ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂੂਸੇਵਾਲਾ ਦੇ ਹੋਏ ਕਤਲ ਨੂੰ ਲੈ ਕੇ ਪੰਜਾਬ ਦੇ ਡੀ. ਜੀ. ਪੀ. ਵੀ. ਕੇ. ਭਾਵਰਾ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਤਕਰੀਬਨ ਸਾਢੇ ਚਾਰ ਵਜੇ ਘਰੋਂ ਨਿਕਲਿਆ ਸੀ। ਸਾਢੇ ਪੰਜ ਵਜੇ ਜਦੋਂ ਉਹ ਆਪਣੀ ਗੱਡੀ ’ਚ ਜਾ ਰਿਹਾ ਸੀ ਤਾਂ ਇਹ ਘਟਨਾ ਵਾਪਰੀ। ਇਸ ਦੌਰਾਨ ਇਕ ਗੱਡੀ ਉਸ ਦੀ ਗੱਡੀ ਦੇ ਪਿੱਛੇ ਸੀ ਤੇ ਦੋ ਗੱਡੀਆਂ ਅੱਗਿਓਂ ਆਈਆਂ ਤੇ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਵੱਖ-ਵੱਖ ਹਥਿਆਰਾਂ ਨਾਲ ਗੋਲੀਆਂ ਚਲਾ ਦਿੱਤੀਆਂ। ਮੌਕੇ ਤੋਂ ਤਕਰੀਬਨ 30 ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਇਹ ਵੀ ਜ਼ਿਕਰਯੋਗ ਹੈ ਕਿ ਮੂਸੇਵਾਲਾ ਤੋਂ ਬੁਲੇਟ ਪਰੂਫ ਗੱਡੀ ਸੀ ਪਰ ਉਹ ਉਸ ਵਿਚ ਨਹੀਂ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕੋਲ 4 ਸਕਿਓਰਿਟੀ ਗਾਰਡ ਸਨ ਪਰ ਘੱਲੂਘਾਰੇ ਕਰਕੇ ਇਨ੍ਹਾਂ ਦੇ 2 ਕਮਾਂਡੋ ਹਟਾਏ ਗਏ ਸਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਵੱਡੀ ਖਬਰ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
ਇਨ੍ਹਾਂ ਕੋਲ 2 ਕਮਾਂਡੋ ਸਨ ਪਰ ਜਦੋਂ ਇਹ ਘਰੋਂ ਨਿਕਲੇ ਤਾਂ ਦੋਵਾਂ ਕਮਾਂਡੋਜ਼ ਨੂੰ ਨਾਲ ਨਹੀਂ ਲੈ ਕੇ ਗਏ, ਘਰ ਹੀ ਛੱਡ ਗਏ ਸਨ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਕਤਲ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਦੇ ਹੁਕਮਾਂ ’ਤੇ ਸਿੱਟ ਬਣਾਉਣ ਲਈ ਆਈ.ਜੀ. ਰੇਂਜ ਨੂੰ ਕਹਿ ਦਿੱਤਾ ਗਿਆ ਹੈ।
#SidhuMoosewala #SidhuMoosewalaDead #PunjabiSingerDead #Punjab #Murder #SidhuMoosewalaMurder ਸਿੱਧੂ ਮੂਸੇਵਾਲਾ ਦੇ ਕਤਲਾਂ ਦਾ DGP ਨੇ ਕਰਤਾ ਖੁਲਾਸਾ
Posted by JagBani on Sunday, May 29, 2022
ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਵੱਡੀ ਖ਼ਬਰ: ਇਕ ਹੋਰ ਸਾਥੀ ਦੀ ਮੌਤ (ਵੀਡੀਓ)
NEXT STORY