ਲੁਧਿਆਣਾ (ਧੀਮਾਨ) : ਪੰਜਾਬ ਸਰਕਾਰ ਨੇ ਜੀ. ਐੱਸ. ਟੀ. ਦੀ 31 ਮਾਰਚ, 2023 ਤੱਕ ਹੋਈ ਅਸੈੱਸਮੈਂਟਾਂ ਦਾ ਬਕਾਇਆ ਜਮ੍ਹਾਂ ਕਰਨ ਲਈ ਕਾਰੋਬਾਰੀਆਂ ਲਈ ਇਕ ਤੋਹਫ਼ੇ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਦੁੱਗਰੀ ਫੇਜ਼-1 'ਚ ਸੀਤਲਾ ਮਾਤਾ ਮੰਦਰ, ਮੋਰਾਡੋ ਕਾਲੋਨੀ ਦੇ ਸਾਹਮਣੇ ਇਕ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸੂਬੇ ਦੇ ਮਾਲ ਅਧਿਕਾਰੀ ਐੱਚ. ਐੱਸ. ਡਿੰਪਲ ਨੇ ਕੀਤੀ।
ਇਹ ਵੀ ਪੜ੍ਹੋ : ਇਨਸਾਨੀਅਤ ਦੀ ਹੱਦ! ਕੁਝ ਹੀ ਘੰਟਿਆਂ ਦੇ ਨਵਜੰਮੇ ਬੱਚੇ ਨੂੰ ਲਿਫਾਫੇ 'ਚ ਪਾ ਕੇ ਦਰੱਖ਼ਤ ਨਾਲ ਟੰਗ ਕੇ ਮਾਪੇ ਹੋਏ ਫਰਾਰ
ਇਸ ਮੌਕੇ ਵੱਡੀ ਗਿਣਤੀ 'ਚ ਮੌਜੂਦ ਕਾਰੋਬਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਇਕ ਲੱਖ ਰੁਪਏ ਤੱਕ ਦੇ ਕੁੱਲ ਟੈਕਸ, ਵਿਆਜ ਅਤੇ ਜੁਰਮਾਨੇ ਵਾਲੇ ਕਾਰੋਬਾਰੀਆਂ ਨੂੰ ਕੋਈ ਰਾਸ਼ੀ ਜਮ੍ਹਾਂ ਕਰਨ ਦੀ ਲੋੜ ਨਹੀਂ ਹੈ। ਇਨ੍ਹਾਂ ਕਾਰੋਬਾਰੀਆਂ ਦਾ ਕੁੱਲ ਵਿਆਜ, ਟੈਕਸ ਅਤੇ ਜੁਰਮਾਨਾ ਮੁਆਫ਼ ਕਰ ਦਿੱਤਾ ਗਿਆ ਹੈ। ਉੱਥੇ ਹੀ ਇਕ ਲੱਖ ਤੋਂ ਜ਼ਿਆਦਾ ਅਤੇ ਅਤੇ ਇਕ ਕਰੋੜ ਤੋਂ ਘੱਟ ਰਾਸ਼ੀ ਵਾਲੇ ਕਾਰੋਬਾਰੀਆਂ ਨੂੰ ਟੈਕਸ ਰਾਸ਼ੀ ਸਿਰਫ ਅੱਧਾ ਹਿੱਸਾ ਜਮ੍ਹਾਂ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਨੂੰ Exams ਦੌਰਾਨ ਮਿਲੀ ਵੱਡੀ ਰਾਹਤ, ਪੜ੍ਹੋ ਪੂਰੀ ਖ਼ਬਰ
ਕੁੱਝ ਕਾਰੋਬਾਰੀਆਂ ਦੇ ਪੁੱਛਣ 'ਤੇ ਉਨ੍ਹਾਂ ਨੇ ਮਿਸਾਲ ਦੇ ਕੇ ਦੱਸਿਆ ਕਿ ਜੇਕਰ ਕਿਸੇ ਕਾਰੋਬਾਰੀ ਦੀ ਵੈਟ ਵਿਭਾਗ, ਪੰਜਾਬ ਦੀ ਕੁੱਲ ਦੇਣਦਾਰੀ 90 ਹਜ਼ਾਰ ਜਾਂ 98 ਹਜ਼ਾਰ ਰੁਪਏ ਹੈ ਤਾਂ ਉਸ ਨੂੰ ਕੋਈ ਰਾਸ਼ੀ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਹੈ। ਜੇਕਰ ਕਾਰੋਬਾਰੀ ਦੀ ਕੁੱਲ ਦੇਣਦਾਰੀ 1,00,010 ਹੈ, ਜਿਸ 'ਚ 30 ਹਜ਼ਾਰ ਟੈਕਸ ਰਾਸ਼ੀ, 70 ਹਜ਼ਾਰ ਵਿਆਜ ਜਰੁਮਾ ਹੈ ਤਾਂ ਉਸ ਨੂੰ 30 ਹਜ਼ਾਰ ਦੀ ਅੱਧੀ ਰਾਸ਼ੀ ਮਤਲਬ ਕਿ ਸਿਰਫ 15 ਹਜ਼ਾਰ ਰੁਪਏ ਜਮ੍ਹਾਂ ਕਰਨੇ ਪੈਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
*Join us on Whatsapp channel*
https://whatsapp.com/channel/0029Va94hsaHAdNVur4L170e
CBSE ਦੇ ਵਿਦਿਆਰਥੀਆਂ ਨੂੰ Exams ਦੌਰਾਨ ਮਿਲੀ ਵੱਡੀ ਰਾਹਤ, ਪੜ੍ਹੋ ਪੂਰੀ ਖ਼ਬਰ
NEXT STORY