ਰੂਪਨਗਰ (ਕੈਲਾਸ਼)- ਪੰਜਾਬ ’ਚ ਜ਼ਿਲ੍ਹਿਆਂ ਨੂੰ ਸੁਧਾਰ ਘਰ ਬਣਾਉਣ ਦੀ ਰਾਹ ’ਤੇ ਚਲਾਉਂਦੇ ਹੋਏ ਜ਼ਿਲ੍ਹਾ ਜੇਲ੍ਹ ਰੂਪਨਗਰ ’ਚ ਰਾਜ ਦਾ ਪਹਿਲਾ ਪੈਟਰੋਲ ਪੰਪ ਸਥਾਪਤ ਕੀਤਾ ਗਿਆ, ਜਿਸ ਦਾ ਉਦਘਾਟਨ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਬੰਧਕਾਂ ਵੱਲੋਂ ਇਕ ਸਮਾਰੋਹ ਦਾ ਆਯੋਜਨ ਵੀ ਕੀਤਾ ਗਿਆ। ਪੈਟਰੋਲ ਪੰਪ ਦੀ ਸਥਾਪਨਾ ਪੰਜਾਬ ਪ੍ਰਿਜ਼ਨਰਜ਼ ਡਿਵੈੱਲਪਮੈਂਟ ਬੋਰਡ ਅਤੇ ਇੰਡੀਅਨ ਆਇਲ ਕਾਰੋਪਰੇਸ਼ਨ ਵੱਲੋਂ ਕੀਤੀ ਗਈ ਜਿਸ ਦਾ ਨਾਂ ਉਜਾਲਾ ਫਿਊਜ਼ਲ ਰੱਖਿਆ ਗਿਆ।
ਇਸ ਮੌਕੇ ਬੈਂਸ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਲ੍ਹ ’ਚ ਚੰਗਾ ਸਲੂਕ ਕਰਨ ਵਾਲੇ ਕੈਦਿਆਂ ਨੂੰ ਪੈਟਰੋਲ ਪੰਪ ’ਤੇ ਤਾਇਨਾਤ ਕੀਤਾ ਜਾਵੇਗਾ, ਜਿਨ੍ਹਾਂ ਨਾਲ ਸੁਰੱਖਿਆ ਦਸਤੇ ਵੀ ਮੌਜੂਦ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਜੇਲ੍ਹਾਂ ਦੇ ਪ੍ਰਬੰਧ ਦੁਰਦਸ਼ਾ ਦਾ ਸ਼ਿਕਾਰ ਹੋ ਕੇ ਰਹਿ ਗਿਆ ਸੀ, ਜਿਸ ਨੂੰ ਲੈ ਕੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਪਟਰੀ ’ਤੇ ਲਿਆਉਣ ਅਤੇ ਸੁਧਾਰ ਘਰ ਦੇ ਪ੍ਰਬੰਧਾਂ ਨੂੰ ਸੁਧਾਰਨ ’ਚ ਯਤਨਸ਼ੀਲ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 12 ਜੇਲ੍ਹਾਂ ’ਚ ਪੰਪ ਲਾਗਏ ਜਾਣ ਦੀ ਯੋਜਨਾ ਹੈ । ਉਨ੍ਹਾਂ ਨੇ ਦੱਸਿਆ ਕਿ ਰੂਪਨਗਰ ’ਚ ਸਥਾਪਿਤ ਪਹਿਲੇ ਪੈਟਰੋਲ ਪੰਪ ’ਤੇ ਲਗਭਗ 1 ਲੱਖ ਲਿਟਰ ਪ੍ਰਤੀ ਮਹੀਨਾ ਤੇਲ ਦੀ ਵਿਕਰੀ ਹੋਣ ਦੀ ਉਮੀਦ ਹੈ ਜਿਸ ਦੀ ਆਮਦਨ ਕੈਦੀਆਂ ਦੇ ਕਲਿਆਣ ਲਈ ਖਰਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪਤਨੀ ਨੂੰ ਮਨਾਉਣ ਗਏ ਪਤੀ ਨੇ ਖ਼ੁਦਕੁਸ਼ੀ ਦਾ ਕੀਤਾ ਡਰਾਮਾ, ਸੱਚ ਸਮਝ ਪਤਨੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
3900 ਮੋਬਾਇਲ ਫੋਨ ਕੀਤੇ ਬਰਾਮਦ
ਇਸ ਸਬੰਧੀ ਜੇਲ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਹੁਣ ਤਕ ਪੰਜਾਬ ਦੀਆਂ ਜੇਲ੍ਹਾਂ ’ਚੋਂ 3900 ਤੋਂ ਵਧ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ, ਜਿਸ ਲਈ ਈਮਾਨਦਾਰ ਅਧਿਕਾਰੀ ਵਧਾਈ ਦੇ ਪਾਤਰ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀਆਂ ਜੇਲਾਂ ’ਚ ਲਗਭਗ 30 ਹਜਾਰ ਕੈਦੀ ਬੰਦ ਹਨ, ਜਿਨ੍ਹਾਂ ਦੇ ਡਰੱਗ ਟੈਸਟ ਕਰਵਾਏ ਗਏ ਹਨ ਜਿਨ੍ਹਾਂ ’ਚੋਂ 14 ਹਜ਼ਾਰ ਕੈਦੀ ਪਾਜ਼ੇਟਿਵ ਪਾਏ ਗਏ ਹਨ । ਉਨ੍ਹਾਂ ਨੇ ਦੱਸਿਆ ਕਿ ਜੇਲ੍ਹਾਂ ’ਚ ਕੈਦੀਆਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਰੋਜ਼ਾਨਾ ਯੋਗਾ ਵੀ ਕਰਵਾਇਆ ਜਾਂਦਾ ਹੈ। ਜੇਲ੍ਹਾਂ ਅੰਦਰ ਕੈਦੀਆਂ ਨੂੰ ਸਿੱਖਿਆ ਵੀ ਦਿੱਤੀ ਜਾ ਰਹੀ ਹੈ, ਤਾਂ ਜੋ ਜੇਲਾਂ ਤੋਂ ਰਿਹਾਅ ਹੋਣ ਤੋਂ ਬਾਅਦ ਇਕ ਬਿਹਤਰੀਨ ਨਾਗਰਿਕ ਬਣ ਸਕਣ।
ਰੇਤੇ ਬੱਜਰੀ ਦੇ ਰੇਟ ਵੀ ਨਿਰਧਾਰਤ
ਇਸ ਮੌਕੇ ਬੈਂਸ ਨੇ ਕਿਹਾ ਕਿ ਪੰਜਾਬ ’ਚ ਰੇਤ ਅਤੇ ਬੱਜਰੀ ਦੀ ਕੋਈ ਕਮੀ ਨਹੀਂ ਹੈ । ਉਨ੍ਹਾਂ ਨੇ ਦੱਸਿਆ ਕਿ 1 ਅਕਤੂਬਰ ਤੋਂ ਪੰਜਾਬ ਦੇ ਲੋਕਾਂ ਨੂੰ 9 ਰੁਪਏ ਪ੍ਰਤੀ ਫੁੱਟ ਰੇਤਾ ਅਤੇ 20 ਰੁਪਏ ਪ੍ਰਤੀ ਫੁੱਟ ਬੱਜਰੀ ਮਿਲਣੀ ਸ਼ੁਰੂ ਹੋ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਹੋਰਨਾਂ ਸੂਬਿਆਂ ਤੋਂ ਰੇਤਾ ਲਿਆ ਕੇ ਆਉਣ ਵਾਲੇ ਵਾਹਨਾਂ ’ਤੇ ਐਂਟਰੀ ਟੈਕਸ ਲਗਾਇਆ ਗਿਆ ਹੈ, ਜੋਕਿ ਬਾਅਦ ’ਚ ਰਿਫੰਡ ਕਰਵਾਇਆ ਜਾ ਸਕੇਗਾ। ਬੈਂਸ ਨੇ ਦੱਸਿਆ ਕਿ ਰੂਪਨਗਰ ਜੇਲ ’ਚ ਬੰਦ ਰਹਿ ਚੁੱਕੇ ਗੈਂਗਸਟਰ ਅੰਸਾਰੀ ਦੀ ਜਾਂਚ ਚੱਲ ਰਹੀ ਹੈ ਅਤੇ ਬਹੁਤ ਹੀ ਵੱਚੇ ਖੁਲਾਸੇ ਕੀਤੇ ਜਾਣਗੇ।
ਇਸ ਮੌਕੇ ਸਪੈਸ਼ਲ ਡੀ. ਜੀ. ਪੀ. ਜੇਲ ਹਰਪ੍ਰੀਤ ਕੌਰ ਸਿੰਧੂ, ਡੀ. ਆਈ. ਜੀ. ਜੇਲ ਸੁਰਿੰਦਰ ਸਿੰਘ, ਆਈ. ਜੀ. ਰੂਪਨਗਰ ਅਰੋੜਾ, ਐੱਸ.ਐੱਸ.ਪੀ. ਰੂਪਨਗਰ ਡਾ. ਸੰਦੀਪ ਗਰਗ , ਸੁਪਰਡੈਂਟ ਜ਼ਿਲਾ ਜੇਲ ਕੁਲਵੰਤ ਸਿੰਘ ਸਿਧੂ, ਵਧੀਕ ਡਿਪਟੀ ਕਮਿਸ਼ਨਰ ਹਰਜੋਤ ਕੌਰ, ਇੰਡੀਅਨ ਆਇਲ ਕਾਰਪੋਰੇਸ਼ਨ ਲਿ. ਦੇ ਰਾਜ ਮੁਖੀ ਈ. ਡੀ. ਜਿਤੇਂਦਰ ਕੁਮਾਰ , ਪਿਊਸ਼ ਮਿੱਤਲ ਰਿਟੇਲ ਸੇਲ ਹੈੱਡ, ਆਮ ਆਦਮੀ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਰਾਜ ਕੁਮਾਰ ਮੁਕਾਰੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਪਤਵੰਤੇ ਸਨ।
ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ ਵਿਆਹ ਪੁਰਬ ਮੌਕੇ ਜੈਕਾਰਿਆਂ ਦੀ ਗੂੰਜ ਨਾਲ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਇਆ ਨਗਰ ਕੀਰਤਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਖਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਇਆ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਚੇਤਨਾ ਮਾਰਚ
NEXT STORY