ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਨਵੇਂ ਇਮਾਰਤੀ ਬਾਈਲਾਜ਼ ਲਾਗੂ ਹੋਣ ਤੋਂ ਬਾਅਦ 360 ਗਜ਼ ਤੋਂ ਛੋਟੇ ਪਲਾਟ 'ਚ ਵੀ ਨਵੀਂ ਇੰਡਸਟਰੀ ਲਾਉਣ ਦਾ ਰਸਤਾ ਸਾਫ ਹੋ ਗਿਆ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਲੋਕਲ ਬਾਡੀਜ਼ ਵਿਭਾਗ ਵਲੋਂ ਮੰਤਰੀ ਨਵਜੋਤ ਸਿੱਧੂ ਦੇ ਕਾਰਜਕਾਲ 'ਚ 2018 ਦੌਰਾਨ ਜਾਰੀ ਕੀਤੇ ਗਏ ਇਮਾਰਤੀ ਬਾਈਲਾਜ਼ 'ਚ 360 ਗਜ਼ ਤੋਂ ਛੋਟੇ ਪਲਾਟ 'ਚ ਨਵੀਂ ਇੰਡਸਟਰੀ ਲਾਉਣ ਲਈ ਨਕਸ਼ਾ ਪਾਸ ਕਰਨ 'ਤੇ ਰੋਕ ਲਾ ਦਿੱਤੀ ਗਈ ਸੀ, ਜਦੋਂ ਕਿ ਲੁਧਿਆਣਾ ਦੇ ਜ਼ਿਆਦਾਤਰ ਹਿੱਸਿਆਂ 'ਚ 360 ਗਜ਼ ਤੋਂ ਛੋਟੇ ਪਲਾਟ 'ਚ ਸਮਾਲ ਸਕੇਲ ਇੰਡਸਟਰੀ ਵੱਡੇ ਪੱਧਰ 'ਤੇ ਚੱਲ ਰਹੀ ਹੈ।
ਇਸ ਕੈਟਾਗਰੀ ਦੇ ਲੋਕਾਂ ਵਲੋਂ ਮਿਕਸ ਲੈਂਡ ਯੂਜ਼ ਏਰੀਆ 'ਚ 360 ਗਜ਼ ਤੋਂ ਛੋਟੇ ਪਲਾਟ 'ਚ ਨਵੀਂ ਇੰਡਸਟਰੀ ਲਾਉਣ ਦੇ ਸੁਪਨੇ 'ਤੇ ਪਿਛਲੇ 2 ਸਾਲ ਤੋਂ ਗ੍ਰਹਿਣ ਲੱਗਾ ਹੋਇਆ ਸੀ, ਜਿਸ ਨਾਲ ਸਰਕਾਰ ਵਲੋਂ ਨਵਾਂ ਨਿਵੇਸ਼ ਲਿਆ ਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਸਬੰਧੀ ਕੀਤੇ ਜਾ ਰਹੇ ਦਾਅਵਿਆਂ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਸਨ, ਜਿਸ ਨੂੰ ਲੈ ਕੇ ਪੁੱਜੀ ਡਿਮਾਂਡ 'ਤੇ ਫੈਸਲਾ ਲੈਂਦੇ ਹੋਏ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਨੇ 360 ਗਜ਼ ਤੋਂ ਛੋਟੇ ਪਲਾਟ 'ਚ ਨਵੀਂ ਇੰਡਸਟਰੀ ਲਾਉਣ ਦੀ ਛੋਟ ਦੇ ਦਿੱਤੀ ਹੈ।
ਨਵੀਂ ਐੱਸ. ਆਈ. ਟੀ. ਅੱਜ ਪੀੜਤ ਤੇ ਚਸ਼ਮਦੀਦਾਂ ਦੇ ਬਿਆਨ ਕਰੇਗੀ ਦਰਜ
NEXT STORY