ਚੰਡੀਗੜ੍ਹ : ਪੰਜਾਬ 15ਵੇਂ ਵਿੱਤ ਕਮਿਸ਼ਨ ਤੋਂ 90 ਹਜ਼ਾਰ ਕਰੋੜ ਰੁਪਏ ਦੀ ਮੰਗ ਕਰੇਗਾ। ਕਮਿਸ਼ਨ ਦੇ ਅਧਿਕਾਰੀ 29 ਜਨਵਰੀ ਨੂੰ ਤਿੰਨਾਂ ਦਿਨਾਂ ਲਈ ਪੰਜਾਬ ਆ ਰਹੇ ਹਨ। ਕਮਿਸ਼ਨ ਦੇ ਚੇਅਰਮੈਨ ਐੱਨ. ਕੇ. ਸਿੰਘ ਵੱਖ-ਵੱਖ ਸੂਬਿਆਂ ਦੇ ਅਧਿਕਾਰੀਆਂ ਨਾਲ ਮਿਲ ਰਹੇ ਹਨ। ਕਮਿਸ਼ਨ ਅਗਲੇ 5 ਸਾਲਾਂ ਲਈ ਕੇਂਦਰ ਤੇ ਸੂਬਾ ਸਰਕਾਰਾਂ ਵਿਚਕਾਰ ਟੈਕਸ ਦੀ ਵੰਡ ਨੂੰ ਲੈ ਕੇ ਆਪਣੀ ਰਿਪੋਰਟ ਦਿੰਦਾ ਹੈ। ਕਮਿਸ਼ਨ ਕਈ ਸੂਬਿਆਂ ਨਾਲ ਗੱਲ ਕਰ ਚੁੱਕਾ ਹੈ। ਹੁਣ 29 ਜਨਵਰੀ ਨੂੰ ਪੰਜਾਬ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਵੇਗੀ, ਜੋ ਕਿ 3 ਦਿਨਾਂ ਤੱਕ ਚੱਲੇਗੀ। ਕਮਿਸ਼ਨ ਸਾਹਮਣੇ ਰੱਖੇ ਜਾਣ ਵਾਲੇ ਏਜੰਡੇ ਲਈ ਸਾਰੇ ਵਿਭਾਗਾਂ ਨੇ ਆਪਣੀਆਂ-ਆਪਣੀਆਂ ਮੰਗਾਂ ਵਿੱਤ ਵਿਭਾਗ ਨੂੰ ਭੇਜ ਦਿੱਤੀਆਂ ਹਨ। ਇਸ ਦਾ ਫਾਈਨਲ ਡਰਾਫਟ ਮੁੱਖ ਮੰਤਰੀ ਪੱਧਰ 'ਤੇ ਤਿਆਰ ਹੋਣਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਵਿਭਾਗਾਂ ਨੇ 90 ਹਜ਼ਾਰ ਕਰੋੜ ਰੁਪਏ ਦੀਆਂ ਮੰਗਾਂ ਰੱਖੀਆਂ ਹਨ, ਜਿਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਪੈਸਾ ਸਕਿੱਲ ਡਿਵੈਲਪਮੈਂਟ ਲਈ ਮੰਗਿਆ ਗਿਆ ਹੈ।
ਕਰਜ਼ ਦੇ ਸਤਾਏ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ (ਵੀਡੀਓ)
NEXT STORY