ਜਲੰਧਰ- ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਪੰਜਾਬ ਪੁਲਸ ਦੀ ਕਾਰਗੁਜ਼ਾਰੀ ਨੂੰ ਸੁਧਾਰਨ ਲਈ 141 ਕਰੋੜ ਰੁਪਏ ਦੀ ਲਾਗਤ ਨਾਲ 940 ਨਵੀਆਂ ਹਾਈਟੈਕ ਗੱਡੀਆਂ ਦੀ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਾਹਨਾਂ ਵਿੱਚ ਮਾਰੂਤੀ ਅਰਟਿਗਾ ਅਤੇ ਹੋਰ ਮਾਰੂਤੀ ਮਾਡਲ ਸ਼ਾਮਲ ਹਨ, ਜੋ ਛੋਟੀਆਂ ਗਲੀਆਂ ਵਿੱਚ ਆਸਾਨੀ ਨਾਲ ਚੱਲ ਸਕਦੀਆਂ ਹਨ। ਇਹ ਗੱਡੀਆਂ ਕ੍ਰਾਈਮ ਪੈਟਰੋਲ, ਪੈਟਰੋਲਿੰਗ ਅਤੇ ਐਮਰਜੈਂਸੀ ਸੇਵਾਵਾਂ ਲਈ ਵਰਤੀ ਜਾਣਗੀਆਂ, ਜਿਸ ਨਾਲ ਪੁਲਸ ਦੀ ਕਾਰਗੁਜ਼ਾਰੀ ਵਿੱਚ ਤੇਜ਼ੀ ਅਤੇ ਪ੍ਰਭਾਵਸ਼ਾਲੀਤਾ ਆਵੇਗੀ। ਇਸ ਦੇ ਨਾਲ ਹੀ, ਪੁਲਿਸ ਨੂੰ ਆਧੁਨਿਕ ਹਥਿਆਰਾਂ ਨਾਲ ਵੀ ਲੈਸ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਅਪਰਾਧੀਆਂ ਨੂੰ ਢੁਕਵਾਂ ਜਵਾਬ ਦੇ ਸਕਣ। ਇਹ ਉਪਰਾਲੇ ਪੰਜਾਬ ਵਿੱਚ ਕਾਨੂੰਨ ਅਤੇ ਵਵਸਥਾ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਵਧਾਉਣ ਲਈ ਕੀਤੇ ਜਾ ਰਹੇ ਹਨ।
ਸੁਵਿਧਾਵਾਂ ਅਤੇ ਤਕਨਾਲੋਜੀ
-ਇਹਨਾਂ ਵਾਹਨਾਂ ਨੂੰ ਜੀ.ਪੀ.ਐਸ. ਸਿਸਟਮ, ਕੈਮਰੇ, ਅਤੇ ਲਾਈਵ ਟ੍ਰੈਕਿੰਗ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।
-ਸਾਰੇ ਵਾਹਨ ਆਧੁਨਿਕ ਕਮਿਊਨਿਕੇਸ਼ਨ ਸਿਸਟਮ ਨਾਲ ਜੁੜੇ ਹੋਏ ਹਨ, ਜਿਸ ਨਾਲ ਪੁਲਿਸ ਨੂੰ ਅਪਰਾਧਾਂ ਦੀ ਸ਼ੀਘਰ ਜਾਣਕਾਰੀ ਮਿਲੇਗੀ।
-ਐਂਬੂਲੈਂਸ ਜੈਸੀ ਸਹੂਲਤਾਂ ਵੀ ਕਈ ਵਾਹਨਾਂ ਵਿੱਚ ਮੌਜੂਦ ਹਨ, ਜਿਹਨਾਂ ਨੂੰ ਜ਼ਰੂਰਤ ਪੈਣ 'ਤੇ ਇਮਰਜੈਂਸੀ ਲਈ ਵਰਤਿਆ ਜਾ ਸਕਦਾ ਹੈ।
ਸੋਨੀਆ-ਰਾਹੁਲ ਦੀ ਕੈਟਾਗਿਰੀ ’ਚ ਆਏ ਸੁਖਬੀਰ ਬਾਦਲ, ਪਰਦੇ ਦੇ ਪਿੱਛੋਂ ਚਲਾਉਣਗੇ ਪਾਰਟੀ
NEXT STORY