ਲੁਧਿਆਣਾ (ਵਿੱਕੀ) : ਤਿਉਹਾਰਾਂ ਦੌਰਾਨ ਬਜ਼ਾਰਾਂ 'ਚ ਹੋਈ ਭੀੜ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਾਵਧਾਨੀ ਦੇ ਰੂਪ 'ਚ ਹੁਣ ਆਪਣੇ ਸਾਰੇ ਸਰਕਾਰੀ ਮੁਲਾਜ਼ਮਾਂ/ਅਧਿਕਾਰੀਆਂ ਦਾ ਕੋਵਿਡ-19 ਟੈਸਟ ਕਰਵਾਉਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧ ’ਚ ਪੰਜਾਬ ਸਰਕਾਰ ਵੱਲੋਂ ਸਾਰੇ ਮਹਿਕਮਿਆਂ ਦੇ ਮੁਖੀਆਂ ਨੂੰ ਜਾਰੀ ਇਕ ਪੱਤਰ 'ਚ ਕਿਹਾ ਗਿਆ ਹੈ ਕਿ ਮਾਹਿਰਾਂ ਅਨੁਸਾਰ ਵਾਇਰਸ ਦਾ ਖ਼ਤਰਾ ਹੁਣ ਬਰਕਰਾਰ ਹੈ।
ਇਹ ਵੀ ਪੜ੍ਹੋ : ਦਰਦਨਾਕ : ਸੰਗਰੂਰ 'ਚ ਵਾਪਰਿਆ ਵੱਡਾ ਹਾਦਸਾ, 5 ਲੋਕਾਂ ਦੀ ਕਾਰ ਅੰਦਰ ਸੜ ਕੇ ਮੌਤ
ਇਸ ਲਈ ਕੋਰੋਨਾ ਵਾਇਰਸ ਦੇ ਫੈਲਾਅ ਦੀ ਰੋਕਥਾਮ ਅਤਿ ਜ਼ਰੂਰੀ ਹੈ। ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਤੋਂ ਬਚਾਅ ਚੌਕਸ ਰਹਿੰਦੇ ਹੋਏ ਹੀ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਪੱਧਰ ਦੇ ਦਫ਼ਤਰਾਂ ’ਚ ਪਬਲਿਕ ਡੀਲਿੰਗ ਦੌਰਾਨ ਲੋਕਾਂ ਦੀ ਆਮਦ ਕਾਰਨ ਮੁਲਾਜ਼ਮਾਂ ਅਤੇ ਆਪਣੇ ਕੰਮਾਂ ਲਈ ਆਏ ਲੋਕਾਂ ਦੇ ਆਪਸੀ ਸੰਪਰਕ ਕਾਰਨ ਕੋਰੋਨਾ ਵਾਇਰਸ ਦੇ ਫੈਲਣ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਟਰੇਨਾਂ ਰੱਦ ਹੋਣ ਕਾਰਨ ਰੁਕੀ 'ਫ਼ੌਜੀਆਂ' ਦੇ ਸਮਾਨ ਦੀ ਸਪਲਾਈ
ਇਸ ਤੋਂ ਬਚਾਅ ਲਈ ਸਿਹਤ ਮਹਿਕਮੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ। ਸਰਕਾਰ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਪੱਧਰ ’ਤੇ ਸਰਕਾਰੀ ਦਫ਼ਤਰਾਂ 'ਚ ਤਾਇਨਾਤ ਸਾਰੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦਾ ਲਾਜ਼ਮੀ ਕੋਵਿਡ-19 ਯਕੀਨੀ ਕੀਤਾ ਜਾਵੇ ਤਾਂ ਜੋ ਬੀਮਾਰੀ ਫੈਲਣ ਤੋਂ ਰੋਕਿਆ ਜਾਵੇ।
ਇਹ ਵੀ ਪੜ੍ਹੋ : ਗੜ੍ਹੇਮਾਰੀ ਤੇ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਝੰਬੀਆਂ, ਕਣਕ ਦੀ ਬਿਜਾਈ ਵੀ ਪ੍ਰਭਾਵਿਤ
ਇਸ ਸਬੰਧ 'ਚ ਜ਼ਿਲ੍ਹਾ ਪੱਧਰ ’ਤੇ ਸਿਹਤ ਮਹਿਕਮੇ ਨਾਲ ਸੰਪਰਕ ਕਰਦੇ ਹੋਏ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਕੋਵਿਡ-19 ਟੈਸਟ ਤੁਰੰਤ ਕਰਵਾਇਆ ਜਾਵੇ।
ਦਰਦਨਾਕ : ਸੰਗਰੂਰ 'ਚ ਵਾਪਰਿਆ ਵੱਡਾ ਹਾਦਸਾ, 5 ਲੋਕਾਂ ਦੀ ਕਾਰ ਅੰਦਰ ਸੜ ਕੇ ਮੌਤ
NEXT STORY