ਫ਼ਰੀਦਕੋਟ (ਹਾਲੀ)- ਪੰਜਾਬ ਸਰਕਾਰ ਵੱਲੋਂ ਸਰਹੱਦੀ ਜ਼ਿਲੇ ਫਾਜ਼ਿਲਕਾ ਅਤੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਨੂੰ ਕੈਂਸਰ ਦੇ ਇਲਾਜ ਪ੍ਰਤੀ ਅਤਿ-ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਫਾਜ਼ਿਲਕਾ ਵਿਖੇ ਕੈਂਸਰ ਕੇਅਰ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਇਸ ਮਕਸਦ ਲਈ ਪੰਜਾਬ ਸਰਕਾਰ ਵੱਲੋਂ 16 ਕਰੋਡ਼ ਰੁਪਏ ਦਾ ਬਜਟ ਵੀ ਅਲਾਟ ਕਰ ਦਿੱਤਾ ਗਿਆ ਹੈ। ਇਹ ਸੈਂਟਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਿਜ਼ ਆਫ ਫਰੀਦਕੋੋਟ ਅਧੀਨ ਕੰਮ ਕਰੇਗਾ। ਇਹ ਜਾਣਕਾਰੀ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਡਾ. ਦੀਪਕ ਜੋੋਹਨ ਭੱਟੀ ਨੇ ਦਿੱਤੀ।
ਡਾ. ਭੱਟੀ ਨੇ ਦੱਸਿਆ ਕਿ ਫਾਜ਼ਿਲਕਾ ’ਚ ਖੋਲ੍ਹੇ ਜਾਣ ਵਾਲੇ ਕੈਂਸਰ ਕੇਅਰ ਸੈਂਟਰ ਦੀ ਸਥਾਪਨਾ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਕੈਂਸਰ ਦੇ ਇਲਾਜ ਲਈ ਵੱਡੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਨੂੰ ਕੈਂਸਰ ਦੇ ਇਲਾਜ ਲਈ ਦੂਰ-ਦੁਰਾਡਿਓਂ ਜਾਂ ਗੁਆਂਢੀ ਸੂਬਿਆਂ ਵਿਚ ਨਹੀਂ ਜਾਣਾ ਪਵੇਗਾ। ਇਸ ਪ੍ਰਾਜੈਕਟ ਦੇ ਸ਼ੁਰੂ ਹੋੋਣ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋੋਂ ਚਲਾਇਆ ਜਾ ਰਿਹਾ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਹੋੋਰ ਵੱਡਾ ਹੁਲਾਰਾ ਮਿਲੇਗਾ। ਫਾਜ਼ਿਲਕਾ ਵਿਖੇ ਬਣਨ ਵਾਲੇ ਕੇਅਰ ਸੈਂਟਰ ’ਚ ਕੈਂਸਰ ਦੇ ਇਲਾਜ ਸਬੰਧੀ ਅਤਿ-ਆਧੁਨਿਕ ਸਹੂਲਤਾਂ ਹੋਣਗੀਆਂ ਅਤੇ ਇਸ ਨਾਲ ਜਿਥੇ ਇਸ ਖੇਤਰ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ, ਉਥੇ ਹੀ ਉਨ੍ਹਾਂ ਨੂੰ ਸਿਹਤ ਸੰਭਾਲ ਸਬੰਧੀ ਵੀ ਸਹੂਲਤ ਮਿਲੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਿਜ਼ ਫਰੀਦਕੋਟ ਵੱਲੋਂ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਫਰੀਦਕੋਟ ਵਿਖੇ ਸਟੇਟ ਆਫ ਆਰਟ ਅੈਨਕੋਲੋਜੀ ਸੈਂਟਰ ਤੋਂ ਇਲਾਵਾ ਅੈਡਵਾਂਸ ਕੈਂਸਰ ਇੰਸਟੀਚਿਊਟ ਬਠਿੰਡਾ ਵਿਖੇ ਚਲਾਇਆ ਜਾ ਰਿਹਾ ਹੈ, ਜਿਥੇ ਕਿ ਕੈਂਸਰ ਦੇ ਮਰੀਜ਼ਾਂ ਲਈ ਹਰ ਤਰ੍ਹਾਂ ਦੀ ਸਹੂਲਤ ਜਿਵੇਂ ਕਿ ਸਰਜਰੀ, ਕੀਮੋ ਥੈਰੇਪੀ ਅਤੇ ਰੇਡੀਓ ਥੈਰੇਪੀ ਵਰਗੀਅਾਂ ਇਲਾਜ ਦੀਆਂ ਸਹੂਲਤਾਂ ਵੱਖ-ਵੱਖ ਸਰਕਾਰੀ ਸਕੀਮਾਂ ਜਿਵੇਂ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਪੰਚਾਇਤੀ ਚੋਣਾਂ ’ਚ ਸਾਫ-ਸੁਥਰੇ ਅਕਸ ਵਾਲੇ ਚਿਹਰੇ ਅੱਗੇ ਲਿਆਂਦੇ ਜਾਣ : ਜਥੇਦਾਰ ਤੋਤਾ ਸਿੰਘ
NEXT STORY