ਗੁਰਾਇਆ (ਮੁਨੀਸ਼ ਬਾਵਾ) - ਕੋਰੋਨਾ ਮਹਾਮਾਰੀ ਕਾਰਨ ਜਿੱਥੇ ਪੂਰਾ ਦੇਸ਼ ਮੰਦੀ ਦੇ ਦੋਰ ਵਿੱਚੋਂ ਲੰਘ ਰਿਹਾ ਹੈ ਅਤੇ ਲੋਕਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਉੱਥੇ ਪੰਜਾਬ ਸਰਕਾਰ ਵੱਲੋਂ ਰੋਜ਼ਾਨਾ ਹੀ ਨਵੇਂ ਟੈਕਸ ਲਾ ਕੇ ਲੋਕਾਂ ਦਾ ਕਚੂਮਰ ਕੱਢਿਆਂ ਜਾ ਰਿਹਾ। ਪਹਿਲਾ ਬੀਜ ਘੁਟਾਲਾ , ਵੱਧ ਰਹੇ ਬੱਸਾਂ ਦੇ ਕਿਰਾਏ ,ਤੇਲ ਅਤੇ ਬਿਜਲੀ ਦੀਆਂ ਕੀਮਤਾਂ ,ਅਧਾਰ ਕਾਰਡ ਨਵ ਪੂਰਤ (ਅਪਡੇਟ )ਕਰਨ ਦੀਆ ਫ਼ੀਸਾਂ ਨੂੰ ਦੁੱਗਣਾ ਕਰਨ ਅਤੇ ਹੁਣ ਇੰਤਕਾਲਾਂ ਦੀ ਫ਼ੀਸ ਦੁੱਗਣੀ ਕਰਕੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਮਰਜੀਤ ਸਿੰਘ ਸੰਧੂ ਕੋਮੀ ਜਥੇਬੰਦਕ ਸਕੱਤਰ ਸ੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਅਕਾਲੀ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਝੂਠੇ ਵਾਅਦਿਆਂ 'ਤੇ ਲਾਰਿਆਂ ਨਾਲ ਬਣੀ ਕਾਂਗਰਸ ਸਰਕਾਰ ਦੀ ਇੱਕ ਵੀ ਅਜਿਹੀ ਸਹੂਲਤ ਨਹੀਂ ਜੋ ਪੰਜਾਬ ਦੇ ਲੋਕਾਂ ਨੂੰ ਜ਼ਰਾ ਜਿਹਾ ਸੁੱਖ ਦੇ ਸਕੇ। ਰਾਸ਼ਨ ਦੀ ਕਾਣੀ ਵੰਡ ,ਬੀਜ ,ਬੀਮਾ ਅਤੇ ਸ਼ਰਾਬ ਘੁਟਾਲਿਆ’ਚ ਵਿਅਸਤ ਪੰਜਾਬ ਸਰਕਾਰ ਹਰ ਪੱਖ ਤੋਂ ਪੰਜਾਬ ਦੀ ਜੰਨਤਾਂ ਨੂੰ ਲੁੱਟ ਰਹੀ ਹੈ। ਲੋਕ ਹਰ ਮਹਿਕਮੇ ‘ਚ ਹੋ ਰਹੇ ਵੱਡੇ ਘੋਟਾਲਿਆਂ ਖਿਲਾਫ ਰੋਸ ਜ਼ਾਹਿਰ ਕਰ ਰਹੇ ਹਨ। ਇਸ ਮੁਸ਼ਕਿਲ ਦੌਰ ‘ਚ ਇੰਤਕਾਲ ਦੀ ਫੀਸ ਦੁਗਣੀ ਕਰਨ ਦੇ ਫੈਂਸਲੇ ਨੂੰ ਕੈਪਟਨ ਸਰਕਾਰ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।ਇਸ ਸਮੇ ਤੀਰਥ ਸਿੰਘ ਢੇਸੀ, ਕੁਲਵੀਰ ਸਿੰਘ ਵਿਰਕ ,ਜੋਗਾ ਸਿੰਘ ਜੋਹਲ ,ਸਤਿੰਦਰਪਾਲ ਸਿੰਘ ਸਿੱਧੂ ਵਰਿੰਦਰਪਾਲ ਸਿੰਘ ਸਿੱਧੂ ,ਕਾਕਾ ਿੲੱਦਨਾ ਅਤੇ ਹੋਰ ਹਾਜ਼ਰ ਸਨ।
ਜਲੰਧਰ ਜ਼ਿਲ੍ਹੇ ਲਈ ਚੰਗੀ ਖਬਰ, 587 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
NEXT STORY