ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਵਧੀਆ ਸਿੱਖਿਆ ਤੇ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਲਕਾ ਸਾਹਨੇਵਾਲ ਦਾ ਪਿੰਡ ਢੋਲਣਵਾਲ ਦਾ ਸਰਕਾਰੀ ਪ੍ਰਾਇਮਰੀ ਸਕੂਲ ਅਧਿਆਪਕਾਂ ਤੋਂ ਵਾਂਝਾ ਹੋਣ ਕਾਰਨ ਇੱਥੇ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚੇ ਸਿੱਖਿਆ ਤੋਂ ਪੱਛੜਦੇ ਜਾ ਰਹੇ ਹਨ। ਪੰਜਾਬ ਸਰਕਾਰ ਵਲੋਂ ਢੋਲਣਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਦੇ ਕੇ ਇੱਥੇ ਸਹੂਲਤਾਂ ਤਾਂ ਦੇ ਦਿੱਤੀਆਂ ਪਰ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਅਧਿਆਪਕ ਮੁਹੱਈਆ ਕਰਵਾਉਣੇ ਭੁੱਲ ਗਏ। ਢੋਲਣਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਗਰੀਬ ਪਰਿਵਾਰਾਂ ਦੇ ਪਹਿਲੀ ਤੋਂ ਲੈ ਕੇ ਪੰਜਵੀਂ ਕਲਾਸ ਵਿਚ ਕੁੱਲ 214 ਬੱਚੇ ਪੜ੍ਹਦੇ ਹਨ ਪਰ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਸਿਰਫ ਇਕ ਹੀ ਹੈ। ਹੁਣ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਅਧਿਆਪਕ 5 ਜਮਾਤਾਂ ਨੂੰ ਇਕੋ ਸਮੇਂ ਕਿਵੇਂ ਪੜ੍ਹਾ ਸਕਦਾ ਹੈ। ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਸਕੂਲ ਵਿਚ 4 ਮਹੀਨੇ ਪਹਿਲਾਂ 5 ਅਧਿਆਪਕ ਸਨ ਅਤੇ ਬੱਚਿਆਂ ਦੀ ਪੜ੍ਹਾਈ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਚੱਲ ਰਿਹਾ ਸੀ ਪਰ ਹੌਲੀ-ਹੌਲੀ ਇੱਥੋਂ 4 ਅਧਿਆਪਕ ਆਪਣਾ ਤਬਾਦਲਾ ਕਰਵਾ ਗਏ ਅਤੇ ਇੱਥੇ ਹੁਣ ਕੇਵਲ 5 ਜਮਾਤਾਂ ਲਈ ਇਕ ਅਧਿਆਪਕ ਹੀ ਤਾਇਨਾਤ ਹੈ।
ਇਹ ਵੀ ਪੜ੍ਹੋ : ਸੀ. ਬੀ. ਐੱਸ. ਈ. ਦਾ ਸ਼ਾਨਦਾਰ ਕਦਮ, ਵਿਦਿਆਰਥੀਆਂ ਲਈ ਲਿਆ ਵੱਡਾ ਫ਼ੈਸਲਾ
ਮਾਪਿਆਂ ਨੇ ਦੱਸਿਆ ਕਿ ਕਈ ਵਾਰ ਤਾਂ ਹਾਲਾਤ ਇਹ ਹੋ ਜਾਂਦੇ ਹਨ ਕਿ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਛੋਟੇ-ਛੋਟੇ ਬੱਚਿਆਂ ਦੀਆਂ ਕਲਾਸਾਂ ਲਗਾਉਣ ਜਾਂ ਉਨ੍ਹਾਂ ਨੂੰ ਚੁੱਪ ਕਰਕੇ ਬਿਠਾਉਣ ਲਈ ਅਧਿਆਪਕ ਦੀ ਭੂਮਿਕਾ ਨਿਭਾਉਣੀ ਪੈ ਰਹੀ ਹੈ। ਸਰਕਾਰ ਦੇ ਹਾਲਾਤ ਇਹ ਹਨ ਕਿ ਜੋ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਜਿਸ ਸਕੂਲ ਵਿਚ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ ਉੱਥੇ ਉਹ ਆਪਣੇ ਤੋਂ ਛੋਟੇ ਬੱਚਿਆਂ ਨੂੰ ਪੜ੍ਹਾ ਰਹੇ ਹਨ ਅਤੇ ਆਪਣੀ ਪੜ੍ਹਾਈ ਦਾ ਨੁਕਸਾਨ ਕਰਵਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਕਲੇਸ਼ ਵਿਚਾਲੇ ਹਾਈਕਮਾਨ ਨੇ ਸੱਦ ਲਈ ਮੀਟਿੰਗ
