ਮਹਿਲ ਕਲਾਂ (ਹਮੀਦੀ): ਭਗਵੰਤ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਿਸ਼ਨ ਤਹਿਤ ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਨਵੇਂ ਖੇਡ ਸਟੇਡੀਅਮ ਬਣਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ । ਇਹ ਵਿਚਾਰ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਰਕਾਰ ਵੱਲੋਂ ਜਾਰੀ ਕੀਤੀ ਗਰਾਂਟ ਨਾਲ ਹਲਕੇ ਦੇ ਪਿੰਡ ਚੰਨਣਵਾਲ ਵਿਖੇ ਸਰਪੰਚ ਕੁਲਵਿੰਦਰ ਕੌਰ ਧਾਲੀਵਾਲ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 35 ਲੱਖ ਰੁਪਏ ਦੀ ਲਾਗਤ ਨਾਲ ਸਟੇਡੀਅਮ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ, ਜਦਕਿ ਸਰਕਾਰੀ ਹਾਈ ਸਕੂਲ ਪਿੰਡ ਗਹਿਲ ਵਿਚ ਸਰਪੰਚ ਬਲਵੀਰ ਸਿੰਘ ਮਾਨ ਦੀ ਅਗਵਾਈ ਹੇਠ 40 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਨ ਵਾਲੇ ਖੇਡ ਸਟੇਡੀਅਮ ਦੇ ਵਿਕਾਸ ਦੀ ਸ਼ੁਰੂਆਤ ਕਰਾਉਣ ਉਪਰੰਤ ਇਕੱਠਾਂ ਨੂੰ ਸੰਬੋਧਨ ਕਰਦਿਆ ਕਹੇ। ਵਿਧਾਇਕ ਪੰਡੋਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਕੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਤੰਦਰੁਸਤ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਸੂਬੇ ਵਿੱਚ 3 ਹਜ਼ਾਰ ਤੋਂ ਵੱਧ ਮੈਦਾਨ ਮਾਡਲ, ਨਵੀਆਂ ਖੇਡ ਨਰਸਰੀਆਂ, ਅਤੇ ਕੋਚਾਂ ਦੀ ਭਰਤੀ ਰਾਹੀਂ ਨੌਜਵਾਨਾਂ ਲਈ ਸੁਵਿਧਾਵਾਂ ਵਧਾਈਆਂ ਗਈਆਂ ਹਨ।
ਸਿੱਖਿਆ ਖੇਤਰ ਵਿਚ ਸਰਕਾਰੀ ਸਕੂਲਾਂ ਦੀ ਨਵੀਨੀਕਰਨ ਪ੍ਰਕਿਰਿਆ, ਸਮਾਰਟ ਕਲਾਸਰੂਮ, ਸਾਇੰਸ–ਗਣਿਤ ਲੈਬਾਂ ਅਤੇ ਨਵੇਂ ਬਿਲਡਿੰਗ ਬਲਾਕਾਂ ਨੇ ਸਿੱਖਿਆ ਦੇ ਪੱਧਰ ਨੂੰ ਉੱਚਾ ਕੀਤਾ ਹੈ। ਸਿਹਤ ਖੇਤਰ ਵਿਚ 881 ਆਮ ਆਦਮੀ ਕਲਿਨਿਕਾਂ ਅਤੇ ਕੈਸ਼–ਰਹਿਤ ਇਲਾਜ ਯੋਜਨਾ ਨੇ ਲੋਕਾਂ ਨੂੰ ਘਰ–ਦੁਆਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਚੰਨਣਵਾਲ ਅਤੇ ਗਹਿਲ ਤੋਂ ਸ਼ੁਰੂ ਹੋਇਆ ਇਹ ਖੇਡ ਵਿਕਾਸ ਮਿਸ਼ਨ ਹਲਕੇ ਵਿੱਚ ਤਰੱਕੀ ਦਾ ਨਵਾਂ ਮਾਣਕ ਸਥਾਪਤ ਕਰਦਾ ਹੈ। ਵਿਧਾਇਕ ਪੰਡੋਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੜਕਾਂ, ਸਕੂਲਾਂ, ਹਸਪਤਾਲਾਂ ਤੇ ਖੇਡ ਮੈਦਾਨਾਂ ਦੇ ਹੋਰ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ, ਜਿਸ ਨਾਲ ਹਲਕਾ ਮਹਿਲ ਕਲਾਂ ਚੌਤਰਫ਼ਾ ਵਿਕਾਸ ਰਾਹੀਂ ਨਵੇਂ ਪੱਧਰ ’ਤੇ ਪਹੁੰਚੇਗਾ।ਇਸ ਸਮਾਗਮ ਦੌਰਾਨ ਸਾਬਕਾ ਸਰਪੰਚ ਨੰਬਰਦਾਰ ਗੁਰਜੰਟ ਸਿੰਘ ਧਾਲੀਵਾਲ, ਪੰਚ ਬਲਵਿੰਦਰ ਸਿੰਘ ਫੌਜੀ, ਬਲਾਕ ਪ੍ਰਧਾਨ ਪਿਰਤਪਾਲ ਸਿੰਘ ਗਹਿਲ,ਪੰਚ ਕਰਮਜੀਤ ਕੌਰ, ਗੁਰਜੀਤ ਸਿੰਘ, ਗੁਰਮੀਤ ਕੌਰ, ਨਸੀਬ ਕੌਰ (ਚੰਨਣਵਾਲ), ਪੰਚ ਕਰਮਜੀਤ ਸਿੰਘ ਸਿੱਧੂ (ਗਹਿਲ), ਪੰਚ ਜਗਰੂਪ ਸਿੰਘ ਸਿੱਧੂ, ਪੰਚ ਅੰਮ੍ਰਿਤਪਾਲ ਦੇਮ ਨਾਮਧਾਰੀ ਸਾਉਣ ਸਿੰਘ ਗਹਿਲ, ਜਗਦੇਵ ਸਿੰਘ ਸੰਧੂ, ਕਿਸਾਨ ਆਗੂ ਦਰਬਾਰਾ ਸਿੰਘ ਅਤੇ ਹੋਰ ਪੰਚਾਂ ਤੇ ਪਤਵੰਤੇ ਵੀ ਹਾਜ਼ਰ ਸਨ।
ਪੰਜਾਬ ਪੁਲਸ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ 'ਚ ਪ੍ਰਵਾਸੀ ਗ੍ਰਿਫ਼ਤਾਰ
NEXT STORY