ਲੁਧਿਆਣਾ (ਸਰਬਜੀਤ ਸਿੰਘ ਸਿੱਧੂ) : ਕਰੋਨਾ ਕਰਕੇ ਲੱਗੇ ਕਰਫਿਊ ਦੌਰਾਨ ਜਿੱਥੇ ਸਰਕਾਰ ਨੇ ਫ਼ਸਲਾਂ ਦੀ ਕਟਾਈ ਤੋਂ ਡਰੇ ਹੋਏ ਕਿਸਾਨਾਂ ਦਾ ਬੋਝ ਹਲਕਾ ਕਰਨ ਲਈ ਕਿਸਾਨ ਅਤੇ ਖੇਤੀਬਾੜੀ ਕਾਮਿਆਂ ਨੂੰ ਖੇਤਾਂ ਵਿੱਚ ਕੰਮ ਕਰਨ ਦੀ ਛੋਟ ਦਿੱਤੀ ਹੈ ਤਾਂ ਕਿ ਫਸਲਾਂ ਦੀ ਕਟਾਈ ਨਿਰਵਿਘਨ ਮੁਕੰਮਲ ਕੀਤੀ ਜਾ ਸਕੇ ਉੱਥੇ ਹੀ ਬੀਤੇ ਦਿਨੀਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੇ ਪੁਰਾਣਾ ਸ਼ਾਲਾ ਚੌਕ ਵਿੱਚ ਪੁਲਸ ਨੇ ਗੰਨੇ ਦੀ ਕਟਾਈ ਕਰਨ ਜਾ ਰਹੇ ਮਜ਼ਦੂਰਾਂ ਨੂੰ ਕੁੱਟਿਆ ਅਤੇ ਉਨ੍ਹਾਂ ਦੀ ਵੀਡੀਓ ਵੀ ਬਣਾਈ।
ਕਿਸਾਨਾਂ ਦਾ ਕਹਿਣਾ ਹੈ ਕਿ ਮਜ਼ਦੂਰ ਪੁਲਸ ਦੇ ਡਰ ਕਰਕੇ ਕਟਾਈ ਕਰਨ ਤੋਂ ਇਨਕਾਰ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੇ ਗੰਨਾ ਮਿੱਲਾਂ ਨੂੰ ਚਾਲੂ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਪੁਲਸ ਦਾ ਮਜਦੂਰਾਂ ਨੂੰ ਇਸ ਤਰ੍ਹਾਂ ਕੰਮ ਤੋਂ ਹਟਾਉਣਾ ਜਾਂ ਕੁੱਟਣਾ ਵਾਜਿਬ ਨਹੀਂ ਹੈ। ਕਿਸਾਨ ਇਸ ਗੱਲ ਤੋਂ ਦੁਖੀ ਹਨ ਕਿ ਗੰਨਾ ਅਜੇ ਖੇਤ ਵਿਚ ਹੀ ਖੜ੍ਹਾ ਹੈ ਅਤੇ ਹੁਣ ਕਾਮੇ ਖੇਤਾਂ ਵਿਚ ਜਾਣ ਤੋਂ ਡਰ ਰਹੇ ਹਨ। ਉੱਤੋਂ ਗੰਨਾ ਮਿੱਲਾਂ ਵੀ ਬੰਦ ਹੋਣ ਦੀ ਕਗਾਰ ‘ਤੇ ਹਨ।
ਇਸ ਬਾਰੇ ਪੁਰਾਣਾ ਸ਼ਾਲਾ ਦੇ ਐੱਸ. ਐੱਚ. ਓ. ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਰਾਣਾ ਸ਼ਾਲਾ ਚੌਕ ਵਿਚ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ। ਜੇਕਰ ਐਸਾ ਹੋਇਆ ਵੀ ਹੈ ਤਾਂ ਉਹ ਕਰਫ਼ਿਊ ਦੇ ਸ਼ੁਰੂਆਤੀ ਦਿਨਾਂ ਵਿਚ ਹੋਇਆ ਹੋਵੇਗਾ। ਜਗ ਬਾਣੀ ਨਾਲ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਹੈ ਕਿ ਇਕ ਤਾਂ ਜਦੋਂ ਤੱਕ ਸਾਰਾ ਗੰਨਾ ਮਿੱਲਾਂ ਵਿਚ ਨਹੀਂ ਪਹੁੰਚਦਾ ਮਿੱਲਾਂ ਚੱਲਦੀਆਂ ਰਹਿਣੀਆ ਚਾਹੀਦੀਆਂ ਹਨ ਅਤੇ ਦੂਸਰਾ ਗੰਨੇ ਦੀ ਕਟਾਈ ਅਤੇ ਮਿੱਲਾਂ ਤੱਕ ਢੁਆਈ ਨਿਰਵਿਘਨ ਚੱਲਣੀ ਚਾਹੀਦੀ ਹੈ।
ਪਿੰਡ ਵਾਸੀਆਂ ਲਈ ਗਾਇਕ ਕੁਲਵਿੰਦਰ ਬਿੱਲਾ ਦਾ ਵੱਡਾ ਉਪਰਾਲਾ, ਵੰਡਿਆ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ
NEXT STORY