ਚੰਡੀਗੜ੍ਹ (ਅੰਕੁਰ): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮਜ਼ਦੂਰ ਪੰਨਾ ਲਾਲ, ਕੋਟਕਪੂਰਾ ਦਾ ਰਹਿਣ ਵਾਲਾ ਸੀ ਜਿਸ ਦੀ ਉਸਾਰੀ ਦਾ ਕੰਮ ਕਰਦੇ ਸਮੇਂ ਹਾਦਸੇ ਕਾਰਨ ਮੌਤ ਹੋ ਗਈ ਸੀ ਤੇ ਉਹ ਕਿਰਤ ਵਿਭਾਗ ਪੰਜਾਬ ਦਾ ਰਜਿਸਟਰਡ ਲਾਭਪਾਤਰੀ ਵੀ ਸੀ। ਸਪੀਕਰ ਨੇ ਮ੍ਰਿਤਕ ਦੇ ਪਰਿਵਾਰ ਨੂੰ ਚਾਰ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸੌਂਪੀ। ਬੇਸ਼ੱਕ, ਮਨੁੱਖੀ ਜਾਨ ਦੀ ਕੀਮਤ ਕਿਸੇ ਵੀ ਰੂਪ ਵਿਚ ਅਦਾ ਨਹੀਂ ਕੀਤੀ ਜਾ ਸਕਦੀ, ਪਰ ਮਿਸਤਰੀ, ਤਰਖਾਣ, ਲੁਹਾਰ, ਇੱਟਾਂ ਦੇ ਭੱਠੇ ਦੇ ਕਾਮੇ, ਸੰਗਮਰਮਰ-ਟਾਈਲ ਫਿੱਟ ਕਰਨ ਵਾਲੇ, ਪਲੰਬਰ, ਇਲੈਕਟ੍ਰੀਸ਼ੀਅਨ, ਪੇਂਟਰ, ਪੀਓਪੀ ਵਰਕਰ, ਛੋਟੇ ਅਤੇ ਬੇ-ਜ਼ਮੀਨੇ ਕਿਸਾਨ ਅਤੇ ਹੋਰ ਮਜ਼ਦੂਰ ਜੋ ਉਸਾਰੀ ਦਾ ਕੰਮ ਕਰਦੇ ਹਨ। ਕਿਰਤ ਵਿਭਾਗ ’ਚ ਰਜਿਸਟ੍ਰੇਸ਼ਨ ਤੋਂ ਬਾਅਦ ਲਾਭਪਾਤਰੀ ਬਣ ਸਕਦੇ ਹਨ ਤੇ ਕਿਰਤ ਵਿਭਾਗ, ਪੰਜਾਬ ਦੁਆਰਾ ਚਲਾਈ ਜਾ ਰਹੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਪ੍ਰਵਾਸੀਆਂ ਨੇ ਪਿਓ ਦੀ ਅੱਖਾਂ ਮੂਹਰੇ ਕੀਤਾ ਪੁੱਤ ਦਾ ਕਤਲ! ਸ਼ਰੇਆਮ ਵਰ੍ਹਾਈਆਂ ਗੋਲ਼ੀਆਂ
ਸਪੀਕਰ ਨੇ ਕਿਹਾ ਕਿ 18 ਤੋਂ 60 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਇਸ ਸਕੀਮ ਅਧੀਨ ਖੁਦ ਨੂੰ ਲਾਭਪਾਤਰੀ ਵਜੋਂ ਰਜਿਸਟਰ ਕਰਵਾ ਸਕਦਾ ਹੈ। ਰਜਿਸਟ੍ਰੇਸ਼ਨ ਲਈ, ਕੋਟਕਪੂਰਾ ਦੇ ਸਾਰੇ ਪਿੰਡਾਂ ’ਚ ਕੈਂਪ ਲਗਾਏ ਜਾ ਰਹੇ ਹਨ। ਇਸ ਦਾ ਸ਼ਡਿਊਲ ਜਲਦੀ ਹੀ ਸਾਂਝਾ ਕੀਤਾ ਜਾਵੇਗਾ। ਇਸੇ ਤਰ੍ਹਾਂ ਲਾਭਪਾਤਰੀ ਬੱਚਿਆਂ ਦੀ ਸਿੱਖਿਆ ਲਈ ਚਲਾਈ ਜਾ ਰਹੀ ਸਕਾਲਰਸ਼ਿਪ ਸਕੀਮ, ਸ਼ਗਨ ਸਕੀਮ, ਜਣੇਪਾ ਲਾਭ ਸਕੀਮ, ਦੋ ਕੁੜੀਆਂ ਦੀ ਸੂਰਤ ’ਚ ਬਾਲੜੀ ਤੋਹਫ਼ਾ ਸਕੀਮ, ਲਾਭਪਾਤਰੀ ਦੀ ਮੌਤ ਹੋਣ ਦੀ ਸੂਰਤ ’ਚ 2 ਲੱਖ ਤੋਂ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਸਕੀਮ, ਸਸਕਾਰ ਲਈ 20,000 ਰੁਪਏ ਦੀ ਸਹਾਇਤਾ, ਜਨਰਲ ਸਰਜਰੀ ਲਈ ਨਿਸ਼ਚਿਤ ਰਕਮ ਸਕੀਮ, ਹੁਨਰ ਵਿਕਾਸ ਸਕੀਮਤੇ ਹੋਰ ਬਹੁਤ ਸਾਰੀਆਂ ਸਕੀਮਾਂ ਦਾ ਲਾਭ ਵੀ ਲੈ ਸਕਦਾ ਹੈ। ਪੰਜਾਬ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ, ਕੋਈ ਵੀ ਵਿਅਕਤੀ ਸਹਾਇਕ ਕਿਰਤ ਕਮਿਸ਼ਨਰ ਦਫ਼ਤਰ, ਕਿਰਤ ਇੰਸਪੈਕਟਰ ਜਾਂ ਸਪੀਕਰ ਦਫ਼ਤਰ ਕੋਟਕਪੂਰਾ ਦੇ ਨਜ਼ਦੀਕੀ ਸੇਵਾ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਦੇ ਮਸ਼ਹੂਰ ਚੌਕ 'ਚ ਭਖਿਆ ਮਾਹੌਲ! ਲੱਗ ਗਿਆ ਧਰਨਾ, ਭਾਰੀ ਪੁਲਸ ਫੋਰਸ ਤਾਇਨਾਤ
NEXT STORY