ਜਲੰਧਰ— ਜਲੰਧਰ ਜ਼ਿਲ੍ਹੇ ਦੀਆਂ 2074 ਲਾੜੀਆਂ ਨੂੰ ਪੰਜਾਬ ਸਰਕਾਰ ਦੇ ਸ਼ਗਨ ਦਾ ਇੰਤਜ਼ਾਰ ਹੈ। ਇਥੇ ਦੱਸਣਯੋਗ ਹੈ ਕਿ ਲੋੜਵੰਦ ਕੁੜੀਆਂ ਨੂੰ ਪੰਜਾਬ ਸਰਕਾਰ ਸ਼ਗਨ ਸਕੀਮ ਦੇ ਤਹਿਤ ਵਿਆਹ ਲਈ 21 ਹਜ਼ਾਰ ਰੁਪਏ ਦਿੰਦੀ ਹੈ ਪਰ ਪਿਛਲੇ ਇਕ ਸਾਲ ਤੋਂ ਸਰਕਾਰ ਨੇ ਕੋਈ ਪੈਸਾ ਨਹੀਂ ਭੇਜਿਆ ਹੈ। ਲਾੜੀਆਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਚਲੀਆਂ ਗਈਆਂ ਹਨ ਪਰ ਸਰਕਾਰ ਨੇ ਸ਼ਗਨ ਦੇ ਪੈਸੇ ਅਜੇ ਤੱਕ ਵੀ ਨਹੀਂ ਦਿੱਤੇ।
ਹਰ ਲਾੜੀ ਨੂੰ ਮਿਲਣ ਵਾਲੀ 21 ਹਜ਼ਾਰ ਦੀ ਰਕਮ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਕਰੀਬ 4.35 ਕਰੋੜ ਰੁਪਏ ਸ਼ਗਨ ਸਕੀਮ ਲਈ ਚਾਹੀਦੇ ਹਨ ਕਿਉਂਕਿ ਸਰਕਾਰ ਨੇ ਆਮ ਹਾਲਾਤ 'ਚ ਪਿਛਲੇ ਸਾਲ ਪੈਸਾ ਨਹੀਂ ਦਿੱਤਾ ਅਤੇ ਹੁਣ ਕੋਰੋਨਾ ਕਾਰਨ ਸਰਕਾਰ ਦੀ ਖੁਦ ਹਾਲਤ ਖਸਤਾ ਹੈ। ਅਜਿਹੇ 'ਚ ਇਨ੍ਹਾਂ ਲਾੜੀਆਂ ਦਾ ਇੰਤਜ਼ਾਰ ਹੋਰ ਵੱਧਣਾ ਤੈਅ ਹੈ।
ਇਹ ਵੀ ਪੜ੍ਹੋ: ...ਤਾਂ ਇਸ ਲਈ ਢੀਂਡਸਾ ਨੇ ਨਵੀਂ ਪਾਰਟੀ ਦਾ ਨਾਮ ਰੱਖਿਆ 'ਸ਼੍ਰੋਮਣੀ ਅਕਾਲੀ ਦਲ'
ਜ਼ਿਲ੍ਹਾ ਸਮਾਜ ਭਲਾਈ ਦਫ਼ਤਰ ਦੇ ਅੰਕੜੇ ਵੇਖੀਏ ਤਾਂ ਪਿਛਲੇ ਸਾਲ ਜੂਨ 'ਚ ਸਰਕਾਰ ਨੇ 774 ਬਿਨੇਕਾਰਾਂ ਨੂੰ ਸ਼ਗਨ ਸਕੀਮ ਦੀ ਰਾਸ਼ੀ ਭੇਜੀ ਸੀ। ਇਸ ਦੇ ਬਾਅਦ ਜੂਨ ਤੋਂ ਨਵੰਬਰ ਤੱਕ ਸਮਾਜ ਭਲਾਈ ਦਫ਼ਤਰ ਤੋਂ ਸਰਕਾਰ ਨੂੰ 552 ਬਿਨੇਕਾਰਾਂ ਦੀ ਸੂਚੀ ਭੇਜੀ ਗਈ ਪਰ ਉਨ੍ਹਾਂ ਨੂੰ ਪੈਸੇ ਨਹੀਂ ਮਿਲਿਆ।
ਉਥੇ ਹੀ ਦੂਜੇ ਪਾਸੇ ਅਧਿਕਾਰੀ ਵੀ ਇਸ ਮਾਮਲੇ 'ਚ ਖੁੱਲ੍ਹ ਕੇ ਕੋਈ ਗੱਲ ਨਹੀਂ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨੇਕਾਰ ਪੱਤਰ ਲੈ ਕੇ ਸੂਚੀ ਤਿਆਰ ਕਰਨ ਤੋਂ ਬਾਅਦ ਸਮੇਂ 'ਤੇ ਸਰਕਾਰ ਨੂੰ ਭੇਜ ਦਿੰਦੇ ਹਨ। ਫੰਡ ਦੇ ਬਾਰੇ ਸਰਕਾਰ ਹੀ ਕੁਝ ਕਹਿ ਸਕਦੀ ਹੈ। ਜਦੋਂ ਕੋਈ ਵੀ ਬਿਨੇਕਾਰ ਇਸ ਦਾ ਪਤਾ ਲਗਾਉਣ ਲਈ ਦਫ਼ਤਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਬੁਰਾ ਲੱਗਦਾ ਹੈ ਪਰ ਅਸੀਂ ਕੋਈ ਠੋਸ ਜਵਾਬ ਨਹੀਂ ਦੇ ਪਾਉਂਦੇ। ਜੇਕਰ ਪਿਛਲੇ ਵਿਤ ਸਾਲ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਅਪ੍ਰੈਲ 2019 ਤੋਂ ਲੈ ਕੇ 31 ਮਾਰਚ 2020 'ਚ ਇਕ ਅਪ੍ਰੈਲ ਤੋਂ ਹੁਣ ਤੱਕ 149 ਬਿਨੇਕਾਰ ਪੱਤਰ ਆ ਚੁੱਕੇ ਹਨ।
ਇਹ ਵੀ ਪੜ੍ਹੋ: ਬਰਾਤ ਬੂਹੇ 'ਤੇ ਪੁੱਜਣ ਦੌਰਾਨ ਲਾੜੀ ਹੋਈ ਘਰੋਂ ਫਰਾਰ, ਟੁੱਟੇ ਲਾੜੇ ਦੇ ਸਾਰੇ ਸੁਪਨੇ
ਇਹ ਵੀ ਪੜ੍ਹੋ:ਦੁੱਖਭਰੀ ਖਬਰ: ਪਿਓ-ਪੁੱਤ ਨੇ ਇਕੋ ਹੀ ਰਾਤ ਨੂੰ ਕੀਤੀ ਖ਼ੁਦਕੁਸ਼ੀ, ਸੋਗ ''ਚ ਡੁੱਬਾ ਪਰਿਵਾਰ
ਢੀਂਡਸਾ ਦੇ ਨਵੀਂ ਪਾਰਟੀ ਦੇ ਐਲਾਨ 'ਤੇ ਬ੍ਰਹਮਪੁਰਾ ਦਾ ਪਹਿਲਾ ਬਿਆਨ, ਲਗਾਏ ਵੱਡੇ ਦੋਸ਼
NEXT STORY