਾ ਬੋਲ ਦਿੱਤਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਬਾਜਵਾ ਦੀ ਸੁਰੱਖਿਆ ਵਾਪਸ ਲੈ ਲਈ।
ਕਾਂਗਰਸ ਹਲਕਿਆਂ ਨੇ ਦੱਸਿਆ ਕਿ ਹੁਣ ਕਾਂਗਰਸ ਹਾਈਕਮਾਨ ਵੱਲੋਂ ਜਦੋਂ ਤਕ ਬਾਜਵਾ ਮਾਮਲੇ ਸਬੰਧੀ ਅੰਤਿਮ ਫੈਸਲਾ ਨਹੀਂ ਲਿਆ ਜਾਂਦਾ, ਉਸ ਵੇਲੇ ਤਕ ਪੰਜਾਬ ਕਾਂਗਰਸ ਦੇ ਨਵੇਂ ਸੰਗਠਨਾਤਮਕ ਢਾਂਚੇ ਦੇ ਐਲਾਨ 'ਚ ਵੀ ਦੇਰ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਇਸ ਲਈ ਕਾਂਗਰਸੀਆਂ ਦਾ ਮੰਨਣਾ ਹੈ ਕਿ ਪਹਿਲਾਂ ਮੌਜੂਦਾ ਵਿਵਾਦ ਦਾ ਨਿਵਾਰਣ ਹੋਵੇਗਾ ਅਤੇ ਉਸ ਤੋਂ ਬਾਅਦ ਹੀ ਸੂਬਾ ਕਾਂਗਰਸ ਦੇ ਨਵੇਂ ਢਾਂਚੇ 'ਤੇ ਕਾਂਗਰਸ ਹਾਈਕਮਾਨ ਦੀ ਮੋਹਰ ਲੱਗ ਸਕੇਗੀ।
ਇਹ ਵੀ ਪੜ੍ਹੋ; ਕਪੂਰਥਲਾ: 8 ਮਹੀਨੇ ਪਹਿਲਾਂ ਹੋਈ 'ਲਵ ਮੈਰਿਜ' ਦਾ ਖ਼ੌਫਨਾਕ ਅੰਤ, ਵਿਆਹੁਤਾ ਨੇ ਦਿੱਤੀ ਜਾਨ
ਕੁਲ ਮਿਲਾ ਕੇ ਇਸ 'ਚ ਅਜੇ ਕੁਝ ਸਮਾਂ ਲੱਗਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅਗਸਤ ਦੇ ਅਖੀਰ ਜਾਂ ਸਤੰਬਰ ਦੇ ਸ਼ੁਰੂ 'ਚ ਹੀ ਨਵਾਂ ਢਾਂਚਾ ਹੁਣ ਹੋਂਦ 'ਚ ਆ ਸਕੇਗਾ। ਨਵਾਂ ਢਾਂਚਾ ਨਾ ਬਣਨ ਕਾਰਨ ਜ਼ਿਲ੍ਹਾ ਇਕਾਈਆਂ ਦੀਆਂ ਸਰਗਰਮੀਆਂ ਠੱਪ ਪਈਆਂ ਹਨ ਕਿਉਂਕਿ ਕਾਂਗਰਸੀਆਂ ਦਾ ਧਿਆਨ ਇਸ ਵੇਲੇ ਨਵੇਂ ਬਣਨ ਵਾਲੇ ਜ਼ਿਲ੍ਹਾ ਪ੍ਰਧਾਨਾਂ ਵੱਲ ਹੈ ਅਤੇ ਨਾਲ ਹੀ ਸੂਬਾ ਕਾਰਜਕਾਰਨੀ ਦਾ ਵੀ ਗਠਨ ਹੋਣਾ ਬਾਕੀ ਹੈ, ਜਿਸ 'ਚ ਇਸ ਵਾਰ ਨਵੇਂ ਚਿਹਰੇ ਸ਼ਾਮਲ ਕੀਤੇ ਜਾ ਰਹੇ ਹਨ।
ਪੰਜਾਬ ਪੁਲਸ ਦੀ ਵਰਦੀ 'ਤੇ ਫਿਰ ਲੱਗਿਆ ਦਾਗ, ਸਾਹਮਣੇ ਆਇਆ ਨਵਾਂ ਕਾਂਡ
NEXT STORY