ਚੰਡੀਗੜ੍ਹ : ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੂਬੇ ਦੀਆਂ ਜੇਲਾਂ ਵਿਚ ਗੈਂਗਵਾਰ ਦਾ ਖਤਰਾ ਵੱਧ ਗਿਆ ਹੈ। ਗੈਂਗਸਟਰ ਗਰੁੱਪ ਇਕ ਦੂਜੇ ਨੂੰ ਧਮਕੀਆਂ ’ਤੇ ਧਮਕੀਆਂ ਦੇ ਰਹੇ ਹਨ। ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਤੇਜ਼-ਤਰਾਰ ਆਈ. ਪੀ. ਐੱਸ. ਅਫਸਰ ਹਰਪ੍ਰੀਤ ਸਿੱਧੂ ਨੂੰ ਜੇਲ ਦੇ ਏ. ਡੀ. ਜੀ. ਪੀ. ਦਾ ਚਾਰਜ ਸੌਂਪ ਦਿੱਤਾ ਹੈ। ਉਹ ਅਜੇ ਤਕ ਡਰੱਗ ਖ਼ਿਲਾਫ਼ ਬਣੀ ਸਪੈਸ਼ਲ ਟਾਸਕ ਫੋਰਸ ਦੇ ਏ. ਡੀ. ਜੀ. ਪੀ. ਦੀ ਜ਼ਿੰਮੇਵਾਰੀ ਨਿਭਾਅ ਰਹੇ ਸਨ ਅਤੇ ਜੇਲਾਂ ਦਾ ਉਨ੍ਹਾਂ ਨੂੰ ਵਾਧੂ ਚਾਰਜ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋ : ਗੈਂਗਸਟਰਾਂ ਦਾ ‘ਕਾਲ’ ਹਨ ਬਰਾੜ ਅਤੇ ਚੌਹਾਨ, ਜਾਣੇ ਜਾਂਦੇ ਹਨ ਐਨਕਾਊਂਟਰ ਸਪੈਸ਼ਲਿਸਟ
ਹਰਪ੍ਰੀਤ ਸਿੱਧੂ ਸਖ਼ਤ ਅਤੇ ਤੇਜ਼ ਤਰਾਰ ਅਫਸਰ ਵਜੋਂ ਜਾਣੇ ਜਾਂਦੇ ਹਨ। ਐੱਸ. ਟੀ. ਐੱਫ. ਦਾ ਮੁਖੀ ਬਨਣ ਤੋਂ ਬਾਅਦ ਉਨ੍ਹਾਂ ਨੇ ਕਈ ਇੰਟਰਨੈਸ਼ਨਲ ਡਰੱਗ ਸਮਗਲਿੰਗ ਦੇ ਨੈੱਟਵਰਕ ਨੂੰ ਬੇਨਕਾਬ ਕੀਤਾ। ਡਰੱਗ ਸਗਮਿਲੰਗ ਵਿਚ ਸ਼ਾਮਲ ਕਈ ਗੈਂਗਸਟਰਾਂ ਦਾ ਵੀ ਉਨ੍ਹਾਂ ਦੀ ਜਾਂਚ ਵਿਚ ਪਰਦਾਫਾਸ਼ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਡਾਨ ਬਣਨ ਦੀ ਰਾਹ ’ਤੇ ਚੱਲ ਰਿਹਾ ਗੈਂਗਸਟਰ ਲਾਰੈਂਸ ਬਿਸ਼ਨੋਈ, ਇੰਝ ਚਲਾਉਂਦੈ ਗੈਂਗ
ਜੇਲਾਂ ਵਿਚ ਕਈ ਗੈਂਗਸਟਰ ਬੰਦ ਹਨ
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮੁੱਖ ਤੌਰ ’ਤੇ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆ ਰਿਹਾ ਹੈ ਅਤੇ ਗੌਂਡਰ ਗਰੁੱਪ ਤੇ ਦਵਿੰਦਰ ਬੰਬੀਹਾ ਗਰੁੱਪ ਨੇ ਬਦਲਾ ਲੈਣ ਦੀ ਧਮਕੀ ਦਿੱਤੀ ਹੋਈ ਹੈ। ਦੋਵੇਂ ਧੜਿਆਂ ਦੇ ਜੇਲਾਂ ਵਿਚ ਕਈ ਗੈਂਗਸਟਰ ਬੰਦ ਹਨ। ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪਹਿਲਾਂ ਹੀ ਸਖ਼ਤ ਕਦਮ ਚੁੱਕਦਿਆਂ ਹਰਪ੍ਰੀਤ ਸਿੱਧੂ ਨੂੰ ਜੇਲਾਂ ਦਾ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਤਾਂ ਜੋ ਜੇਲਾਂ ਵਿਚ ਬੰਦ ਗੈਂਗਸਟਰਾਂ ਨੇ ਸਖ਼ਤੀ ਨਾਲ ਨਜਿੱਠਿਆ ਜਾ ਸਕੇ।
ਇਹ ਵੀ ਪੜ੍ਹੋ : ਮਾਨਸਾ ਦੇ ਐੱਸ. ਐੱਸ. ਪੀ. ਦਾ ਵੱਡਾ ਬਿਆਨ, ਬਹੁਤ ਜਲਦ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ’ਤੇ ਲਵੇਗੀ ਪੰਜਾਬ ਪੁਲਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜਲੰਧਰ: ਨਵੇਂ ਨਿਯੁਕਤ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਸੰਭਾਲਿਆ ਚਾਰਜ
NEXT STORY