ਪਟਿਆਲਾ/ਸਨੌਰ (ਮਨਦੀਪ ਜੋਸਨ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਖਿਆ ਕਿ ਜਿਸ ਵੀ ਪਾਰਟੀ ਦਾ ਪੰਜਾਬ ਨੂੰ ਵਿਕਸਿਤ ਕਰਵਾਉਣ ਦਾ ਏਜੰਡਾ ਹੋਵੇਗਾ, ਅਸੀਂ ਉਸ ਨਾਲ ਸਾਂਝ ਬਾਰੇ ਵਿਚਾਰ ਕਰਾਂਗੇ ਪਰ ਇਸ ਬਾਰੇ ਫ਼ੈਸਲਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੀ ਲੈਣਗੇ। ਨਾਇਬ ਸੈਣੀ ਅੱਜ ਇਥੇ ਕੰਬੋਜ ਭਲਾਈ ਮੰਚ ਪੰਜਾਬ ਦੇ ਪ੍ਰਧਾਨ ਹਰਦੀਪ ਸਿੰਘ ਕੰਬੋਜ ਦੀ ਅਗਵਾਈ ਹੇਠ ਸਨੌਰ ਵਿਖੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਅਰਪਣ ਕਰਨ ਤੋਂ ਬਾਅਦ ਗੱਲਬਾਤ ਕਰ ਰਹੇ ਸਨ।
ਇਹ ਵੀ ਪੜ੍ਹੋ: ਜਲ੍ਹਿਆਂਵਾਲਾ ਬਾਗ ਦੀ ਮਿੱਟੀ ਨਾਲ ਬਣਾਈ ਸ਼ਹੀਦ ਊਧਮ ਸਿੰਘ ਦੀ ਤਸਵੀਰ, ਜਲੰਧਰ ਦੇ ਵਰੁਣ ਦਾ ਸ਼ਹਾਦਤ ਨੂੰ ਸਿੱਜਦਾ

ਨਾਇਬ ਸਿੰਘ ਸੈਣੀ ਨੇ ਸਪੱਸ਼ਟ ਆਖਿਆ ਕਿ ਪੰਜਾਬ ਦੇ ਲੋਕ ਭਾਜਪਾ ਸਰਕਾਰ ਬਣਾਉਣ ਲਈ ਤਿਆਰ ਹਨ ਅਤੇ ਸੂਬੇ ਅੰਦਰ ਸਾਡੀ ਸਰਕਾਰ ਬਣਦੇ ਹੀ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ। ਸਾਡੀ ਸਰਕਾਰ ਲਾਅ ਐਂਡ ਆਰਡਰ ਨੂੰ ਤੋੜਨ ਵਾਲਿਆਂ ਨੂੰ ਹੀ ਤੋੜ ਦੇਵੇਗੀ। ਨਾਇਬ ਸਿੰਘ ਸੈਣੀ ਨੇ ਆਖਿਆ ਕਿ ਅਸੀਂ ਹਰਿਆਣਾ ਅੰਦਰ ਡੇਢ ਸਾਲ ਅੰਦਰ 50 ਹਜ਼ਾਰ ਨੌਕਰੀਆਂ ਦਿੱਤੀਆਂ ਅਤੇ ਇਕ ਵੀ ਗੱਲ ਕਿਸੇ ਪੇਪਰ ਲੀਕਿੰਗ ਦੀ ਜਾਂ ਕਿਸੇ ਹੋਰ ਲੀਕੇਜ ਦੀ ਸਾਹਮਣੇ ਨਹੀਂ ਆਈ ਅਤੇ ਨਾ ਕਦੇ ਆ ਸਕੇਗੀ ਪਰ ਪੰਜਾਬ ਅੰਦਰ ਐਕਸਾਈਜ਼ ਇੰਸਪੈਕਟਰਾਂ ਦੀ ਭਰਤੀ ਵਿਚ ਵੱਡਾ ਘੋਟਾਲਾ ਹੋਇਆ। ਇਸੇ ਤਰ੍ਹਾਂ ਹੋਰ ਵੀ ਕਈ ਨੌਕਰੀਆਂ ਅਤੇ ਪੇਪਰ ਲੀਕ ਹੋਏ, ਜਿਸ ਦੀ ਜ਼ਿੰਮੇਵਾਰ ਸਿਧੇ ਤੌਰ 'ਤੇ ਪੰਜਾਬ ਦੀ ਮੌਜੂਦਾ ਆਪ ਸਰਕਾਰ ਹੈ।

ਇਹ ਵੀ ਪੜ੍ਹੋ: ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! SHOs ਸਣੇ ਇਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ
