ਚੰਡੀਗੜ੍ਹ (ਸੁਸ਼ੀਲ ਰਾਜ ) : ਪੰਜਾਬ ਦੇ ਸਾਬਕਾ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਦੇ ਜਾਅਲੀ ਸਾਈਨ ਕਰ ਕੇ 11 ਪੁਲਸ ਜਵਾਨਾਂ ਦੀ ਪ੍ਰਮੋਸ਼ਨ ਦੇ ਮਾਮਲੇ ਵਿਚ ਡੀ. ਜੀ. ਪੀ. ਦਫ਼ਤਰ ’ਚੋਂ 2 ਤੋਂ 3 ਫਾਈਲਾਂ ਗਾਇਬ ਹੋਈਆਂ ਪਈਆਂ ਹਨ। ਗਾਇਬ ਹੋਣ ਵਾਲੀਆਂ ਫਾਈਲਾਂ ਵਿਚ ਪੁਲਸ ਜਵਾਨਾਂ ਦੀ ਪ੍ਰਮੋਸ਼ਨ ਦਾ ਰਿਕਾਰਡ ਹੈ ਅਤੇ ਸਾਬਕਾ ਡੀ. ਜੀ. ਪੀ. ਦੇ ਜਾਅਲੀ ਸਾਈਨਾਂ ਦੇ ਆਧਾਰ ’ਤੇ ਪ੍ਰਮੋਸ਼ਨ ਹੋਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਫ਼ਰਾਰ ਦੋਸ਼ੀ ਐੱਸ. ਆਈ. ਸਤਵਿੰਦਰ ਨੇ 3 ਵਾਰ ਪ੍ਰਮੋਸ਼ਨ ਹਾਸਲ ਕੀਤੀ ਸੀ । ਉਹ ਹੈੱਡ ਕਾਂਸਟੇਬਲ ਤੋਂ ਐੱਸ. ਆਈ. ਬਣ ਗਿਆ ਸੀ। ਇਹ ਪ੍ਰਮੋਸ਼ਨ ਸਤਵਿੰਦਰ ਨੇ ਕੁੱਝ ਹੀ ਮਹੀਨਿਆਂ ਵਿਚ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਸੁਖਬੀਰ ਨੂੰ ਨਹੀਂ ਚਾਹੀਦੈ 'ਬਾਦਲ' ਦੇ ਨਾਂ ਦਾ ਸਹਾਰਾ
ਉੱਥੇ ਹੀ ਮਾਮਲੇ ਵਿਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਦੇ ਫੜ੍ਹੇ ਗਏ ਪੀ. ਏ. ਕੁਲਵਿੰਦਰ ਸਿੰਘ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਸੀ। ਦੋਸ਼ੀਆਂ ਨੇ ਉਸਦੀ ਮਿਲੀ-ਭੁਗਤ ਦੇ ਕਾਰਨ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਕੁਲਵਿੰਦਰ ਸਿੰਘ ਨੇ ਕੰਪਿਊਟਰ ’ਤੇ ਵੀ ਪ੍ਰਮੋਸ਼ਨ ਦੀ ਲਿਸਟ ਬਣਾਈ ਸੀ, ਜਿਸ ਦੀ ਉਸ ਨੂੰ ਪੂਰੀ ਜਾਣਕਾਰੀ ਸੀ । ਕੁਲਵਿੰਦਰ ਸਿੰਘ ਨੂੰ ਸ਼ਨੀਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਕੁਲਵਿੰਦਰ ਸਿੰਘ ਦਾ ਪੁਲਸ ਰਿਮਾਂਡ ਲੈਣ ਲਈ ਐੱਸ. ਆਈ. ਟੀ. ਨੇ ਅਦਾਲਤ ਤੋਂ 10 ਦਿਨਾਂ ਦਾ ਰਿਮਾਂਡ ਮੰਗਿਆ। ਪੁਲਸ ਨੇ ਰਿਮਾਂਡ ਲਈ ਦਲੀਲ ਦਿੱਤੀ ਕਿ ਦੋਸ਼ੀ ਕੋਲੋਂ ਪਤਾ ਕਰਨਾ ਹੈ ਕਿ ਦਫ਼ਤਰ ’ਤੋਂ ਫਾਈਲਾਂ ਗਾਇਬ ਕਿਵੇਂ ਹੋਈਆਂ। ਮਾਮਲੇ ’ਚ ਫ਼ਰਾਰ ਦੋਸ਼ੀਆਂ ਨੂੰ ਫੜ੍ਹਨ ਲਈ ਕੁਲਵਿੰਦਰ ਕੋਲੋਂ ਪੁੱਛਗਿਛ ਕਰਨੀ ਹੈ। ਅਦਾਲਤ ਨੇ ਪੁਲਸ ਦੀ ਦਲੀਲ ਸੁਣਨ ਤੋਂ ਬਾਅਦ ਦੋਸ਼ੀ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਉੱਥੇ ਹੀ ਫ਼ਰਾਰ ਦੋਸੀਆਂ ਨੂੰ ਫੜ੍ਹਨ ਲਈ ਪੁਲਸ ਟੀਮਾਂ ਵੱਖ-ਵੱਖ ਜਗ੍ਹਾ ਛਾਪੇਮਾਰੀ ਕਰਨ ਵਿੱਚ ਲੱਗੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਭਾਜਪਾ ਨੇ 4 ਰਵਾਇਤੀ ਸੀਟਾਂ 'ਤੇ ਬਦਲੇ ਉਮੀਦਵਾਰ
ਇਨ੍ਹਾਂ ਪੁਲਸ ਮੁਲਾਜ਼ਮਾਂ ਦੀ ਹੋ ਚੁੱਕੀ ਹੈ ਗ੍ਰਿਫ਼ਤਾਰੀ
ਪ੍ਰਮੋਸ਼ਨ ਦੀ ਲਿਸਟ ’ਤੇ ਸਾਬਕਾ ਡੀ. ਜੀ. ਪੀ. ਦੇ ਜਾਅਲੀ ਸਾਈਨ ਕਰਨ ਦੇ ਮਾਮਲੇ ਵਿਚ ਐੱਸ. ਆਈ. ਟੀ. ਹੁਣ ਤੱਕ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਵਿਚ ਸਾਈਬਰ ਸੈੱਲ ਦੇ ਇੰਸਪੈਕਟਰ ਸਤੰਵਤ ਸਿੰਘ, ਜੀ. ਪੀ. ਐੱਫ. ਬ੍ਰਾਂਚ ਦੇ ਸੁਪਰੀਡੈਂਟ ਸੰਦੀਪ ਕੁਮਾਰ, ਈ 1 ਬ੍ਰਾਂਚ ਦੇ ਸੁਪਰਡੈਂਟ ਬਹਾਦੁਰ ਸਿੰਘ, ਹੈੱਡ ਕਾਂਸਟੇਬਲ ਮਨੀ ਕਟੋਚ ਅਤੇ ਬਰਖ਼ਾਸਤ ਐੱਸ. ਆਈ. ਸਰਬਜੀਤ ਸਿੰਘ ਸ਼ਾਮਲ ਹਨ। ਉਥੇ ਹੀ ਸ਼ੁੱਕਰਵਾਰ ਨੂੰ ਐੱਸ. ਆਈ. ਨੇ ਸਾਬਕਾ ਡੀ. ਜੀ. ਪੀ. ਦੇ ਪੀ. ਏ. ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰਾ 'ਚ ਹੋਈ ਬੇਅਦਬੀ ਦੀ ਘਟਨਾ ਦੀ ਅਗੇ ਹੋਰ ਜਾਂਚ ਕਰਵਾਈ ਜਾਵੇ : ਇਕਬਾਲ ਸਿੰਘ ਲਾਲਪੁਰਾ
NEXT STORY