ਪਟਿਆਲਾ/ਘਨੌਰ (ਜੋਸਨ, ਕੁਲਦੀਪ) - ਪੰਜਾਬ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਅਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਪੰਜਾਬ ਬਜਟ ਨੂੰ ਤਰੱਕੀ-ਪਸੰਦ, ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਤੇ ਘੱਟ-ਗਿਣਤੀ ਵਰਗ-ਪੱਖੀ, ਕਿਸਾਨ-ਪੱਖੀ ਅਤੇ ਵਿਕਾਸ-ਮੁਖੀ ਐਲਾਨਦਿਆਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਕੇ ਕੈਪਟਨ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਹੀ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ।
ਜਲਾਲਪੁਰ ਨੇ ਆਖਿਆ ਕਿ ਕਿਉਂਕਿ ਕਿਸਾਨ-ਪੱਖੀ ਹੋਣ ਦੇ ਡਰਾਮੇ ਕਰਨ ਵਾਲੇ ਅਕਾਲੀ-ਭਾਜਪਾ ਨੇਤਾਵਾਂ ਨੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੀ ਇਕ ਕੌਡੀ ਵੀ ਮੁਆਫ਼ ਨਹੀਂ ਕੀਤੀ। ਜਿੱਥੇ ਇਹ ਬਜਟ ਪੰਜਾਬ ਡੁੱਬ ਰਹੀ ਕਿਸਾਨੀ ਨੂੰ ਆਰਥਿਕ ਸੰਕਟ ਵਿਚੋਂ ਕੱਢੇਗਾ, ਉਥੇ ਸੂਬੇ ਨੂੰ ਤਰੱਕੀ ਦੀ ਲੀਹ 'ਤੇ ਤੋਰੇਗਾ। ਕੈਪਟਨ ਸਰਕਾਰ ਨੇ ਕਰਜ਼ਾ ਮੁਆਫ਼ ਕਰ ਕੇ ਕਿਸਾਨਾਂ ਦਾ ਦਿਲ ਜਿੱਤ ਲਿਆ ਹੈ।
ਕਸਬਾ ਘਨੌਰ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਜਲਾਲਪੁਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬਾ ਸਰਕਾਰ ਨੇ 14.50 ਲੱਖ ਬਿਰਧ ਵਿਅਕਤੀਆਂ ਨੂੰ, 1.70 ਲੱਖ ਆਸ਼ਰਿਤ ਬੱਚਿਆਂ ਨੂੰ, 1.90 ਲੱਖ ਅਪਾਹਜ ਵਿਅਕਤੀਆਂ ਨੂੰ, 3.80 ਲੱਖ ਵਿਧਵਾਵਾਂ ਅਤੇ ਬੇਸਹਾਰਾ ਇਸਤਰੀਆਂ ਨੂੰ 500 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਦਿੱਤੀ ਜਾਂਦੀ ਪੈਨਸ਼ਨ ਨੂੰ ਵਧਾ ਕੇ 750 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਐੈੱਸ. ਸੀ./ਬੀ. ਸੀ./ਇਸਾਈ ਲੜਕੀਆਂ/ ਵਿਧਵਾਵਾਂ/ ਤਲਾਕਸ਼ੁਦਾ ਅਤੇ ਕਿਸੇ ਵੀ ਜਾਤ ਨਾਲ ਸੰਬੰਧਿਤ ਵਿਧਵਾਵਾਂ ਦੀਆਂ ਲੜਕੀਆਂ ਨੂੰ 'ਆਸ਼ੀਰਵਾਦ' ਸਕੀਮ ਤਹਿਤ ਉਨ੍ਹਾਂ ਦੇ ਵਿਆਹ ਮੌਕੇ ਮੌਜੂਦਾ 15000 ਰੁਪਏ ਦੀ ਦਿੱਤੀ ਜਾਂਦੀ ਰਾਸ਼ੀ ਨੂੰ 21000 ਰੁਪਏ ਕਰ ਦਿੱਤਾ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਨਰਪਿੰਦਰ ਸਿੰਘ ਭਿੰਦਾ, ਬੀਬੀ ਅਮਰਜੀਤ ਕੌਰ ਜਲਾਲਪੁਰ, ਕਰਨੈਲ ਸਿੰਘ ਘੱਗਰ ਸਰਾਏ, ਬਲਜੀਤ ਸਿੰਘ ਗਿੱਲ, ਚਤਿੰਦਰਬੀਰ ਛਾਛੀ, ਗੁਰਦੀਪ ਸਿੰਘ ਉਂਟਸਰ, ਗਗਨਦੀਪ ਜਲਾਲਪੁਰ ਪਰਮਿੰਦਰ ਸਿੰਘ ਲਾਲੀ, ਹਰਵਿੰਦਰ ਸਿੰਘ ਕਾਮੀਂ ਕਲਾਂ, ਰਣਧੀਰ ਸਿੰਘ ਕਾਮੀਂ ਖੁਰਦ, ਸੁਖਦੇਵ ਸਿੰਘ ਚਮਾਰੂ, ਮਾਸਟਰ ਮੋਹਣ ਸਿੰਘ ਘਨੌਰ, ਰਾਜੇਸ਼ ਨੰਦਾ, ਇੰਦਰਜੀਤ ਸਿੰਘ ਬਿੱਟੂ, ਜੰਗ ਸਿੰਘ ਰੁੜਕਾ, ਸੁਖਵਿੰਦਰ ਬੰਸਰਾਓ ਤੇ ਮੰਗਤ ਸਿੰਘ ਪੀ. ਏ. ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਸਮੇਤ 2 ਕਾਬੂ
NEXT STORY