ਚੰਡੀਗੜ੍ਹ (ਵੈੱਬ ਡੈਸਕ): ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 3 ਵੱਡੇ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਸਬੰਧੀ ਪੰਜਾਬ ਦੇ ਰਾਜਪਾਲ ਵੱਲੋਂ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ, ਜਿਸ ਤਹਿਤ 3 IAS ਅਫ਼ਸਰਾਂ ਦੀ ਬਦਲੀ ਕੀਤੀ ਗਈ ਹੈ। ਇਸ ਵਿਚ ਅਨਿੰਦਿਤਾ ਮਿੱਤਰਾ, ਸੋਨਾਲੀ ਗਿਰੀ ਅਤੇ ਗਿਰੀਸ਼ ਦਿਆਲਨ ਸ਼ਾਮਲ ਹਨ।

ਜਾਰੀ ਹੁਕਮਾਂ ਮੁਤਾਬਕ ਅਨਿੰਦਿਤਾ ਮਿੱਤਰਾ ਨੂੰ ਪੰਜਾਬ ਦਾ ਮੁੱਖ ਚੋਣ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਤੇ ਉਨ੍ਹਾਂ ਕੋਲ ਪਹਿਲਾਂ ਮੌਜੂਦ ਜ਼ਿੰਮੇਵਾਰੀਆਂ ਸੋਨਾਲੀ ਗਿਰੀ ਤੇ ਗਿਰੀਸ਼ ਦਿਆਲਨ ਨੂੰ ਸੌਂਪ ਦਿੱਤੀਆਂ ਗਈਆਂ ਹਨ। ਸੋਨਾਲੀ ਗਿਰੀ ਨੂੰ ਸਕੂਲ ਸਿੱਖਿਆ ਵਿਭਾਗ ਤੇ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਪ੍ਰਬੰਧਕੀ ਸਕੱਤਰ ਦਾ ਵਾਧੂ ਚਾਰਜ ਸੌਂਪ ਦਿੱਤਾ ਗਿਆ ਹੈ। ਗਿਰੀਸ਼ ਦਿਆਲਨ ਨੂੰ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੇ ਮੈਨੇਜਿੰਗ ਡਾਇਰੈਕਟਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਸੀ. ਬੀ. ਐੱਸ. ਈ. ਦਾ ਸ਼ਾਨਦਾਰ ਕਦਮ, ਵਿਦਿਆਰਥੀਆਂ ਲਈ ਲਿਆ ਵੱਡਾ ਫ਼ੈਸਲਾ
NEXT STORY