ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਪੰਜਾਬ ਸਰਕਾਰ ਹੁਣ ਉਨ੍ਹਾਂ ਦੇ ਪਾਲਣ-ਪੋਸ਼ਣ ’ਚ ਵੀ ਮਦਦ ਕਰੇਗੀ। ਸਰਕਾਰ ਵਲੋਂ ਮਰੀਜ਼ਾਂ ਦੇ ਘਰਾਂ ਤੱਕ ਰਾਹਤ ਸਮੱਗਰੀ ਭੇਜਣ ਲਈ ਜਿੱਥੇ 5,00,000 ਰਾਸ਼ਨ ਦੇ ਬੈਗ ਵੰਡਣ ਦਾ ਫ਼ੈਸਲਾ ਕੀਤਾ ਹੈ, ਉਥੇ ਪੇਂਡੂ ਖੇਤਰਾਂ ’ਚ ਸਰਪੰਚਾਂ ਨੂੰ ਮਰੀਜਾਂ ਲਈ ਰੋਜ਼ਾਨਾ 5000 ਖ਼ਰਚ ਕਰ ਕੇ ਐਮਰਜੈਂਸੀ ਭੋਜਨ ਅਤੇ ਦਵਾਈਆਂ ਲੈਣ ਲਈ ਅਧਿਕਾਰ ਦੇ ਦਿੱਤੇ ਹਨ। ਇਸ ਦੇ ਇਲਾਵਾ ਕੋਰੋਨਾ ਦੀ ਲਪੇਟ ਤੋਂ ਬਾਹਰ ਆਉਣ ਵਾਲੇ ਲੇਵਲ-3 ਦੇ ਮਰੀਜ਼ਾਂ ਦੀ ਜ਼ਰੂਰਤ ਨੂੰ ਸਮਝਦੇ ਹੋਏ, ਉਨ੍ਹਾਂ ਨੂੰ 1 ਮਹੀਨੇ ਲਈ ਘਰ ’ਚ ਇਸਤੇਮਾਲ ਕਰਨ ਦੇ ਸਬੰਧ ’ਚ ਆਕਸੀਜਨ ਕੰਸੰਟਰੇਟਰ ਦੇਣ ਦਾ ਵੀ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਇਸ ਚੇਅਰਮੈਨ ਪ੍ਰਿੰਸ ਖੁੱਲਰ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦਿੱਤੀ।
ਇਹ ਵੀ ਪੜ੍ਹੋ : ਆਫ ਦਿ ਰਿਕਾਰਡ : ਪੰਜਾਬ ਅਤੇ ਹਰਿਆਣਾ ’ਚ ਕੋਰੋਨਾ ਦੀ ਪਾਜ਼ੇਟਿਵਿਟੀ ਦਰ ’ਚ ਗਿਰਾਵਟ ਮੱਠੀ
ਪ੍ਰਿੰਸ ਖੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਰੀਜ਼ਾਂ ਦੇ ਘਰਾਂ ਤੱਕ ਰਾਹਤ ਸਮੱਗਰੀ ਭੇਜਣ ਲਈ 10 ਕਿਲੋ ਆਟਾ, 2 ਕਿਲੋ ਛੋਲਿਆਂ ਦੀ ਦਾਲ, 2 ਕਿਲੋ ਖੰਡ ਵਾਲੇ 5,00,000 ਬੈਗ ਵੰਡਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਇਸਦੇ ਇਲਾਵਾ ਕੋਰੋਨਾ ਕਾਰਨ ਯਤੀਮ ਹੋਏ ਬੱਚਿਆਂ ਨੂੰ ਪ੍ਰਤੀ ਮਹੀਨੇ 1500 ਰੁਪਏ ਪੈਨਸ਼ਨ ਦੇਣ ਦਾ ਵੀ ਐਲੜਨ ਕੀਤਾ ਗਿਆ ਹੈ ਅਤੇ ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ ਗ੍ਰੇਜੂਏਸ਼ਨ ਤੱਕ ਮੁਫਤ ’ਚ ਸਿੱਖਿਆ ਦਿੱਤੀ ਜਾਵੇਗੀ।
ਪੀੜਤ ਪਰਿਵਾਰ ਆਸ਼ੀਰਵਾਦ ਸਕੀਮ ਅਧੀਨ 51000 ਰੁਪਏ ਮੁਫਤ ਰਾਸ਼ਨ ਅਤੇ ਸਿਹਤ ਬੀਮਾ ਯੋਜਨਾ ਦੇ ਹੱਕਦਾਰ ਹੋਣਗੇ। ਮਿਸ਼ਨ ਫ਼ਤਹਿ ਦੇ ਅਧੀਨ ਪੇਂਡੂ ਖੇਤਰ ’ਚ ਕੋਰੋਨਾ ਨੂੰ ਖ਼ਤਮ ਕਰਨ ਲਈ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਮਰੀਜ਼ਾਂ ਦੇ ਘਰਾਂ ਤੱਕ ਪਹੁੰਚ ਕਰਕੇ ਕੋਰੋਨਾ ਫ਼ਤਹਿ ਕਿੱਟ ਪਹੁੰਚਾਈ ਜਾ ਰਹੀ ਹੈ ਅਤੇ ਨਾਲ ਹੀ ਸਰਪੰਚਾਂ ਨੂੰ ਅਧਿਕਾਰ ਦਿੰਦੇ ਹੋਏ ਮਰੀਜ਼ਾਂ ਦੀ ਸਹੂਲਤ ਲਈ 5000 ਤੱਕ ਰੋਜ਼ਾਨਾ ਖਰਚਣ ਲਈ ਕਿਹਾ ਗਿਆ ਹੈ। 2.91 ਲੱਖ ਉਸਾਰੀ ਮਜ਼ਦੂਰਾਂ ਨੂੰ 3000 ਭੱਤਾ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : 1 ਲੱਖ ਸਰਕਾਰੀ ਨੌਕਰੀਆਂ ਦੇਣ ਦੇ ਟੀਚੇ ਨੂੰ ਹਾਸਲ ਕਰਨ ਦੀ ਰਾਹ ’ਤੇ ਪੰਜਾਬ ਸਰਕਾਰ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕੋਰੋਨਾ ਤੇ ਬਲੈਕ ਫੰਗਸ ਨਾਲ ਨਜਿੱਠਣ ਲਈ 'ਆਪ' ਵੱਲੋਂ ‘ਆਪ ਦਾ ਡਾਕਟਰ’ ਮੁਹਿੰਮ ਦਾ ਆਗਾਜ਼
NEXT STORY