ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡਿਜੀਟਲ ਡਾਟਾ ਦੇ ਬਿਹਤਰ ਵਿਸ਼ਲੇਸ਼ਣ ਲਈ ਜੀ.ਐੱਸ.ਟੀ.ਐੱਨ. ਪਲੇਟਫਾਰਮ ਦੀ ਨਿਗਰਾਨੀ ਕਰਨ ਲਈ ਸੂਬੇ ਦੇ ਜੀਐੱਸਟੀ ਕਮਿਸ਼ਨਰੇਟ 'ਚ ਇਕ ਨਵਾਂ ਟੈਕਸ ਇੰਟੈਲੀਜੈਂਸ ਯੂਨਿਟ (ਟੀ.ਆਈ.ਯੂ.) ਸਥਾਪਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋਂ ਲਾਏ ਇਲਜ਼ਾਮਾਂ ’ਤੇ ਖੁੱਲ੍ਹ ਕੇ ਬੋਲੇ ਐਡਵੋਕੇਟ ਧਾਮੀ (ਵੀਡੀਓ)
ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਰਜਿਸਟਰਡ ਕਰਦਾਤਾਵਾਂ ਦੀਆਂ ਸਾਰੀਆਂ ਸੇਵਾਵਾਂ ਅਤੇ ਰਿਟਰਨ ਜੀ.ਐੱਸ.ਟੀ.ਐੱਨ. ਪਲੇਟਫਾਰਮ 'ਤੇ ਡਿਜੀਟਲ ਮੋਡ ਵਿੱਚ ਉਪਲਬਧ ਹਨ ਅਤੇ ਇਸ ਨਾਲ ਬਹੁਤ ਸਾਰਾ ਡਾਟਾ ਤਿਆਰ ਹੋ ਰਿਹਾ ਹੈ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਸੂਬਾ ਸਰਕਾਰ ਨੇ ਟੀ.ਆਈ.ਯੂ. ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਟੈਕਸ ਇੰਟੈਲੀਜੈਂਸ ਯੂਨਿਟ (ਟੀ.ਆਈ.ਯੂ.) ਸਿੱਧੇ ਤੌਰ 'ਤੇ ਕਰ ਕਮਿਸ਼ਨਰ ਦੇ ਨਿਯੰਤਰਣ ਹੇਠ ਕੰਮ ਕਰੇਗਾ ਅਤੇ ਵਧੀਕ ਕਮਿਸ਼ਨਰ (ਇਨਫੋਰਸਮੈਂਟ) ਅਤੇ ਡਾਇਰੈਕਟਰ (ਇਨਵੈਸਟੀਗੇਸ਼ਨ) ਰੋਜ਼ਾਨਾ ਦੇ ਕੰਮਕਾਜ ਲਈ ਇਸ ਨੂੰ ਨਿਯੰਤਰਣ ਕਰਨਗੇ।
ਇਹ ਵੀ ਪੜ੍ਹੋ : ਪਾਕਿਸਤਾਨ: ਸ੍ਰੀ ਨਨਕਾਣਾ ਸਾਹਿਬ ਗਿਆ ਸਿੱਖ ਜਥਾ ਭੁੱਖ ਨਾਲ ਬੇਹਾਲ, ਸੜਕ 'ਤੇ ਬਿਤਾਈ ਰਾਤ
ਚੀਮਾ ਨੇ ਕਿਹਾ ਕਿ ਇਕ ਸਹਾਇਕ ਕਮਿਸ਼ਨਰ ਸਟੇਟ ਟੈਕਸ, 3 ਰਾਜ ਟੈਕਸ ਅਧਿਕਾਰੀ, ਅਤੇ 6 ਟੈਕਸ ਇੰਸਪੈਕਟਰ ਟੀ.ਆਈ.ਯੂ. ਵਿੱਚ ਪੂਰਾ ਸਮਾਂ ਕੰਮ ਕਰਨਗੇ ਅਤੇ ਇਸ ਨੂੰ ਪੇਸ਼ੇਵਰ ਤੌਰ 'ਤੇ ਸਮਰੱਥ ਬਣਾਉਣ ਲਈ ਵਿਸ਼ੇਸ਼ ਡਾਟਾ ਵਿਸ਼ਲੇਸ਼ਕ, ਕਾਨੂੰਨੀ ਮਾਹਿਰ, ਸਾਈਬਰ ਮਾਹਿਰ ਅਤੇ ਸਿਸਟਮ ਮੈਨੇਜਰ ਭਰਤੀ ਕੀਤੇ ਜਾ ਰਹੇ ਹਨ। ਟੈਕਸੇਸ਼ਨ ਦਫ਼ਤਰ ਪਟਿਆਲਾ ਵਿਖੇ ਸਾਰੀਆਂ ਨਵੀਆਂ ਤਕਨੀਕਾਂ ਅਤੇ ਡਾਟਾ ਵਿਸ਼ਲੇਸ਼ਣ ਵਿਧੀਆਂ ਨਾਲ ਲੈਸ ਰਾਜ ਪੱਧਰੀ ਸਹੂਲਤ ਸਥਾਪਤ ਕੀਤੀ ਜਾਵੇਗੀ। ਜੀ.