ਕੰਪਿਊਟਰ ਲੈਬ, ਐੱਲ.ਈ.ਡੀ., ਲਾਇਬ੍ਰੇਰੀ ਤੇ ਹੋਰ ਸੁਵਿਧਾਵਾਂ ਮੌਜੂਦ ਪਰ ਇਸ ਨੂੰ ਚਲਾਉਣ ਵਾਲਾ ਕੋਈ ਨਹੀਂ
ਸਕੂਲ ਵਿਚ ਤਾਇਨਾਤ ਇਕੋ ਅਧਿਆਪਕਾ ਪੂਨਮ ਨੇ ਦੱਸਿਆ ਕਿ 214 ਬੱਚਿਆਂ ਨੂੰ ਇਕ ਅਧਿਆਪਕ ਵਲੋਂ ਕੰਟਰੋਲ ਕਰਨਾ ਅਤੇ 5 ਜਮਾਤਾਂ ਨੂੰ ਪੜ੍ਹਾਉਣਾ ਅਸੰਭਵ ਹੈ। ਹੋਰ ਤਾਂ ਹੋਰ ਸਕੂਲ ਵਿਚ ਕੰਪਿਊਟਰ ਲੈਬ, ਐੱਲ.ਈ.ਡੀ., ਲਾਇਬ੍ਰੇਰੀ, ਸਪੋਰਟਸ ਪਾਰਕ ਅਤੇ ਸਮਾਰਟ ਸਕੂਲ ਵਾਲੀਆਂ ਸੁਵਿਧਾਵਾਂ ਤਾਂ ਹਨ ਪਰ ਇਨ੍ਹਾਂ ਨੂੰ ਚਲਾਉਣ ਤੇ ਸਿੱਖਿਆਵਾਂ ਦੇਣ ਵਾਲਾ ਕੋਈ ਵੀ ਅਧਿਆਪਕ ਨਹੀਂ ਹੈ। ਸਕੂਲੀ ਬੱਚਿਆਂ ਦੇ ਮਾਪਿਆਂ ਨੇ ਵੀ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਵਲੋਂ ਦਾਅਵੇ ਤਾਂ ਕੀਤੇ ਜਾਂਦੇ ਹਨ ਕਿ ਉਨ੍ਹਾਂ ਵਲੋਂ ਖੋਲ੍ਹੇ ਸਮਾਰਟ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੇ ਹਨ ਪਰ ਹਕੀਕਤ ਇਹ ਹੈ ਕਿ ਜੇਕਰ ਅਧਿਆਪਕ ਹੀ ਨਹੀਂ ਹੋਣਗੇ ਤਾਂ ਇਹ ਸਮਾਰਟ ਸਕੂਲ ਕਿਸ ਕੰਮ ਦੇ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾ ਨਹੀਂ ਸਕਦੇ ਕਿਉਂਕਿ ਉੱਥੇ ਫੀਸਾਂ ਜਿਆਦਾ ਹਨ ਪਰ ਸਰਕਾਰੀ ਸਕੂਲਾਂ ਵਿਚ ਅਧਿਆਪਕ ਨਹੀਂ, ਫਿਰ ਇਹੋ ਜਿਹੇ ਹਾਲਾਤਾਂ ਵਿਚ ਉਨ੍ਹਾਂ ਦੇ ਬੱਚੇ ਕਿੱਥੇ ਪੜ੍ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਤਰੀਖ਼ਾਂ ਨੂੰ ਆ ਸਕਦੈ ਹਨੇਰੀ-ਤੂਫ਼ਾਨ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਸਿੱਖਿਆ ਅਧਿਕਾਰੀ ਨੂੰ ਪਤਾ ਹੀ ਨਹੀਂ ਕਿ ਸਕੂਲ ਵਿਚ ਕੇਵਲ ਇਕ ਅਧਿਆਪਕ
ਜਦੋਂ ਇਸ ਸਬੰਧੀ ਜ਼ਿਲਾ ਦੇ ਡਿਪਟੀ ਸਿੱਖਿਆ ਅਧਿਕਾਰੀ ਮਨੋਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਢੋਲਣਵਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਚ ਕੇਵਲ ਇੱਕ ਅਧਿਆਪਕ ਹੈ, ਉਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਸਬੰਧੀ ਜਾਣਕਾਰੀ ਮੰਗਵਾ ਉੱਥੇ ਹੋਰ ਅਧਿਆਪਕ ਤਾਇਨਾਤ ਕਰਵਾਉਣਗੇ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਮਾਮਲੇ ਵਿਚ ਸੁਪਰੀਮ ਕੋਰਟ ਦਾ ਕੀ ਆਇਆ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡੇ ਅਫ਼ਸਰਾਂ ਦੇ ਹੋਏ ਤਬਾਦਲੇ, ਪੜ੍ਹੋ ਪੂਰੀ List
NEXT STORY