ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਸਰਕਾਰੀ ਦਫਤਰਾਂ 'ਚ ਵਟਸਐਪ ਅਤੇ ਪ੍ਰਾਈਵੇਟ ਈ-ਮੇਲ 'ਤੇ ਪਾਬੰਦੀ ਦਾ ਫੈਸਲਾ ਕੁਝ ਸਮੇਂ ਲਈ ਵਾਪਸ ਲੈ ਲਿਆ ਗਿਆ ਹੈ। ਸਰਕਾਰੀ ਉੱਚ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਰਕਾਰੀ ਮੁਲਾਜ਼ਮਾਂ ਦੀ ਸਰਕਾਰੀ ਆਈ. ਡੀ. ਨਹੀਂ ਬਣੀ ਹੈ, ਇਸ ਲਈ ਜਦੋਂ ਤੱਕ ਇਹ ਆਈ. ਡੀਜ਼ ਨਹੀਂ ਬਣ ਜਾਂਦੀਆਂ, ਉਦੋਂ ਤੱਕ ਸਰਕਾਰ ਨੇ ਵਟਸਐਪ ਅਤੇ ਪ੍ਰਾਈਵੇਟ ਈ-ਮੇਲ 'ਤੇ ਪਾਬੰਦੀ ਦਾ ਫੈਸਲਾ ਵਾਪਸ ਲੈ ਲਿਆ ਹੈ।

ਦੱਸ ਦੇਈਏ ਕਿ ਸਰਕਾਰੀ ਦਫਤਰਾਂ 'ਚ ਕੰਮਕਾਜ ਦੌਰਾਨ ਵਟਸਐਪ ਤੇ ਪ੍ਰਾਈਵੇਟ ਈ-ਮੇਲ ਦੀ ਵਰਤੋਂ ਨਾ ਕਰਨ ਸਬੰਧੀ ਸਰਕਾਰ ਵਲੋਂ ਸੂਬੇ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਸੀ। ਇਸ ਪਿੱਛੇ ਸਰਕਾਰ ਦਾ ਮਕਸਦ ਦਫਤਰਾਂ ਦਾ ਰਿਕਾਰਡ ਸੁਰੱਖਿਅਤ ਰੱਖਣਾ ਹੈ ਕਿਉਂਕਿ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਰਕਾਰ ਦੇ ਵੱਕਾਰ ਨੂੰ ਧੱਕਾ ਲੱਗ ਸਕਦਾ ਹੈ।
ਐੱਲ.ਓ.ਸੀ. 'ਤੇ ਅੱਜ ਤੋਂ ਵਪਾਰ ਬੰਦ (ਪੜ੍ਹੋ 19 ਅਪ੍ਰੈਲ ਦੀਆਂ ਖਾਸ ਖਬਰਾਂ)
NEXT STORY