ਕਾਠਗੜ੍ਹ (ਰਾਜੇਸ਼)— ਜਿਸ ਪੰਜਾਬ ਦੀ ਨੌਜਵਾਨੀ ਦੀ ਤਾਕਤ ਦਾ ਸਿੱਕਾ ਸਾਰੀ ਦੁਨੀਆਂ 'ਚ ਚਲਦਾ ਸੀ ਅਤੇ ਪੰਜਾਬ ਦੇ ਨਿੱਗਰ ਖੁਰਾਕ ਦੀ ਧੁੰਮ ਦੇਸ਼ਾਂ-ਵਿਦੇਸ਼ਾਂ 'ਚ ਪੈਂਦੀ ਸੀ, ਉਸ ਪੰਜਾਬ 'ਚ ਬੀਤੇ ਕਈ ਸਾਲਾਂ ਤੋਂ ਸ਼ੁਰੂ ਹੋਏ ਨਸ਼ਿਆਂ ਦੇ ਮਾੜੇ ਦੌਰ ਨੇ ਪੰਜਾਬ ਵਾਸੀਆਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਅਕਾਲੀ-ਭਾਜਪਾ ਸਰਕਾਰ ਦੀ ਮੌਕ ਦੇ ਵਗ ਰਹੀ ਨਸ਼ਿਆਂ ਦੀ ਹਵਾ ਨੂੰ ਮੌਜੂਦਾ ਸਰਕਾਰ ਨੇ 4 ਹਫਤਿਆਂ 'ਚ ਪੂਰੀ ਤਰਾਂ ਖਤਮ ਕਰਨ ਦੀ ਸਹੁੰ ਖਾਧੀ ਸੀ, ਜਿਸ ਨਾਲ ਪੰਜਾਬ ਵਾਸੀਆਂ ਨੇ ਆਪਣਾ ਫਤਵਾ ਕਾਂਗਰਸ ਦੇ ਹੱਕ 'ਚ ਦਿੱਤਾ ਸੀ ਅਤੇ ਪੰਜਾਬ ਦੀ ਵਾਗਡੌਰ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਕਰ ਦਿੱਤੀ ਸੀ। ਅੱਜ ਡੇਢ ਸਾਲ ਦਾ ਸਮਾਂ ਬੀਤਣ ਉਪਰੰਤ ਵੀ ਜਿਸ ਤਰ੍ਹਾਂ ਨੌਜਵਾਨ ਮੈਡੀਕਲ ਅਤੇ ਹੋਰ ਨਸ਼ਿਆਂ ਦਾ ਸੇਵਕ ਕਰਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ, ਇਹ ਮੁੱਦਾ ਬਹੁਤ ਹੀ ਗੰਭੀਰ ਬਣ ਗਿਆ ਹੈ। ਭੈੜੇ ਨਸ਼ੇ ਨੇ ਜਿਨ੍ਹਾਂ ਘਰਾਂ ਦੇ ਚਿਰਾਗ ਹਮੇਸ਼ਾ ਲਈ ਬੁਝਾ ਦਿੱਤੇ ਜਾਂ ਨੌਜਵਾਨ ਧੀਆਂ ਨਸ਼ਿਆਂ ਕਾਰਨ ਮਾਨਸਿਕ ਰੋਗੀ ਬਣ ਗਈਆਂ ਹਨ। ਉਨ੍ਹਾਂ ਦੇ ਮਾਪੇ ਭਲਾ ਕਿਸ ਦੇ ਸਹਾਰੇ ਜਿਊਣਗੇ। ਨਸ਼ੀਲੇ ਟੀਕਿਆਂ ਰਾਹੀਂ ਬੀਤੇ ਸਮੇਂ 'ਚ ਕਰੀਬ 3 ਦਰਜਨ ਦੇ ਕਰੀਬ ਨੌਜਵਾਨ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ ਅਤੇ ਇਹ ਸਿਲਸਿਲਾ ਵੱਧ ਰਿਹਾ ਹੈ। ਜੇਕਰ ਮੌਜੂਦਾ ਸਰਕਾਰ ਨੇ ਨਸ਼ਿਆਂ ਦੇ ਧੰਦੇ ਨੂੰ ਨੱਥ ਨਾ ਪਈ ਅਤੇ ਜ਼ਿੰਮੇਵਾਰ ਪੁਲਸ ਅਫਸਰਾਂ, ਨਸ਼ਾ ਤਸਕਰਾਂ ਨੂੰ ਨੱਥ ਨਾ ਪਾਈ ਤਾਂ ਪੰਜਾਬ 'ਚ ਵਿਰਲਾਪ ਹੀ ਸੁਣਨ ਨੂੰ ਮਿਲੇਗਾ।
