ਬਠਿੰਡਾ(ਵਰਮਾ)-ਪੰਜਾਬ ਸਰਕਾਰ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਸਾਲ 2018-19 ਲਈ ਠੇਕਿਆਂ ਦੀ ਨੀਲਾਮੀ ਕੀਤੀ ਗਈ ਜਦਕਿ ਸਾਰੇ ਠੇਕੇ ਡਰਾਅ ਦੁਆਰਾ ਕੱਢੇ ਗਏ। ਵਿਭਾਗ ਨੇ ਕੁਲ 36 ਗਰੁੱਪ ਬਣਾਏ ਸੀ, ਜਿਸ ਲਈ 3474 ਠੇਕੇਦਾਰਾਂ ਨੇ ਅਰਜ਼ੀ ਦਾਇਰ ਕੀਤੀ ਸੀ। ਚਲਦੇ ਵਿੱਤ ਸਾਲ ਵਿਚ ਕੁਲ 5227832 ਪਰੂਫ ਲਿਟਰ ਕੋਟਾ ਤੈਅ ਕੀਤਾ ਗਿਆ, ਜਿਸ 'ਚ ਦੇਸੀ, ਅੰਗਰੇਜ਼ੀ ਤੇ ਬੀਅਰ ਸ਼ਾਮਲ ਹੈ। ਬੀਤੀ ਸਾਲ ਅੰਗਰੇਜ਼ੀ ਤੇ ਦੇਸੀ ਸ਼ਰਾਬ ਦਾ ਕੋਟਾ 6059181 ਸੀ ਜਦਕਿ ਇਸ ਵਿਚ 1421764 ਬੀਅਰ ਅਲੱਗ ਤੋਂ ਸੀ। ਇਸ ਸਾਲ ਬੀਤੇ ਸਾਲ ਦੇ ਮੁਕਾਬਲੇ 34 ਫੀਸਦੀ ਕੋਟਾ ਘੱਟ ਹੋਇਆ। ਵਿਭਾਗ ਦਾ ਮੰਨਣਾ ਹੈ ਕਿ ਐਡੀਸ਼ਨ ਕੋਟੇ ਤਹਿਤ ਸਰਕਾਰ ਨੂੰ ਜ਼ਿਆਦਾ ਆਮਦਨੀ ਆਉਣ ਦੀ ਸੰਭਾਵਨਾ ਹੈ। ਬਠਿੰਡਾ 'ਚ ਕੁਲ 452 ਠੇਕੇ ਦੀਆਂ ਦੁਕਾਨਾਂ ਖੁੱਲ੍ਹਣਗੀਆਂ, ਜਿਸ 'ਚ 345 ਦੇਸੀ ਤੇ 107 ਅੰਗਰੇਜ਼ੀ ਸ਼ਾਮਲ ਹੈ। ਜਦਕਿ 30 ਬੀਅਰ ਬਾਰ ਤੇ ਵਿਸਕੀ ਬਾਰ ਅਲੱਗ ਤੋਂ ਹੋਣਗੇ। ਸਰਕਾਰ ਨੂੰ ਸੋਮਵਾਰ ਨੂੰ ਹੋਈ ਨੀਲਾਮੀ 'ਚ 191.13 ਕਰੋੜ ਆਮਦਨੀ ਹੋਈ ਜਦਕਿ ਬੀਤੇ ਸਾਲ ਇਹ 199 ਕਰੋੜ ਸੀ। ਇਸ ਦਾ ਮੁੱਖ ਕਾਰਨ ਢਾਈ ਫੀਸਦੀ ਦੁਕਾਨਾਂ ਦਾ ਘੱਟ ਕਰਨਾ ਹੈ ਇਸ ਤੋਂ ਬਿਨਾਂ 10 ਫੀਸਦੀ ਰੇਟ 'ਚ ਕਮੀ ਹੋਣਾ ਵੀ ਮੰਨਿਆ ਜਾ ਰਿਹਾ ਹੈ। ਬੀਤੇ ਸਾਲ ਦੀ ਨੀਲਾਮੀ ਦਾ ਇਕ-ਇਕ ਪੈਸਾ ਕਰ ਅਤੇ ਆਬਕਾਰੀ ਵਿਭਾਗ ਨੇ ਵਸੂਲ ਕਰ ਲਿਆ ਹੈ ਜਦਕਿ ਨੀਲਾਮੀ 'ਚ 10.92 ਕਰੋੜ ਰੁਪਏ ਸਕਿਊਰਟੀ ਦੇ ਰੂਪ 'ਚ ਵਿਭਾਗ ਨੂੰ ਮਿਲਿਆ। ਇਸ ਸਾਲ ਸਭ ਤੋਂ ਜ਼ਿਆਦਾ ਠੇਕੇ ਦੀਪ ਮਲੋਹਤਰਾ ਗਰੁੱਪ ਨੂੰ ਮਿਲੇ ਜਦਕਿ ਹੋਰਨਾਂ 'ਚ ਸਤਪ੍ਰਕਾਸ਼, ਗੁਰਜੀਤ ਸਿੰਘ, ਵਿਜੇ ਕੁਮਾਰ, ਗੌਤਮ, ਗੌਰਵ, ਹਰੀਸ਼ ਕੁਮਾਰ ਸ਼ਮਾਲ ਹੈ। ਅੱਜ ਦੇ ਠੇਕੇ ਦਾ ਡਰਾਅ ਵਧੀਕ ਕਰ ਅਤੇ ਆਬਕਾਰੀ ਅਫਸਰ ਰਮੇਸ਼ ਕੁਮਾਰ ਮਲਹੋਤਰਾ ਦੀ ਪ੍ਰਧਾਨਗੀ ਵਿਚ ਕੱਢਿਆ ਗਿਆ ਜਦਕਿ ਜੁਆਇੰਟ ਕਮਿਸ਼ਨਰ ਟੀ. ਐੱਸ. ਵਿਰਕ ਤੋਂ ਇਲਾਵਾ ਅਸਿਸਟੈਂਟ ਕਮਿਸ਼ਨਰ ਆਦਿਤਿਆ ਤੇ ਮਿਸਟਰ ਬਾਵਾ ਮੌਜੂਦ ਸਨ। ਠੇਕਿਆਂ ਦਾ ਡਰਾਅ ਸ਼ਾਂਤਮਈ ਮਾਹੌਲ ਵਿਚ ਰਿਹਾ ਪਰ ਕੁਝ ਠੇਕੇਦਾਰ ਡਿਫਾਲਟਰ ਸੀ ਉਨ੍ਹਾਂ ਨੂੰ ਨੀਲਾਮੀ ਵਿਚ ਹਿੱਸਾ ਨਹੀਂ ਲੈਣ ਦਿੱਤਾ ਗਿਆ। ਡਰਾਅ ਖਤਮ ਹੁੰਦਿਆਂ ਹੀ ਜਿਨ੍ਹਾਂ ਦੀ ਲਾਟਰੀ ਨਿਕਲੀ ਸੀ ਉਹ ਫੀਸ ਭਰਨ ਲਈ ਉਤਸ਼ਾਹਿਤ ਸਨ, ਜਿਸ ਕਾਰਨ ਭੀੜ ਇਕੱਠੀ ਹੋ ਗਈ ਅਤੇ ਸਰਕਾਰ ਨੂੰ 10.92 ਕਰੋੜ ਰੁਪਏ ਸਕਿਊਰਿਟੀ ਦੇ ਰੂਪ ਵਿਚ ਪ੍ਰਾਪਤ ਹੋਏ। ਈ. ਟੀ. ਓ. ਆਰ. ਐੱਸ. ਰੋਮਾਣਾ, ਜੀਵਨ ਸਿੰਗਲਾ ਨੇ ਡਰਾਅ ਦਾ ਕੰਮਕਾਰ ਸੰਭਾਲਿਆ ਸੀ।
ਦੀਪ ਮਲਹੋਤਰਾ ਗਰੁੱਪ ਨੂੰ ਮਿਲੇ ਸਭ ਤੋ ਵੱਧ ਠੇਕੇ
ਇਸ ਵਾਰ ਠੇਕਿਆਂ ਦੀ ਨੀਲਾਮੀ 'ਚ ਦੀਪ ਮਲਹੋਤਰਾ ਗਰੁੱਪ ਦੀ ਬੱਲੇ-ਬੱਲੇ ਰਹੀ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਠੇਕੇ ਮਿਲੇ ਜਦਕਿ ਇਸ ਨਾਲ ਹੋਰ ਗਰੁੱਪ ਵੀ ਸ਼ਾਮਲ ਹੈ, ਜਿਨ੍ਹਾਂ ਵਿਚ ਸਤਪ੍ਰਕਾਸ਼, ਗੁਰਜੀਤ ਸਿੰਘ, ਵਿਜੇ ਕੁਮਾਰ, ਗੌਤਮ, ਗੌਰਵ, ਹਰੀਸ਼ ਕੁਮਾਰ ਹਨ। ਬੀਤੇ ਸਾਲ ਠੇਕੇਦਾਰਾਂ ਵਿਚ ਗੌਰਵ, ਵਿਜੇਤਾ, ਡਿੰਪੀ, ਪ੍ਰੇਮ ਸਾਗਰ, ਰੋਹਿਤ ਸੇਠੀ ਸ਼ਾਮਲ ਸਨ। ਸਰਕਾਰ ਨੇ ਇਸ ਵਾਰ ਐੱਲ-1 ਠੇਕਾ ਖਤਮ ਕਰ ਕੇ ਐੱਲ-2 ਨੂੰ ਹੀ ਸ਼ਰਾਬ ਵੇਚਣ ਦੀ ਇਜਾਜ਼ਤ ਦਿੱਤੀ ਹੈ। ਜ਼ਿਲੇ ਵਿਚ ਕੁਲ 107 ਐੱਲ-2 ਦੁਕਾਨਾਂ ਖੁੱਲ੍ਹਣਗੀਆਂ।
60 ਕਰੋੜ ਦੀ ਲਾਗਤ ਨਾਲ ਸੜਕਾਂ ਦੀ ਮੁਰੰਮਤ ਸ਼ੁਰੂ
NEXT STORY