ਚੰਡੀਗੜ੍ਹ : ਪੰਜਾਬ ਨੇ ਟਾਟਾ ਪਾਵਰ ਦੇ ਕੋਲਾ ਆਧਾਰਿਤ ਮੁੰਦਰਾ ਪਲਾਂਟ ਤੋਂ ਇਕ ਹਫ਼ਤੇ ਲਈ ਅਸਲ ਬਾਲਣ ਲਾਗਤ ਦੇ ਆਧਾਰ 'ਤੇ ਬਿਜਲੀ ਖ਼ਰੀਦਣ ਸਬੰਧੀ ਸਹਿਮਤੀ ਜ਼ਾਹਰ ਕੀਤੀ ਹੈ। ਇਹ ਪਲਾਂਟ ਗੁਜਰਾਤ ਵਿਖੇ ਸਥਿਤ ਹੈ। ਪੰਜਾਬ ਵੱਲੋਂ ਪਾਵਰ ਐਕਸਚੇਂਜ ਤੋਂ ਇਹ ਬਿਜਲੀ 16 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖ਼ਰੀਦੀ ਜਾ ਰਹੀ ਹੈ ਪਰ ਹੁਣ ਟਾਟਾ 5.50 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੰਜਾਬ ਨੂੰ ਬਿਜਲੀ ਦੇਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬਲੈਕ ਆਊਟ ਦਾ ਖ਼ਤਰਾ, CM ਚੰਨੀ ਬੋਲੇ-ਨਹੀਂ ਹੋਣ ਦੇਵਾਂਗੇ ਬੱਤੀ ਗੁੱਲ
ਸੂਤਰਾਂ ਦੇ ਮੁਤਾਬਕ ਇਸ ਦੇ ਲਈ ਟਾਟਾ ਪਾਵਰ ਵੱਲੋਂ ਪੁਸ਼ਟੀ ਕੀਤੇ ਜਾਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸੂਬੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਪ੍ਰਾਜੈਕਟ ਲਈ ਸੋਮਵਾਰ ਨੂੰ ਆਪਣੀ ਸਹਿਮਤੀ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਸੂਬੇ 'ਚ ਬਿਜਲੀ ਸੰਕਟ ਦੇ ਚੱਲਦਿਆਂ ਉਨ੍ਹਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖ਼ਬਰ, ਮਨਜ਼ੂਰ ਕੀਤਾ ਜਾ ਸਕਦੈ 'ਨਵਜੋਤ ਸਿੱਧੂ' ਦਾ ਅਸਤੀਫ਼ਾ
ਸ ਨਾਲ ਉਹ 5.50 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖ਼ਰੀਦ ਸਕਣਗੇ, ਜਦੋਂ ਕਿ ਪਾਵਰ ਐਕਸਚੇਂਜ 'ਚ ਇਹ ਉਨ੍ਹਾਂ ਨੂੰ 16 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਉਕਤ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਕੰਪਨੀ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ ਕਿ ਉਨ੍ਹਾਂ ਨੂੰ ਬਿਜਲੀ 12 ਅਕਤੂਬਰ ਤੋਂ 19 ਅਕਤੂਬਰ ਤੱਕ ਉਪਲੱਬਧ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਕੋਲੇ ਦੀ ਸਪਲਾਈ ਵੱਧਣ ਦੀ ਉਮੀਦ ਹੈ, ਉੱਥੇ ਹੀ ਮੌਸਮ ਬਦਲਣ ਨਾਲ ਵੀ ਹਾਲਾਤ ਅਨੁਕੂਲ ਹੋ ਜਾਣਗੇ।
ਇਹ ਵੀ ਪੜ੍ਹੋ : ਕਥਿਤ ਪੋਸਟ-ਮੈਟ੍ਰਿਕ ਵਜ਼ੀਫ਼ਾ ਘਪਲੇ ’ਚ ਡਿਪਟੀ ਡਾਇਰੈਕਟਰ ਸਮੇਤ 5 ਚਾਰਜਸ਼ੀਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ਤੀਜੇ ਫਰੰਟ ਦੇ ਗਠਨ ਦਾ ਐਲਾਨ, ਯੂਨਾਈਟਿਡ ਅਕਾਲੀ ਦਲ ਨਿਭਾਏਗਾ ਅਹਿਮ ਭੂਮਿਕਾ
NEXT STORY