ਜਿਸ ਵਾਅਦੇ ਨਾਲ ਕਾਂਗਰਸ ਸੱਤਾ 'ਚ ਆਈ ਹੁਣ ਉਹ ਪੂਰਾ ਵੀ ਕਰੇ
ਨਸ਼ਿਆਂ ਬਾਰੇ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਗੁੱਜਰ ਮੀਤ ਪ੍ਰਧਾਨ ਦੋਆਬਾ ਜੋਨ ਯੂਥ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਅਤੇ ਆਪ ਪਾਰਟੀ ਆਗੂਆਂ ਨੇ ਅਕਾਲੀ ਭਾਜਪਾ ਦੀ ਸਰਕਾਰ ਨੂੰ ਬਦਨਾਮ ਕਰਨ ਲਈ ਨਸ਼ਿਆਂ ਦਾ ਠੀਕਰਾ ਭੰਨਿਆ ਸੀ ਅਤੇ ਕੂੜ ਪ੍ਰਚਾਰ ਕਰਕੇ ਪੰਜਾਬ ਨੰ ਨਸ਼ਿਆਂ ਦਾ ਪੰਜਾਬ ਐਲਾਨਿਆ ਸੀ ਪਰ ਹੁਣ ਜੋ ਕੁਝ ਹੋ ਰਿਹਾ ਹੈ ਉਹ ਵੀ ਲੋਕ ਜਾਣਦੇ ਹਨ, ਉਨ੍ਹਾਂ ਕਿਹਾ ਕਿ ਸਰਕਾਰ ਗੁਆਂਢੀ ਰਾਜਾਂ ਤੋਂ ਆ ਰਹੇ ਨਸ਼ੇ ਨੂੰ ਰੋਕਣ ਲਈ ਠੋਸ ਉਪਰਾਲੇ ਕਰੇ ਅਤੇ ਜਿਨਾਂ ਦੀ ਸ਼ੈਹਿ 'ਤੇ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈ ਉਨ੍ਹਾਂ ਨੂੰ ਨੱਥ ਪਾਈ ਜਾਵੇ। ਲੋਕਾਂ ਨਾਲ ਜਿਹੜੇ ਵਾਅਦੇ ਕਰਕੇ ਕਾਂਗਰਸ ਸੱਤਾ 'ਚ ਆਈ ਹੈ ਉਨਾਂ ਨੂੰ ਹੁਣ ਪੂਰਾ ਵੀ ਕਰੇ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ 2019 ਦੀਆਂ ਚੋਣਾਂ 'ਚ ਉਹ ਹਰਜਾਨਾ ਭੁਗਤਣ ਲਈ ਤਿਆਰ ਰਹੇ। ਉਨ੍ਹਾਂ ਪਿੰਡ ਦੇ ਪੰਚਾਂ, ਸਰਪੰਚਾਂ, ਨੰਬਰਦਾਰਾਂ ਅਤੇ ਸਮਾਜ ਸੇਵੀਆਂ ਨੂੰ ਸਹਿਯੋਗ ਦੇਣ ਲਈ ਕਿਹਾ।
ਇਕੱਲੀ ਸਰਕਾਰ ਦੇ ਵੱਸ ਦੀ ਗੱਲ ਨਹੀਂ : ਸੁਰਜੀਤ ਭਾਟੀਆ
