ਪਟਿਆਲਾ (ਕੰਵਲਜੀਤ): ਪਟਿਆਲਾ ਦੇ ਥਾਣਾ ਲਹੋਰੀ ਗੇਟ ਪੁਲਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। 16 ਤਾਰੀਖ਼ ਦੀ ਰਾਤ ਨੂੰ ਸੜਕ ਦੇ ਉੱਪਰ ਸੋਣ ਵਾਲੇ ਇਕ ਪਰਿਵਾਰ ਦਾ 6 ਮਹੀਨਿਆਂ ਦਾ ਮਾਸੂਮ ਬੱਚਾ ਚੋਰੀ ਹੋ ਗਿਆ ਸੀ, ਜਿਸ ਮਾਮਲੇ ਵਿਚ ਹੁਣ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - Punjab: 'ਗੰਦੇ ਕੰਮਾਂ' ਦਾ ਅੱਡਾ ਬਣੀ ਇਹ ਜਗ੍ਹਾ, ਘੰਟਿਆਂ ਦੇ ਹਿਸਾਬ ਨਾਲ...
ਇਸ ਮਾਮਲੇ 'ਚ ਪੁਲਸ ਨੇ ਭਾਦਸੋਂ ਰੋਡ ਦੇ ਰਹਿਣ ਵਾਲੇ ਪੱਪੂ ਅਤੇ ਸਰਹੰਦ ਰੋਡ ਦੇ ਰਹਿਣ ਵਾਲੇ ਬਿੱਟੂ ਨਾਮਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਪਟਿਆਲਾ ਦੇ ਵੀਰ ਹਕੀਕਤ ਰਾਏ ਸਕੂਲ ਦੇ ਪਿਛਲੇ ਪਾਸੇ ਤੋਂ ਹੋਈ ਹੈ। ਪੁਲਸ ਨੇ ਚੋਰੀ ਕੀਤਾ 6 ਮਹੀਨਿਆਂ ਦਾ ਮਾਸੂਮ ਬੱਚਾ ਵੀ ਇਨ੍ਹਾਂ ਪਾਸੋਂ ਬਰਾਮਦ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
ਇਸ ਸਾਰੇ ਮਾਮਲੇ ਦੇ ਖ਼ੁਲਾਸੇ ਕਰਦੇ ਹੋਏ ਪਟਿਆਲਾ ਦੇ ਐੱਸ.ਐੱਸ.ਪੀ. ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਜੋ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਨੇ, ਉਨ੍ਹਾਂ ਵਿਚੋਂ ਇਕ ਮੁਲਜ਼ਮ ਪੱਪੂ ਹੈ ਜਿਸ ਦੀ ਬੇਟੀ ਦੇ ਵਿਆਹ ਨੂੰ ਪੂਰੇ 12 ਸਾਲ ਹੋ ਚੁੱਕੇ ਨੇ, ਲੇਕਿਨ ਉਸ ਦੇ ਹੁਣ ਤੱਕ ਕੋਈ ਬੱਚਾ ਨਹੀਂ ਸੀ ਹੋਇਆ। ਇਸ ਕਰਕੇ ਦੋਸ਼ੀ ਪੱਪੂ ਨੇ ਆਪਣੇ ਸਾਥੀ ਬਿੱਟੂ ਨੂੰ 50 ਹਜ਼ਾਰ ਰੁਪਏ ਦਾ ਲਾਲਚ ਦਿੱਤਾ ਅਤੇ ਰੇਕੀ ਕਰਨ ਮਗਰੋਂ ਪਟਿਆਲਾ ਦੇ ਸ਼ੇਰਾਂਵਾਲਾ ਗੇਟ ਸਥਿਤ ਸੜਕ ਦੇ ਉੱਪਰ ਸੋਣ ਵਾਲੇ ਇਕ ਪਰਿਵਾਰ ਦਾ 6 ਮਹੀਨਿਆਂ ਦਾ ਬੱਚਾ ਚੋਰੀ ਕੀਤਾ। ਚੋਰੀ ਕਰਨ ਮਗਰੋਂ ਬੱਚੇ ਨੂੰ ਆਪਣੀ ਬੇਟੀ ਨੂੰ ਦੇ ਦਿੱਤਾ। ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਪਾਸੋਂ 6 ਮਹੀਨੇ ਦਾ ਚੋਰੀ ਕੀਤਾ ਹੋਇਆ ਬੱਚਾ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਜਿਸਟਰੀਆਂ ਕਰਾਉਣ ਵਾਲਿਆਂ ਲਈ ਵੱਡੀ ਖ਼ਬਰ! ਕਿਤੇ ਆਖ਼ਰੀ ਤਾਰੀਖ਼...
NEXT STORY