ਮਜੀਠਾ (ਸਰਬਜੀਤ) - ਪੰਜਾਬ ਭਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਬੜਤੋੜ ਰੈਲੀਆਂ ਕਰਦਿਆਂ ਕਰੀਬ 1 ਸਾਲ ਪਹਿਲਾਂ ਹੀ ਪੰਜਾਬ ਭਰ ਦੇ ਵਿਧਾਨ ਸਭਾ ਹਲਕਿਆਂ ਵਿਚ ਲਗਾਤਾਰ ਅਕਾਲੀ ਦਲ ਵਲੋਂ ਉਮੀਦਵਾਰਾਂ ਦੇ ਨਾਂ ਐਲਾਨਣ ਦਾ ਸਿਲਸਿਲਾ ਜਾਰੀ ਰੱਖਿਆ ਗਿਆ ਹੈ। ਇਸ ਨੂੰ ਦੇਖਦਿਆਂ ਇਹੀ ਲੱਗਦਾ ਹੈ ਕਿ ਇਸ ਵਾਰ ਸੁਖਬੀਰ ਬਾਦਲ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਨੂੰ 2022 ਵਿਚ ਪੂਰੀ ਤਰ੍ਹਾਂ ਢਾਹ ਲਗਾਉਣ ਦੇ ਨਾਲ-ਨਾਲ ਸੱਤਾ ਤੋਂ ਪਰ੍ਹੇ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੁੰਦੇ।
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)
ਦੂਜੇ ਪਾਸੇ ਇਹ ਇੰਨਾ ਸੌਖਾ ਨਹੀਂ ਲੱਗ ਰਿਹਾ, ਕਿਉਂਕਿ ਇਸ ਵੇਲੇ ਜਿਸ ਹਾਲਾਤ ’ਚ ਅਕਾਲੀ ਦਲ (ਬ) ਗੁਜ਼ਰ ਰਿਹਾ ਹੈ, ਉਸ ਨੂੰ ਕਿਸੇ ਇਕ ਸਿਆਸੀ ਪਾਰਟੀ ਨਾਲ ਪਹਿਲਾਂ ਗਠਜੋੜ ਕਰਨਾ ਹੋਵੇਗਾ। ਇਸ ਤੋਂ ਬਾਅਦ ਗਠਜੋੜ ਕਰਨ ਵਾਲੀ ਪਾਰਟੀ ਨੂੰ ਵਿਧਾਨ ਸਭਾ ਦੀਆਂ ਸੀਟਾਂ ਵੀ ਉਮੀਦਵਾਰ ਐਲਾਨਣ ਲਈ ਦੇਣੀਆਂ ਨਿਸ਼ਚਿਤ ਕਰਨੀਆਂ ਪੈਣਗੀਆਂ।
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਦੱਸਣਯੋਗ ਹੈ ਕਿ ਸੁਖਬੀਰ ਬਾਦਲ ਵਲੋਂ ਬੀਤੇ ਦਿਨੀਂ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦਲਿਤ ਭਾਈਚਾਰੇ ’ਚੋਂ ਡਿਪਟੀ ਸੀ. ਐੱਮ. ਬਣਾਉਣ ਦੇ ਕੀਤੇ ਐਲਾਨ ਨਾਲ ਚਾਹੇ ਦਲਿਤਾਂ ਵਿਚ ਇਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਹੋਵੇ ਪਰ ਆਉਣ ਵਾਲੇ ਸਮੇਂ ਵਿਚ ਜੇਕਰ ਸੁਖਬੀਰ ਬਾਦਲ ਆਪਣੀ ਕਹਿਣੀ ਨੂੰ ਕਰਨੀ ਵਿਚ ਬਦਲ ਦਿੰਦੇ ਹਨ ਤਾਂ ਫਿਰ ਸਮਝੋ ਅਕਾਲੀ ਦਲ ਦੀਆਂ ਪੌਂਬਾਰਾਂ ਹੋਣਗੀਆਂ।
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ : ਸ਼ਰਾਬ ਪੀਣ ਤੋਂ ਰੋਕਦੀ ਸੀ ਪਤਨੀ, ਗੁੱਸੇ ’ਚ ਆ ਕੇ ਪਤੀ ਨੇ ਇਸ ਵਾਰਦਾਤ ਨੂੰ ਦਿੱਤਾ ਅੰਜ਼ਾਮ (ਵੀਡੀਓ)