ਨਸ਼ਿਆਂ ਸਬੰਧੀ ਸਮਾਜ ਸੇਵੀ ਚੌਧਰੀ ਸੁਰਜੀਤ ਭਾਟੀਆ ਗੋਲੂਮਾਜਰਾ ਨੇ ਕਿਹਾ ਕਿ ਕੋਈ ਵੀ ਸਰਕਾਰ ਇਕੱਲੀ ਦੇ ਵੱਸ ਦੀ ਗੱਲ ਨਹੀਂ, ਇਸ ਬਾਰੇ ਤਾਂ ਸਭ ਨੂੰ ਰਲ ਮਿਲ ਕੇ ਕਦਮ ਚੁੱਕਣੇ ਚਾਹੀਦੇ ਹਨ, ਜਿਨਾਂ 'ਚ ਬੱਚਿਆਂ ਦੇ ਮਾਪਿਆਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਧਾਰਮਿਕ, ਸਮਾਜ ਸੇਵੀ ਸੰਗਠਨਾਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੁੰ ਵੀ ਇਸ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ।
ਪੁਲਸ ਪ੍ਰਸ਼ਾਸਨ ਅਤੇ ਲੋਕਾ ਦਾ ਸਹਿਯੋਗ ਜ਼ਰੂਰੀ : ਸਰਪੰਚ
ਕਸਬਾ ਕਾਠਗੜ੍ਹ ਦੇ ਸਰਪੰਚ ਜੋਗਿੰਦਰ ਪਾਲ ਦੱਤਾ ਨੇ ਕਿਹਾ ਕਿ ਜਿਸ ਤਰਾਂ ਕ੍ਰਾਈਮ ਨੂੰ ਨੱਥ ਪਾਉਣ ਲਹੀ ਇਮਾਨਦਾਰ ਪੁਲਸ ਅਫਸਰ ਆਪਣੀ ਡਿਊਟੀ ਨੂੰ ਪੂਰੀ ਤਰਾਂ ਨਿਭਾਉਂਦੇ ਹਨ ਉਸੇ ਤਰਾਂ ਜੇਕਰ ਪੁਲਸ ਪ੍ਰਸ਼ਾਸਨ ਲੋਕਾਂ ਦੇ ਸਹਿਯੋਗ ਨਾਲ ਨਸ਼ੇ ਪ੍ਰਤੀ ਗੰਭੀਰ ਹੋਵੇ ਤਾਂ ਇਸਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ।
ਨਸ਼ੇ ਨੂੰ ਲਗਾਮ ਪਾਉਣੀ ਅੱਜ ਮੁੱਖ ਲੋੜ
ਇਸ ਸਬੰੰਧੀ ਗੱਲਬਾਤ ਕਰਦੇ ਹੋਏ ਸਾਬਕਾ ਸਰਪੰਚ ਸੁਭਾਸ਼ ਅਨੰਦ ਨੇ ਕਿਹਾ ਕਿ ਅੱਜ ਨਸ਼ੇ ਨੂੰ ਨੱਥ ਪਾਉਣ ਦੀ ਅਹਿਮ ਲੋੜ ਹੈ, ਜੇਕਰ ਇਹ ਕੋਹੜ ਇਸੇ ਤਰਾਂ ਵੱਧਦਾ ਗਿਆ ਤਾਂ ਜਿਥੇ ਘਰਾਂ ਦੇ ਘਰ ਸੁੰਨੇ ਹੋ ਜਾਣਗੇ ਉਥੇ ਹੀ ਪੰਜਾਬ 'ਚ ਮੇਲੇ, ਛਿੰਝਾ, ਸੱਭਿਆਚਾਰਕ ਪ੍ਰੋਗਰਾਮ, ਗਿੱਧੇ, ਭੰਗੜੇ ਵੀ ਖਤਮ ਹੋ ਜਾਣਗੇ।
ਨਸ਼ੇ 'ਤੇ ਪੰਜਾਬ ਪੁਲਸ ਸਖਤ, ਨੌਜਵਾਨਾਂ ਦੀ ਮੌਤ 'ਤੇ ਤਸਕਰਾਂ ਖਿਲਾਫ ਕਤਲ ਦਾ ਮਾਮਲਾ ਦਰਜ
NEXT STORY