ਐੱਸ.ਟੀ ਪੋਰਟਲ, ਈ-ਵੇਅ ਬਿੱਲ ਪੋਰਟਲ, ਅਤੇ ਐੱਨ.ਐੱਚ.ਏ.ਆਈ. ਦੇ ਟੋਲ ਡਾਟਾ ਦੁਆਰਾ ਤਿਆਰ ਕੀਤੇ ਜਾ ਰਹੇ ਡਾਟਾ ਦੇ ਵਿਸ਼ਲੇਸ਼ਣ ਲਈ ਇਸ ਫੈਸੀਲਿਟੀ ਨੂੰ ਨਵੀਨਤਮ ਹਾਰਡਵੇਅਰ, ਸਾਫਟਵੇਅਰ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲਜ਼ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਟੈਕਸ ਚੋਰੀ ਕਰਨ ਵਾਲਿਆਂ, ਜਾਅਲੀ ਬਿਲਿੰਗ ਕਾਰੋਬਾਰ ਵਿਚ ਸ਼ਾਮਲ ਵਿਅਕਤੀਆਂ, ਜਾਅਲੀ ਇਨਪੁਟ ਟੈਕਸ ਕ੍ਰੈਡਿਟ ਇਕੱਠਾ ਕਰਨ ਆਦਿ ਦੀ ਪਛਾਣ ਕਰਨ ਅਤੇ ਉਨ੍ਹਾਂ 'ਤੇ ਸਖਤ ਕਾਰਵਾਈ ਕਰਨ 'ਤੇ ਜ਼ੋਰ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਪਰਾਲੀ ਦੀਆਂ ਗੱਠਾਂ ਲਿਜਾ ਰਹੇ ਟਰੱਕ ਨੂੰ ਲੱਗੀ ਅੱਗ, ਸੜ ਕੇ ਹੋਇਆ ਸੁਆਹ
ਰਾਜ ਦੇ ਮਾਲੀਏ 'ਚ ਸੁਧਾਰ ਲਈ ਭਵਿੱਖ ਦੀਆਂ ਯੋਜਨਾਵਾਂ ਅਤੇ ਕਾਰਵਾਈਆਂ ਦਾ ਖੁਲਾਸਾ ਕਰਦਿਆਂ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਜੀ.ਐੱਸ.ਟੀ. ਦੇ ਸਾਰੇ ਮੋਬਾਈਲ ਵਿੰਗਾਂ ਨੂੰ ਸਟੇਟ ਪ੍ਰੀਵੈਨਸ਼ਨ ਐਂਡ ਇੰਟੈਲੀਜੈਂਸ ਯੂਨਿਟ (ਐੱਸ.ਆਈ.ਪੀ.ਯੂ.) ਵਿੱਚ ਬਦਲਣ ਲਈ ਵਿਭਾਗ ਦੇ ਪ੍ਰਸਤਾਵ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐੱਸ.ਆਈ.ਪੀ.ਯੂ. ਦੀਆਂ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ 9 ਵੱਖ-ਵੱਖ ਫੀਲਡ ਯੂਨਿਟਾਂ ਹੋਣਗੀਆਂ ਅਤੇ ਟੈਕਸੇਸ਼ਨ ਦਫ਼ਤਰ ਪਟਿਆਲਾ ਵਿਖੇ ਇਕ ਕੇਂਦਰੀ ਯੂਨਿਟ ਹੋਵੇਗੀ। ਇਹ ਯੂਨਿਟ ਵਿਸ਼ੇਸ਼ ਤੌਰ 'ਤੇ ਆਈ.ਟੀ.ਯੂ. ਨਾਲ ਤਾਲਮੇਲ ਵਿੱਚ ਕੰਮ ਕਰਨਗੇ ਤਾਂ ਜੋ ਵੱਡੇ ਟੈਕਸ ਚੋਰਾਂ ਦੇ ਖਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾ ਸਕੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਨਾਜਾਇਜ਼ ਮਾਈਨਿੰਗ ’ਤੇ MP ਬਿੱਟੂ ਦੀ ਛਾਪੇਮਾਰੀ, ‘ਆਪ’ ਸਰਕਾਰ ’ਤੇ ਲਾਏ ਵੱਡੇ ਇਲਜ਼ਾਮ
NEXT STORY