ਉੱਧਰ ਦੂਜੇ ਪਾਸੇ ਜੇਕਰ ਪੰਜਾਬ ਦੇ ਮੌਜੂਦਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਕੈਪਟਨ ਸਾਹਿਬ ਨੇ ਵੀ ਸਮਾਂ ਰਹਿੰਦਿਆਂ ਜਨਾਨੀਆਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਸਹੂਲਤ ਦੇ ਕੇ ਅਜਿਹਾ ਜਾਲ ਵਿਛਾਇਆ ਕਿ ਇਸ ਵੇਲੇ ਮਹਿਲਾ ਵਰਗ ਕੈਪਟਨ ਸਿੰਘ ਦੇ ਗੁਣ ਗਾਉਂਦਾ ਨਹੀਂ ਥੱਕਦਾ ਹੋਵੇਗਾ। ਇਸ ਦੇ ਨਾਲ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਛਾਏ ਇਸ ਫ੍ਰੀ ਸਫ਼ਰ ਰੂਪੀ ਜਾਲ ਦਾ ਕਿੰਨਾ ਕੁ ਲਾਭ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਮੁੜ ਪੰਜਾਬ ਦੀ ਸੱਤਾ ’ਤੇ ਕਾਬਜ਼ ਕਰਨ ਵਿਚ ਸਹਾਈ ਹੁੰਦਾ ਹੈ ਤਾਂ ਇਹ ਤਾਂ ਹੁਣ ਚੋਣਾਂ ਦੌਰਾਨ ਪਤਾ ਚੱਲਣਾ ਹੈ ਕਿ ਕੈਪਟਨ ਸਿੰਘ ਦੇ ਵਾਰੇ ਨਿਆਰੇ ਹੁੰਦੇ ਹਨ ਜਾਂ ਫਿਰ ਇਸ ਜਾਲ ਵਿਚ ਕੈਪਟਨ ਸਿੰਘ ਖੁਦ ਹੀ ਫਸ ਜਾਂਦੇ ਹਨ।
ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ
ਇਸ ਵੇਲੇ ਪੰਜਾਬ ਦੀ ਸਿਆਸਤ ਵਿਚ ਸਭ ਤੋਂ ਜ਼ਿਆਦਾ ਬੋਲਬਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦਾ ਰਿਹਾ ਹੈ। ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੀਆਂ-ਆਪਣੀਆਂ ਰਾਜਸੀ ਪਾਰਟੀਆਂ ਬਣਾਉਣ ਵਾਲੇ ਜ. ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਸੂਬੇ ਦੀ ਜਨਤਾ ’ਤੇ ਕੋਈ ਵੱਖਰੀ ਛਾਪ ਨਹੀਂ ਛੱਡ ਸਕੇ। ਓਧਰ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਵੀ ਪੰਜਾਬ ਦੀ ਜਨਤਾ ’ਤੇ ਆਪਣਾ ਜਾਲ ਸੁੱਟਣ ਲਈ ਹੌਲੀ-ਹੌਲੀ ਕਦਮ ਪੁੱਟ ਰਹੀ ਹੈ।
ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ
ਅੰਮ੍ਰਿਤਸਰ ਦੇ ਏਅਰਪੋਰਟ ’ਤੇ ਸ਼ਾਰਜਹਾ ਤੋਂ ਆਏ ਯਾਤਰੀਆਂ ਕੋਲੋਂ 89 ਲੱਖ ਦਾ ਸੋਨਾ ਬਰਾਮਦ
NEXT STORY