ਚੰਡੀਗੜ੍ਹ (ਰਮਨਜੀਤ)- ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਅੱਜ ਰੁਜ਼ਗਾਰ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪੰਜਾਬ 'ਚ ਅੱਠ ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਆਪਣੇ ਦਾਅਵੇ ਨੂੰ ਸਾਬਿਤ ਕਰਨ ਲਈ ਇਸ ਸੰਬੰਧੀ ਅੰਕੜੇ ਜਨਤਕ ਕਰਨ। ਰੁਜ਼ਗਾਰ ਮੰਤਰੀ ਨੂੰ ਵਿਧਾਨ ਸਭਾ 'ਚ ਪਿਛਲੀ ਕਾਂਗਰਸ ਸਰਕਾਰ 2002-2007 ਦੀਆਂ ਪ੍ਰਾਪਤੀਆਂ ਗਿਣਾਉਣ ਵਾਂਗ 'ਘਰ ਘਰ ਨੌਕਰੀ' ਦੇ ਵਾਅਦੇ 'ਤੇ 'ਟਾਕੀਆਂ' ਲਾਉਣ ਤੋਂ ਵਰਜਦਿਆਂ ਮਜੀਠੀਆ ਨੇ ਕਿਹਾ ਕਿ ਤੁਸੀਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਜ਼ਿੰਮੇਵਾਰੀ ਚੁੱਕੀ ਸੀ। ਪਰ ਸਰਕਾਰੀ ਅਸਾਮੀਆਂ ਦੇ ਇਸ਼ਤਿਹਾਰ ਕੱਢਣ ਦੀ ਬਜਾਏ ਤੁਸੀਂ ਆਪਣੇ ਕਾਰਜਕਾਲ ਦੇ ਢਾਈ ਸਾਲ ਬਾਅਦ ਬੇਰੁਜ਼ਗਾਰ ਨੌਜਵਾਨਾਂ ਦੇ ਅੰਕੜੇ ਇੱਕਠੇ ਕਰਨ ਲਈ ਵੈਬਸਾਈਟਾਂ ਤਿਆਰ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਹਰ ਪਰਿਵਾਰ ਨੂੰ ਇਕ ਸਰਕਾਰੀ ਨੌਕਰੀ ਦੇਣ ਦੀ ਖਾਧੀ ਸਹੁੰ ਤੋਂ ਮੁਕਰ ਕੇ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ।
ਚੰਨੀ ਨੂੰ ਇਹ ਕਹਿੰਦਿਆਂ ਕਿ ਉਹ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਕਾਂਗਰਸ ਸਰਕਾਰ ਵਲੋਂ ਸੂਬੇ ਅੰਦਰ ਕੋਈ ਨਵਾਂ ਉਦਯੋਗ ਨਾ ਲਾਉਣ ਕਰਕੇ ਪੰਜਾਬ 'ਚ ਕੋਈ ਵੀ ਨਵਾਂ ਰੁਜ਼ਗਾਰ ਪੈਦਾ ਨਹੀਂ ਹੋਇਆ ਹੈ, ਮਜੀਠੀਆ ਨੇ ਕਿਹਾ ਕਿ ਸਰਕਾਰ ਲੋਕਾਂ ਨਾਲ ਠੱਗੀਆਂ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਇਹ ਅਖੌਤੀ ਰੁਜ਼ਗਾਰ ਮੇਲਿਆਂ 'ਤੇ ਜਾਣਾ ਵੀ ਬੰਦ ਕਰ ਦਿੱਤਾ ਹੈ। ਇਕ ਮਿਸਾਲ ਅਜਿਹੀ ਵੀ ਹੈ, ਜਦੋਂ ਲੁਧਿਆਣਾ 'ਚ ਹੋਏ ਰੁਜ਼ਗਾਰ ਮੇਲੇ 'ਚ ਸਿਰਫ ਇਕ ਨੌਜਵਾਨ ਪੁੱਜਿਆ ਸੀ। ਅਜਿਹੇ ਹਾਲਾਤ ਇਸ ਲਈ ਬਣੇ ਹਨ, ਕਿਉਂਕਿ ਇਨ੍ਹਾਂ ਮੇਲਿਆਂ 'ਚ ਨੌਜਵਾਨਾਂ ਨੂੰ ਦਿਹਾੜੀਦਾਰਾਂ ਨਾਲੋਂ ਵੀ ਘੱਟ ਮਿਹਨਤਾਨੇ ਵਾਲੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਅਕਾਲੀ ਆਗੂ ਨੇ ਕਿਹਾ ਕਿ ਰੁਜ਼ਗਾਰ ਮੇਲਿਆਂ ਦੇ ਨਾਂ 'ਤੇ ਇਹ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਲੁੱਟੇ ਗਏ ਪੈਸੇ ਦਾ ਹਿਸਾਬ ਹੋਣਾ ਚਾਹੀਦਾ ਹੈ ਅਤੇ ਇਹ ਪੈਸਾ ਵਾਪਸ ਸਰਕਾਰੀ ਖਜ਼ਾਨੇ ਨੂੰ ਮੋੜਿਆ ਜਾਣਾ ਚਾਹੀਦਾ ਹੈ
ਜਲੰਧਰ 'ਚੋਂ ਬਰਾਮਦ ਹੋਇਆ ਖੇਡਾਂ ਦਾ ਨਕਲੀ ਸਮਾਨ, 3 ਗ੍ਰਿਫਤਾਰ
NEXT STORY