ਚੰਡੀਗੜ੍ਹ : ਆਰਥਿਕ ਤੰਗੀ ਦੇ ਹਾਲਾਤ 'ਚੋਂ ਲੰਘ ਰਹੀ ਪੰਜਾਬ ਸਰਕਾਰ ਨੇ ਸੂਬੇ ਦੇ 60 ਬੁਨਿਆਦੀ ਪੁਲਸ ਥਾਣਿਆਂ ਦੇ ਨਿਰਮਾਣ ਲਈ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਕਾਰਪੋਰੇਸ਼ਨ ਤੋਂ 150 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਨ੍ਹਾਂ ਥਾਣਿਆਂ ਦੀ ਉਸਾਰੀ ਛੇਤੀ ਹੀ ਸ਼ੁਰੂ ਹੋਣ ਦੀ ਉਮੀਦ ਹੈ। ਇਸ ਪ੍ਰਾਜੈਕਟ ਲਈ ਸਿਰਫ ਉਨ੍ਹਾਂ ਪੁਲਸ ਥਾਣਿਆਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਲਈ ਸਥਾਨਕ ਅਧਿਕਾਰੀਆਂ ਨੇ ਜ਼ਮੀਨ ਦੀ ਉਪੱਲਬਧਤਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ।
ਇਨ੍ਹਾਂ ਥਾਣਿਆਂ ਨੂੰ ਇਕ ਨਵੀਂ ਅਤੇ ਆਧੁਨਿਕ ਦਿੱਖ ਦਿੱਤੀ ਜਾਵੇਗੀ। ਦੱਸ ਦੇਈਏ ਕਿ ਪੁਲਸ ਥਾਣਿਆਂ ਨੂੰ ਪੁਰਾਣੀਆਂ ਇਮਾਰਤਾਂ 'ਚੋਂ ਬਦਲਣ ਦੀ ਤੁਰੰਤ ਲੋੜ ਸੀ, ਜਿਸ ਤੋਂ ਬਾਅਦ ਸਰਕਾਰ ਨੇ ਇਹ ਪ੍ਰਸਤਾਵ ਕਾਰਪੋਰੇਸ਼ਨ ਨੂੰ ਪਿਛਲੇ ਸਾਲ ਭੇਜ ਦਿੱਤਾ ਸੀ। ਹੁਣ ਕਾਰਪੋਰੇਸ਼ਨ ਨਵੀਆਂ ਇਮਾਰਤਾਂ ਲਈ ਟੈਂਡਰ ਜਾਰੀ ਕਰੇਗੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਮੁੱਖ ਦਫਤਰ ਨੇ 60 ਪੁਲਸ ਥਾਣਿਆਂ ਨੂੰ ਚੁਣਿਆ ਸੀ, ਜੋ ਖਸਤਾਹਾਲ 'ਚ ਸਨ ਅਤੇ ਮੁਰੰਮਤ ਕਰਨ ਲਾਇਕ ਨਹੀਂ ਸਨ। ਪਿਛਲੇ ਇਕ ਦਹਾਕੇ ਤੋਂ ਪੁਲਸ ਥਾਣਿਆਂ ਲਈ ਨਵੀਆਂ ਇਮਾਰਤਾਂ ਦੀ ਉਸਾਰੀ ਇਕ ਲਗਾਤਾਰ ਪ੍ਰੋਸੈੱਸ 'ਚ ਸੀ ਪਰ ਸਰਕਾਰ ਕੋਲ ਫੰਡਾਂ ਦੀ ਘਾਟ ਕਾਰਨ ਇਹ ਕੰਮ ਨਹੀਂ ਹੋ ਸਕਿਆ ਸੀ।
ਕੁੜੀਆਂ ਨੂੰ ਛੇੜਨ ਵਾਲੇ ਭੂੰਡ ਆਸ਼ਕਾਂ ਦੀ ਆਈ ਸ਼ਾਮਤ (ਵੀਡੀਓ)
NEXT STORY