ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸੂਬੇ ਵਿਚ ਸਿੱਖਿਆ ਦੇ ਖੇਤਰ ਵਿਚ ਬੜੀ ਤੇਜ਼ੀ ਨਾਲ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਸਦਕਾ ਹੀ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਬੱਚਿਆਂ ਦੇ ਚੰਗੇ ਭਵਿੱਖ ਲਈ ਚਲਾਈ ਜਾ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਲੈਣ ਵਾਲਿਆਂ ਦੀ ਗਿਣਤੀ ਵਿਚ ਵੀ ਬਹੁਤ ਵਾਧਾ ਹੋਇਆ ਹੈ। ਮਾਨ ਸਰਕਾਰ ਸੂਬੇ ਦੇ ਯੋਗ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਲਾਭ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਇਤਿਹਾਸਕ ਵਾਧਾ ਦਰਜ ਕੀਤਾ ਗਿਆ ਹੈ।
ਸਰਕਾਰੀ ਅੰਕੜਿਆਂ ਮੁਤਾਬਕ, ਜਿੱਥੇ 2021 ਦੇ ਅੰਤ ਵਿਚ 76,842 ਬੱਚੇ ਇਸ ਸਕੀਮ ਦਾ ਲਾਭ ਲੈ ਰਹੇ ਸਨ, ਉੱਥੇ 2024-25 ਦੇ ਡਾਟਾ ਅਨੁਸਾਰ 2,37,456 ਬੱਚੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਲੈ ਰਹੇ ਹਨ। ਇਸ ਗਿਣਤੀ ਵਿਚ ਤਕਰੀਬਨ 35% ਦਾ ਵਾਧਾ ਹੋਇਆ ਹੈ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਦੇ ਤਿੰਨ ਸਾਲਾਂ ਤੋਂ ਵੱਧ ਸਮੇਂ ਵਿਚ ਕੁੱਲ 6 ਲੱਖ 78 ਹਜ਼ਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ। ਇਹ ਗਿਣਤੀ ਪਿਛਲੇ ਪੰਜ ਸਾਲਾਂ ਦੌਰਾਨ ਲਾਭ ਲੈਣ ਵਾਲੇ ਤਕਰੀਬਨ 3 ਲੱਖ 71 ਹਜ਼ਾਰ ਵਿਦਿਆਰਥੀਆਂ ਨਾਲੋਂ ਵੀ 3 ਲੱਖ ਵੱਧ ਹੈ। ਪੰਜਾਬ ਸਰਕਾਰ ਨੇ ਸਾਲ 2025-26 ਦੇ ਦੌਰਾਨ ਇਸ ਸਕੀਮ ਅਧੀਨ 2 ਲੱਖ 70 ਹਜ਼ਾਰ ਵਿਦਿਆਰਥੀਆਂ ਨੂੰ ਲਾਭ ਦੇਣ ਦਾ ਟੀਚਾ ਮਿੱਥਿਆ ਹੈ।
ਸਕੀਮ ਦਾ ਵਿਸਥਾਰ
ਸਰਕਾਰ ਇਸ ਸਕੀਮ ਨੂੰ ਹਰ ਯੋਗ ਵਿਦਿਆਰਥੀ ਤੱਕ ਪਹੁੰਚਾਉਣ ਲਈ ਵਿਆਪਕ ਮੁਹਿੰਮ ਚਲਾ ਰਹੀ ਹੈ, ਜਿਸ ਤਹਿਤ ਸੰਸਥਾਵਾਂ ਵਿਚ ਸੈਮੀਨਾਰ ਕਰਵਾਏ ਜਾ ਰਹੇ ਹਨ ਅਤੇ +2 ਦੇ ਵਿਦਿਆਰਥੀਆਂ ਨੂੰ ਸੈਂਸਟਾਈਜ਼ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾਉਣ ਲਈ ਇਸ ਸਾਲ ਤੋਂ 11 ਉੱਚ ਕੋਟੀ ਦੇ ਕਾਲਜਾਂ ਅਤੇ ਸੰਸਥਾਵਾਂ ਨੂੰ ਵੀ ਸਕੀਮ ਅਧੀਨ ਲਿਆਂਦਾ ਗਿਆ ਹੈ। ਇਨ੍ਹਾਂ ਸੰਸਥਾਵਾਂ ਵਿੱਚ ਮੈਰਿਟ ਦੇ ਅਧਾਰ 'ਤੇ ਦਾਖਲਾ ਲੈਣ ਵਾਲੇ ਬੱਚੇ ਵੀ ਹੁਣ ਸਕਾਲਰਸ਼ਿਪ ਦਾ ਲਾਭ ਲੈ ਸਕਣਗੇ।
ਨਵੇਂ ਸ਼ਾਮਲ ਕੀਤੇ ਗਏ 11 ਪ੍ਰਮੁੱਖ ਸੰਸਥਾਨ:
1. ਏਮਸ ਬਠਿੰਡਾ (AIIMS Bathinda)
2. ਆਈਆਈਟੀ ਰੋਪੜ (IIT Ropar)
3. ਐਨਆਈਟੀ ਜਲੰਧਰ (NIT Jalandhar)
4. ਆਈਆਈਐਮ ਅੰਮ੍ਰਿਤਸਰ (IIM Amritsar)
5. ਨਾਇਪਰ ਮੋਹਾਲੀ (NIPER Mohali)
6. ਨਿਫਟ ਮੋਹਾਲੀ (NIFT Mohali)
7. ਆਈਐਸਆਈ ਚੰਡੀਗੜ੍ਹ (ISI Chandigarh)
8. ਥਾਪਰ ਕਾਲਜ ਪਟਿਆਲਾ (Thapar College Patiala)
9. ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਲਾ ਪਟਿਆਲਾ (RGNUL Patiala)
10. ਆਈਸਰ ਮੋਹਾਲੀ (IISER Mohali)
11. ਆਈਐਚਐਮ ਗੁਰਦਾਸਪੁਰ (IHM Gurdaspur)
ਜ਼ਮੀਨੀ ਝਗੜੇ ਨੂੰ ਲੈ ਕੇ ਦਾਦੀ-ਪੋਤੀ ਦੀ ਕੀਤੀ ਕੁੱਟਮਾਰ
NEXT STORY