ਜਲੰਧਰ: ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਖੱਜਲ-ਖੁਆਰੀ ਨੂੰ ਖ਼ਤਮ ਕਰਨ ਲਈ 'ਮਾਨ ਸਰਕਾਰ ਤੁਹਾਡੇ ਦੁਆਰ' ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਲੋਕਾਂ ਨੂੰ ਘਰ ਬੈਠੇ 43 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਚਾਹਵਾਨ ਲੋਕ 1076 'ਤੇ ਫ਼ੋਨ ਕਰਕੇ ਲੋੜੀਂਦੀ ਸੇਵਾ ਬਾਰੇ ਜਾਣਕਾਰੀ ਲੈ ਸਕਦੇ ਹਨ। ਉਨ੍ਹਾਂ ਨੂੰ ਉਸ ਲਈ ਲੋੜੀਂਦੇ ਕਾਗਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮਗਰੋਂ ਲੋਕ ਆਪਣੀ ਸਹੂਲਤ ਮੁਤਾਬਕ ਸਮਾਂ ਦੱਸਦੇ ਹਨ ਤੇ ਉਸੇ ਸਮੇਂ 'ਤੇ ਮੁਲਾਜ਼ਮ ਉਨ੍ਹਾਂ ਦੇ ਘਰ ਜਾ ਕੇ ਉਹ ਦਸਤਾਵੇਜ਼ ਦੇ ਕੇ ਜਾਂਦੇ ਹਨ।
ਇਸ ਬਾਰੇ ਅੰਮ੍ਰਿਤਸਰ ਦੇ ਰਹਿਣ ਵਾਲੇ ਰਮਨ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੇ ਬੱਚਿਆਂ ਦੇ ਜਨਮ ਸਰਟੀਫ਼ਿਕੇਟ ਵਿਚ ਸੋਧ ਕਰਵਾਉਣੀ ਸੀ। ਇਸ ਲਈ ਉਸ ਨੇ 1076 'ਤੇ ਫ਼ੋਨ ਕੀਤਾ। ਅਪੁਆਇੰਟਮੈਂਟ ਦੇ ਮੁਤਾਬਕ ਉਸ ਨੂੰ ਫ਼ੋਨ ਆਈ ਤੇ ਉਸ ਨੂੰ ਬਿਲਕੁੱਲ ਖੱਜਲ ਨਹੀਂ ਹੋਣਾ ਪਿਆ। ਉਨ੍ਹਾਂ ਨੇ ਫ਼ੋਨ 'ਤੇ ਜਿੰਨੇ ਵਜੇ ਦਾ ਟਾਈਮ ਦਿੱਤਾ ਸੀ, ਮੁਲਾਜ਼ਮ ਪੂਰੇ ਸਮੇਂ ਸਿਰ ਉਨ੍ਹਾਂ ਘਰ ਪਹੁੰਚ ਗਏ ਤੇ ਉਨ੍ਹਾਂ ਦਾ ਕੰਮ ਘਰ ਬੈਠੇ ਹੀ ਹੋ ਗਿਆ। ਪਹਿਲਾਂ ਅਸੀਂ ਜਦੋਂ ਕਾਗਜ਼-ਪੱਤਰ ਬਣਵਾਉਂਦੇ ਸੀ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਖੱਜਲ ਖੁਆਰੀਆਂ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਇਹ ਘਰ-ਘਰ ਜਾ ਕੇ ਜਿਹੜੇ ਲੋਕਾਂ ਦੇ ਕੰਮ ਕੀਤੇ ਜਾ ਰਹੇ ਹਨ, ਇਸ ਤਰ੍ਹਾਂ ਦਾ ਫ਼ਾਇਦਾ ਕਿਤੇ ਨਹੀਂ ਮਿਲ ਸਕਦਾ। ਇਸ ਲਈ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਤਕਨੀਕੀ ਕੋਆਰਡੀਨੇਟਰ ਪ੍ਰਿੰਸ ਸਿੰਘ ਨੇ ਦੱਸਿਆ ਕਿ ਇਸ ਸਕੀਮ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੋ ਰਿਹਾ ਹੈ ਕਿ ਜਨਤਾ ਦੇ ਸਮੇਂ, ਪੈਟਰੋਲ ਆਦਿ ਦੀ ਬਚਤ ਹੋ ਰਹੀ ਹੈ। ਲੋਕਾਂ ਨੂੰ ਘਰ ਬੈਠੇ ਸਹੂਲਤ ਮਿਲ ਰਹੀ ਹੈ। ਕਈ ਵਾਰ ਲੋਕਾਂ ਨੂੰ ਮੈਰਿਜ ਸਰਟੀਫ਼ਿਕੇਟ ਲਈ ਪੂਰੇ ਪਰਿਵਾਰ ਨੂੰ ਲੈ ਕੇ ਆਉਣਾ ਪੈਂਦਾ ਸੀ, ਪਰ ਹੁਣ ਉਨ੍ਹਾਂ ਦਾ ਉਹੀ ਕੰਮ ਘਰ ਬੈਠੇ ਹੋਈ ਜਾ ਰਿਹਾ ਹੈ।
ਪੰਜਾਬ ਵਿਚ ਵਾਹਨਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ
NEXT STORY