ਉਨ੍ਹਾਂ ਆਖਿਆ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਹੁਣ ਸਿਰਫ਼ ਦੋ ਮਹੀਨੇ ਤੋਂ ਹੀ ਇਕ ਇਕ ਹਜ਼ਾਰ ਰੁਪਏ ਮਹਿਲਾਵਾਂ ਨੂੰ ਦੇਣ ਲੱਗੇ ਹਨ, ਜਦਕਿ ਸਾਢੇ ਚਾਰ ਸਾਲ ਦੇ ਪੈਸੇ ਮਹਿਲਾਵਾਂ ਦੇ ਇਨ੍ਹਾਂ ਵੱਲ ਪੈਂਡਿੰਗ ਹਨ, ਉਸ ਬਾਰੇ ਬੋਲਣ ਲਈ ਤਿਆਰ ਨਹੀਂ। ਹਰਿਆਣਾ ਸਰਕਾਰ ਨੇ ਪਹਿਲੇ ਦਿਨ ਤੋਂ ਹੀ 2100 ਰੁਪਏ ਮਹਿਲਾਵਾਂ ਨੂੰ ਦੇਣੇ ਸ਼ੁਰੂ ਕਰ ਦਿਤੇ ਸਨ, ਜੋਕਿ ਅੱਜ ਵੀ ਜਾਰੀ ਹਨ ਅਤੇ ਹਰ ਮਹੀਨੇ ਪੈ ਰਹੇ ਹਨ। ਨਾਇਬ ਸੈਣੀ ਨੇ ਆਖਿਆ ਕਿ 'ਆਪ' ਦੇ ਨੇਤਾ ਇਮਾਨਦਾਰ ਨਹੀਂ ਹਨ। ਸਿਰਫ਼ ਚੁਟਕਲੇ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਨਾਇਬ ਸੈਣੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਸੜਕਾਂ 'ਤੇ ਘੁੰਮ ਰਿਹਾ ਹੈ, ਬੇਰੁਜ਼ਗਾਰ ਹੈ। ਪੰਜਾਬ ਅੰਦਰ ਬੇਰੁਜ਼ਗਾਰੀ ਨੂੰ ਦੂਰ ਸਿਰਫ਼ ਤੇ ਸਿਰਫ਼ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ। ਅੱਜ ਕੇਂਦਰ ਦੀ ਸੱਤਾ ਵਿਚ ਵੀ ਭਾਜਪਾ ਹੈ ਅਤੇ ਪੰਜਾਬ ਦੀ ਸੱਤਾ ਵੀ ਜਦੋਂ ਭਾਜਪਾ ਕੋਲ ਆ ਜਾਵੇਗੀ ਤਾਂ ਇਥੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਲਾਅ ਐਂਡ ਆਰਡਰ ਪੁਰੀ ਤਰ੍ਹਾਂ ਕਾਬੂ ਹੇਠ ਹੋਵੇਗਾ। ਕਿਸੇ ਵੀ ਗੈਰ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ, ਜਸਪਾਲ ਸਿੰਘ ਗੰਗਰੋਲੀ ਦਿਹਾਤੀ ਪ੍ਰਧਾਨ, ਹਰਵਿੰਦਰ ਸਿੰਘ ਹਰਪਾਲਪੁਰ ਭਾਜਪਾ ਨੇਤਾ, ਹਰਮੇਸ਼ ਗੋਇਲ, ਅਮਨ ਢੋਟ ਸੀਨੀਅਰ ਨੇਤਾ ਭਾਜਪਾ, ਭੁਪਿੰਦਰ ਸਿੰਘ ਡਾਇਰੈਕਟਰ, ਹੈਪੀ ਕੰਬੋਜ, ਨੀਰਜ ਕੁਮਾਰ ਅਤੇ ਹੋਰ ਵੀ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ: ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
50 ਹਜ਼ਾਰ 'ਚ ਹੋਇਆ ਪੁਲਸ ਮੁਲਾਜ਼ਮ ਦੇ ਕਤਲ ਦਾ ਸੌਦਾ, ਖਤਰਨਾਕ ਹਥਿਆਰਾਂ ਨਾਲ ਫੜੇ ਗਏ ਮੁਲਜ਼ਮ
NEXT STORY