ਨੈਸ਼ਨਲ ਡੈਸਕ- ਸ਼ਨੀਵਾਰ ਨੂੰ ਤਾਮਿਲਨਾਡੂ ਦੇ ਕਰੂਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਇਹ ਘਟਨਾ ਤਾਮਿਲਨਾਡੂ ਵੇਟੀ ਕਜ਼ਾਗਮ (ਟੀਵੀਕੇ) ਦੇ ਮੁਖੀ ਵਿਜੇ ਵੱਲੋਂ ਆਯੋਜਿਤ ਇੱਕ ਰੈਲੀ ਦੌਰਾਨ ਵਾਪਰੀ। ਰੈਲੀ 'ਚ ਅਚਾਨਕ ਭਾਜੜ ਮਚ ਗਈ ਜਿਸ ਕਾਰਨ ਬੱਚਿਆਂ ਸਮੇਤ ਕਈ ਲੋਕ ਬੇਹੋਸ਼ ਹੋ ਗਏ। ਹਾਦਸੇ ਵਿੱਚ 36 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਤਾਮਿਲਨਾਡੂ ਦੇ ਕਰੂਰ ਵਿੱਚ ਹੋਈ ਦੁਖਦਾਈ ਭਾਜੜ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਸੋਸ਼ਲ ਮੀਡੀਆ 'ਤੇ ਕਿਹਾ ਕਿ ਤਮਿਲਨਾਡੂ ਦੇ ਕਰੂਰ ਵਿੱਚ ਰੈਲੀ ਦੌਰਾਨ ਭਗਦੜ ਦੀ ਦੁਖਦਾਈ ਖ਼ਬਰ ਸੁਣ ਕੇ ਮਨ ਨੂੰ ਗਹਿਰਾ ਦੁੱਖ ਪਹੁੰਚਿਆ। ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਭਗਦੜ ਦੌਰਾਨ ਜਾਨ ਗੁਆਉਣ ਵਾਲਿਆਂ ਦੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । ਜ਼ਖ਼ਮੀ ਹੋਏ ਲੋਕਾਂ ਦੀ ਜਲਦ ਤੰਦਰੁਸਤ ਹੋਣ ਦੀ ਕਾਮਨਾ ਕਰਦਾ ਹਾਂ।
ਜਲੰਧਰ ਤੇ ਅੰਮ੍ਰਿਤਸਰ ਵਿਖੇ ਬਣਾਏ ਜਾਣਗੇ ਦੋ ਅਲਟਰਾ ਮਾਡਰਨ ਸਪੋਰਟਸ ਕੰਪਲੈਕਸ: CM ਮਾਨ
NEXT STORY